ਭਾਰਤ-ਪਾਕਿ ਸਰਹੱਦ ’ਤੇ ਬੀਓਪੀ ਬਹਾਦੁਰ ਦੇ ਇਲਾਕੇ ’ਚ ਬੀਐੱਸਐੱਫ ਵੱਲੋਂ ਤਾਇਨਾਤ ਬੀਐੱਸਐੱਫ ਦੀ 160 ਬਟਾਲੀਅਨ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਇਕ ਕਾਰਟੂਨ ਆਕਾਰ ਦਾ ਗ਼ੁਬਾਰਾ ਬਰਾਮਦ ਕੀਤਾ ਹੈ। ਗ਼ੁਬਾਰੇ ’ਚੋਂ ਜਵਾਨ.
ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ’ਤੇ ਬੀਓਪੀ ਬਹਾਦੁਰ ਦੇ ਇਲਾਕੇ ’ਚ ਬੀਐੱਸਐੱਫ ਵੱਲੋਂ ਤਾਇਨਾਤ ਬੀਐੱਸਐੱਫ ਦੀ 160 ਬਟਾਲੀਅਨ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਇਕ ਕਾਰਟੂਨ ਆਕਾਰ ਦਾ ਗ਼ੁਬਾਰਾ ਬਰਾਮਦ ਕੀਤਾ ਹੈ। ਗ਼ੁਬਾਰੇ ’ਚੋਂ ਜਵਾਨਾਂ ਨੂੰ ਪਾਕਿਸਤਾਨ ਦੀ 10 ਰੁਪਏ ਦੀ ਕਰੰਸੀ ਵੀ ਮਿਲੀ ਹੈ। ਬੀਐੱਸਐੱਫ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਸਐੱਫ ਦੀ 160 ਬਟਾਲੀਅਨ ਦੇ ਜਵਾਨਾਂ ਨੇ ਪਾਕਿ ਵਾਲੇ ਪਾਸੇ ਤੋਂ ਭਾਰਤੀ ਸਰਹੱਦ ’ਚ ਇਕ ਉੱਡਦੀ ਵਸਤੂ ਨੂੰ ਡਿੱਗਦੇ ਦੇਖਿਆ ਸੀ, ਜਿਸ ਨੇ ਕੋਈ ਆਵਾਜ਼ ਨਹੀਂ ਕੀਤੀ। ਬੀਐੱਸਐੱਫ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਈ ਤਾਂ ਉਨ੍ਹਾਂ ਨੂੰ ਕਾਰਟੂਨ ਦੇ ਆਕਾਰ ਦਾ ਗ਼ੁਬਾਰਾ ਮਿਲਿਆ, ਜਿਸ ਦੀ ਜਾਂਚ ਕਰਨ ’ਤੇ ਜਵਾਨਾਂ ਨੂੰ 10 ਰੁਪਏ ਦੀ ਪਾਕਿ ਕਰੰਸੀ ਮਿਲੀ ਜਿਸ ’ਤੇ ਮੋਬਾਈਲ ਨੰਬਰ ਵੀ ਲਿਖਿਆ ਹੋਇਆ ਸੀ।