ਸ਼੍ਰੀ ਅਨੰਦਪੁਰ ਸਾਹਿਬ, 3 ਜੁਲਾਈ(ਦਵਿੰਦਰਪਾਲ ਸਿੰਘ/ਅੰਕੁਸ਼)- ਅਕਾਲੀ ਦਲ ਦੇ ਜਨਰਲ ਕੌਂਸਲ ਦੇ ਮੈਂਬਰ ਜੱਥੇਦਾਰ ਜਗਤਾਰ ਸਿੰਘ ਭੈਣੀ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ਮੋਕੇ ਜੱਜ ਅਮਨਦੀਪ ਸਿੰਘ ਨੇ ਦੋਵਾਂ ਪੱਖ ਦੀਆਂ ਦਲੀਲਾਂ ਸੁਣਨ ਉਪਰੰਤ ਜੱਥੇ:ਭੈਣੀ ਨੂੰ 14 ਦਿਨਾਂ ਲਈ ਜੁਡੀਸ਼ੀਅਲ ਰੀਮਾਂਡ ਦੇ ਦਿੱਤਾ ‘ਤੇ ਅਗਲੀ ਪੇਸ਼ੀ 16 ਜੁਲਾਈ ਦੀ ਪਾ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੱਥੇ: ਭੈਣੀ ਨੇ ਕਿਹਾ ਕਿ ਉਸਨੂੰ ਸਿਆਸੀ ਸਾਜ਼ਿਸ ਤਹਿਤ ਝੂਠੇ ਕੇਸ ਵਿਚ ਫਸਾਇਆ ਜਾ ਰਿਹਾ ਹੈ। ਜਦੋਂਕਿ ਉਹ ਤਖਤ ਸਾਹਿਬ ਦੀ ਨੇੜਲੀ ਜਗ•ਾ ‘ਚ ਸਾਹਿਬਜਾਦਿਆਂ ਦੀ ਯਾਦਗਾਰ ਬਣਾਉਣ ਦੇ ੳਪਰਾਲੇ ਕਰ ਰਿਹਾ ਸੀ। ਦੱਸਣਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਤਖਤ ਸ਼੍ਰੀ ਕੇਸਗੜ• ਸਾਹਿਬ ਦੀ ਨਾਲ
ਲਗਦੀ ਜਗ•ਾ ਦਾ ਵਿਵਾਦ ਚੱਲ ਰਿਹਾ ਸੀ ਤੇ ਬੀਤੇ ਕੱਲ• ਪਿੰਡ ਭੈਣੀ ਵਿਖੇ ਹੋਈ ਝੜਪ ਦੇ ਸੰਬੰਧ ਵਿਚ ਪੁਲਿਸ ਨੇ ਜੱਥੇ:ਜਗਤਾਰ ਸਿੰਘ ਬੈਣੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।



