February 3, 2023 7:10 pm

MANN KI BAAT: PM ਮੋਦੀ ਨੇ ਕਿਹਾ- G20 ਦੀ ਪ੍ਰਧਾਨਗੀ ਭਾਰਤ ਲਈ ਵੱਡਾ ਮੌਕਾ, ਹਰ ਦੇਸ਼ ਵਾਸੀ ਨੂੰ ਹੈ ਮਾਣ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 95ਵੇਂ ਐਡੀਸ਼ਨ ਵਿੱਚ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ‘ਮਨ ਕੀ ਬਾਤ’ ਇੱਕ ਸਦੀ ਪੂਰੀ ਕਰਨ ਵੱਲ ਵਧ ਰਹੀ ਹੈ। ਇਹ ਪ੍ਰੋਗਰਾਮ ਮੇਰੇ ਲਈ 130 ਕਰੋੜ ਦੇਸ਼ਵਾਸੀਆਂ ਨਾਲ ਜੁੜਨ ਦਾ ਇੱਕ ਹੋਰ ਮਾਧਿਅਮ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਹਰ ਐਪੀਸੋਡ ਤੋਂ ਪਹਿਲਾਂ ਦੇਸ਼ ਦੇ ਲੋਕਾਂ ਵੱਲੋਂ ਭੇਜੀਆਂ ਚਿੱਠੀਆਂ ਨੂੰ ਪੜ੍ਹਨਾ ਅਤੇ ਉਨ੍ਹਾਂ ਦੇ ਸੁਝਾਵਾਂ ਨੂੰ ਸੁਣਨਾ ਮੇਰੇ ਲਈ ਇੱਕ ਤਰ੍ਹਾਂ ਦਾ ਅਧਿਆਤਮਕ ਅਨੁਭਵ ਹੁੰਦਾ ਹੈ।

G20 ਦੀ ਪ੍ਰਧਾਨਗੀ ਭਾਰਤ ਲਈ ਵੱਡਾ ਮੌਕਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਦੇਸ਼ ਭਰ ਦੇ ਲੋਕਾਂ ਨੇ ਮੈਨੂੰ ਲਿਖਿਆ ਹੈ ਕਿ ਉਨ੍ਹਾਂ ਨੂੰ ਕਿੰਨਾ ਮਾਣ ਹੈ ਕਿ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਮਿਲੀ ਹੈ। ਭਾਰਤ ਨੂੰ ਇਹ ਜ਼ਿੰਮੇਵਾਰੀ ਅੰਮ੍ਰਿਤ ਕਾਲ ਅਧੀਨ ਮਿਲੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਜੀ-20 ਕੋਲ ਵਿਸ਼ਵ ਦੀ ਦੋ ਤਿਹਾਈ ਆਬਾਦੀ, ਵਿਸ਼ਵ ਵਪਾਰ ਦਾ ਤਿੰਨ-ਚੌਥਾਈ ਅਤੇ ਵਿਸ਼ਵ ਜੀਡੀਪੀ ਦਾ 85% ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਹੁਣ ਤੋਂ ਤਿੰਨ ਦਿਨ ਬਾਅਦ ਭਾਵ 1 ਦਸੰਬਰ ਤੋਂ ਭਾਰਤ ਇੰਨੇ ਵੱਡੇ ਸਮੂਹ, ਇੰਨੇ ਸ਼ਕਤੀਸ਼ਾਲੀ ਸਮੂਹ ਦੀ ਪ੍ਰਧਾਨਗੀ ਕਰਨ ਜਾ ਰਿਹਾ ਹੈ। ਜੀ-20 ਦੀ ਪ੍ਰਧਾਨਗੀ ਸਾਡੇ ਲਈ ਇਕ ਵੱਡੇ ਮੌਕੇ ਵਜੋਂ ਆਈ ਹੈ। ਸਾਨੂੰ ਇਸ ਮੌਕੇ ਦਾ ਭਰਪੂਰ ਲਾਭ ਉਠਾ ਕੇ ਵਿਸ਼ਵ ਭਲਾਈ ਵੱਲ ਧਿਆਨ ਦੇਣਾ ਹੋਵੇਗਾ।

ਪੀਐਮ ਮੋਦੀ ਨੇ ਕਿਹਾ, ਜੀ-20 ਦੀ ਪ੍ਰਧਾਨਗੀ ਸਾਡੇ ਲਈ ਇੱਕ ਮੌਕਾ ਹੈ। ਅਸੀਂ ‘ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ’ ਦਾ ਵਿਸ਼ਾ ਦਿੱਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਤੇਲੰਗਾਨਾ ਦੇ ਰਾਜਨਾ ਸਿਰਸੀਲਾ ਜ਼ਿਲ੍ਹੇ ਦੇ ਇੱਕ ਜੁਲਾਹੇ ਭਰਾ ਯੇਲਧੀ ਹਰੀਪ੍ਰਸਾਦ ਗਾਰੂ ਨੇ ਮੈਨੂੰ ਆਪਣੇ ਹੱਥਾਂ ਨਾਲ ਬੁਣਿਆ ਜੀ-20 ਲੋਗੋ ਭੇਜਿਆ ਹੈ। ਮੈਂ ਇਸ ਲਈ ਉਸਦਾ ਧੰਨਵਾਦ ਕਰਦਾ ਹਾਂ। ਮੈਂ ਇਹ ਸ਼ਾਨਦਾਰ ਤੋਹਫ਼ਾ ਪ੍ਰਾਪਤ ਕਰਕੇ ਹੈਰਾਨ ਸੀ। ਮੇਰੇ ਮਨ ਵਿਚ ਇਕ ਖਿਆਲ ਆਇਆ ਕਿ ਤੇਲੰਗਾਨਾ ਦੇ ਕਿਸੇ ਦੂਰ-ਦੁਰਾਡੇ ਇਲਾਕੇ ਵਿਚ ਬੈਠਾ ਵਿਅਕਤੀ ਵੀ ਦੇਸ਼ ਵਿਚ ਹੋਣ ਜਾ ਰਹੇ ਜੀ-20 ਸਮਾਗਮ ਨਾਲ ਜੁੜਿਆ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ ਇਸ ਸਮਾਗਮ ਨੂੰ ਵਿਸ਼ੇਸ਼ ਬਣਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਆਪਣੀਆਂ ਟੀ-ਸ਼ਰਟਾਂ ‘ਤੇ ਜੀ-20 ਦਾ ਲੋਗੋ ਪਾ ਕੇ ਭਾਰਤ ‘ਚ ਹੋਣ ਵਾਲੇ ਇਸ ਅੰਤਰਰਾਸ਼ਟਰੀ ਸੰਮੇਲਨ ਨੂੰ ਵਿਸ਼ੇਸ਼ ਬਣਾਉਣ ਲਈ ਯੋਗਦਾਨ ਪਾ ਸਕਦੇ ਹਨ | ਉਨ੍ਹਾਂ ਨੇ ਕਿਹਾ, ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜੀ-20 ਨਾਲ ਸਬੰਧਤ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਦੌਰਾਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਨੂੰ ਤੁਹਾਡੇ ਰਾਜਾਂ ਦਾ ਦੌਰਾ ਕਰਨ ਦਾ ਮੌਕਾ ਮਿਲੇਗਾ। ਮੈਨੂੰ ਯਕੀਨ ਹੈ ਕਿ ਤੁਸੀਂ ਆਪਣੇ ਸਥਾਨਕ ਸੱਭਿਆਚਾਰ ਦੇ ਵਿਭਿੰਨ ਅਤੇ ਵਿਲੱਖਣ ਰੰਗਾਂ ਨੂੰ ਦੁਨੀਆ ਦੇ ਸਾਹਮਣੇ ਲਿਆਓਗੇ। ਤੁਹਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਜੀ-20 ਵਿੱਚ ਆਉਣ ਵਾਲੇ ਲੋਕ ਵੀ ਭਵਿੱਖ ਦੇ ਸੈਲਾਨੀ ਹਨ।

Send this to a friend