June 9, 2026 4:26 pm

ਨਵੀਂ ਆਟਾ ਦਾਲ ਸਕੀਮ ਦਾ ਪੰਜਾਬ ਦੇ 1 ਕਰੋੜ 42 ਲੱਖ ਲਾਭਪਾਤਰ ਲਾਭ ਉਠਾਉਣਗੇ : ਕੈਰੋਂ

ਜ਼ਿਲ੍ਹੇ ਦੇ 2 ਲੱਖ 60 ਹਜਾਰ 203 ਲਾਭਪਾਤਰ 1 ਰੁਪਏ ਕਿਲੋ ਕਣਕ ਅਤੇ 20 ਰੁਪਏ ਕਿਲੋ ਦਾਲ ਹਾਸਲ ਕਰਨਗੇ
Page-1_12 ਅਮਲੋਹ, 1 ਜੁਲਾਈ (ਰਣਜੀਤ ਸਿੰਘ ਘੁੰਮਣ)- ਪੰਜਾਬ ਸਰਕਾਰ ਦੀ ਨਵੀਂ ਆਟਾ ਦਾਲ ਸਕੀਮ ਦੇਸ਼ ਦੀ ਪਹਿਲੀ ਅਜਿਹੀ ਨਿਵੇਕਲੀ ਸਕੀਮ ਹੈ ਜਿਸ ਅਧੀਨ ਆਰਥਕ ਤੌਰ ਤੇ ਪਛੜੇ ਲੋੜਵੰਦ ਪ੍ਰੀਵਾਰਾਂ ਨੂੰ ਬਿਨਾਂ ਕਿਸੇ ਜਾਤੀ  ਭੇਦ ਭਾਵ ਤੋਂ 1 ਰੁਪਏ ਕਿਲੋ ਕਣਕ ਅਤੇ 20 ਰੁਪਏ ਕਿਲੋ ਦਾਲ ਵੰਡੀ ਜਾ ਰਹੀ ਹੈ।  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ ਸ੍ਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਅਮਲੋਹ ਬਲਾਕ ਦੇ ਪਿੰਡ ਅਲਾਦਾਦਪੁਰ, ਬੈਣਾ ਬੁ¦ਦ ਅਤੇ ਦਰਗੇੜੀ ਵਿਖੇ  ਪੰਜਾਬ ਸਰਕਾਰ ਦੀ ਨਵੀਂ ਆਟਾ ਦਾਲ ਸਕੀਮ ਦੀ ਜ਼ਿਲ੍ਹੇ ਵਿੱਚ ਰਸਮੀ ਸ਼ੁਰੂਆਤ ਕਰਨ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਲਾਭ ਰਾਜ ਦੇ ਕਰੀਬ 1 ਕਰੋੜ 42 ਲੱਖ ਲਾਭਪਾਤਰਾਂ

ਨੂੰ ਮਿਲੇਗਾ ਅਤੇ ਸਰਕਾਰ ਵੱਲੋਂ ਇਨ੍ਹਾਂ ਲਾਭਪਾਤਰਾਂ ਨੂੰ ਜੂਨ  ਤੋਂ ਲੈ ਕੇ ਨਵੰਬਰ 2014 ਤੱਕ 6 ਮਹੀਨੇ ਦੀ ਇਕੱਠੀ ਕਣਕ ਅਤੇ 3 ਮਹੀਨੇ ਦੀ ਦਾਲ ਵੰਡੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਇਸ ਸਕੀਮ ਅਧੀਨ ਜੂਨ ਅਤੇ ਦਸੰਬਰ ਮਹੀਨੇ ਵਿੱਚ ਦੋ ਵਾਰ ਲਾਭਪਾਤਰਾਂ ਨੂੰ ਇਕੱਠਾ ਅਨਾਜ ਦੇਵੇਗੀ ਅਤੇ ਸਬੰਧਤ ਪਿੰਡਾਂ ਵਿੱਚ ਹੀ ਲਾਭਪਾਤਰਾਂ ਕੋਲ ਕਣਕ ਤੇ ਦਾਲ ਭੇਜੀ ਜਾਇਆ ਕਰੇਗੀ।  ਉਨ੍ਹਾਂ ਕਿਹਾ ਕਿ ਲਾਭਪਾਤਰਾਂ ਨੂੰ ਸਾਫ ਸੁਥਰਾ ਅਤੇ ਮਿਆਰੀ ਅਨਾਜ ਮੁਹੱਈਆ ਕਰਵਾਉਣਾ ਸਰਕਾਰ ਦੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਲਾਭਪਾਤਰਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਅੱਗੇ ਤੋਂ ਅਨਾਜ ਦੀ ਵੰਡ ਲਗਾਤਾਰ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਆਖਿਆ ਕਿ ਇਸ ਸਕੀਮ ਅਧੀਨ ਆਉਂਦੇ ਸਾਰੇ ਯੋਗ ਲਾਭਪਾਤਰਾਂ ਨੂੰ ਰਾਸ਼ਨ ਪਹੁੰਚਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਇਸ ਮੌਕੇ ਜ਼ਿਲ੍ਹੇ ਦੇ ਨੀਲੇ ਕਾਰਡ ਧਾਰਕਾਂ ਨੂੰ ਨਵੇਂ ਨੀਲੇ ਕਾਰਡ ਵੀ ਵੰਡੇ।
       ਸ: ਕੈਰੋਂ ਨੇ ਕਿਹਾ ਕਿ ਨਵੀਂ ਆਟਾ ਦਾਲ ਸਕੀਮ ਨੂੰ ਹੋਰ ਵਧੇਰੇ  ਪਾਰਦਰਸ਼ੀ ਬਣਾਉਣ ਲਈ ਹਰੇਕ ਪਿੰਡ ਵਿੱਚ 7 ਮੈਂਬਰੀ ਨਿਗਰਾਨ ਕਮੇਟੀਆਂ ਬਣਾਈਆਂ ਗਈਆਂ ਹਨ ਜਿਹਨਾਂ ਵਿੱਚ ਸਾਰੇ ਮੈਂਬਰ ਇਸ ਸਕੀਮ ਦੇ ਲਾਭਪਾਤਰਾਂ ਵਿੱਚੋਂ ਹੀ ਲਏ ਗਏ ਹਨ। ਉਹਨਾਂ ਦੱਸਿਆ ਕਿ ਇਸ ਕਮੇਟੀ ਵਿੱਚ 3 ਔਰਤ ਮੈਂਬਰ, 1 ਅਨੁਸੂਚਿਤ ਜਾਤੀ ਅਤੇ 1 ਪਛੜੀਆਂ ਸ਼੍ਰੇਣੀਆਂ ਵਿੱਚੋਂ ਲੈਣਾ ਲਾਜਮੀ ਹੋਵੇਗਾ। ਉਹਨਾਂ ਦੱਸਿਆ ਕਿ ਇਹ ਕਮੇਟੀ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਪਿੰਡ ਪੱਧਰ ਤੇ ਕੋਈ ਵੀ ਯੋਗ ਲਾਭਪਾਤਰ ਇਸ ਸਕੀਮ ਤੋਂ ਵਾਂਝਾ ਨਾ ਰਹੇ। ਇਸ ਤੋਂ ਇਲਾਵਾ ਪਿੰਡ ਦੇ ਸਾਰੇ ਨੀਲੇ ਕਾਰਡ ਧਾਰਕਾਂ ਦੀ ਸੂਚੀ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਲਗਾਉਣੀ ਲਾਜਮੀ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਇਸ ਸਕੀਮ ਅਧੀਨ ਹਰੇਕ ਉਸ ਪਰਿਵਾਰ ਨੂੰ ਸ਼ਾਮਲ ਕੀਤਾ ਗਿਆ ਹੈ ਜਿਸਦੀ ਸਲਾਨਾ ਆਮਦਨ 60 ਹਜਾਰ ਰੁਪਏ ਤੋਂ ਘੱਟ ਹੋਵੇ, ਢਾਈ ਏਕੜ ਤੋਂ ਘੱਟ ਜਮੀਨ ਦਾ ਮਾਲਕ ਹੋਵੇ ਅਤੇ 10 ਮਰਲੇ ਤੋਂ ਘੱਟ ਦੇ ਪਲਾਟ ਵਿੱਚ ਉਸਦਾ ਘਰ ਹੋਵੇ। ਉਹਨਾਂ ਆਖਿਆ ਕਿ ਪਰਿਵਾਰ ਦੇ ਹਰੇਕ ਜੀਅ ਨੂੰ 5 ਕਿਲੋ ਕਣਕ ਮੁਹਈਆ ਕਰਵਾਈ ਜਾਵੇਗੀ।
       ਸ: ਕੈਰੋਂ ਨੇ ਇਸ ਮੌਕੇ ਇਹਨਾਂ ਪਿੰਡਾਂ ਦੇ 343 ਪਰਿਵਾਰਾਂ ਦੇ 1462 ਮੈਂਬਰਾਂ ਨੂੰ 438 ਕੁਇੰਟਲ 60 ਕਿਲੋ ਕਣਕ ਅਤੇ 20 ਕੁਇੰਟਲ 57 ਕਿਲੋ ਦਾਲ ਵੰਡੀ। ਉਹਨਾਂ ਦੱਸਿਆ ਕਿ ਫਤਹਿਗੜ੍ਹ ਸਾਹਿਬ ਜਿਲੇ ਦੇ 69979 ਪਰਿਵਾਰਾਂ  ਦੇ ਕੁਲ 2 ਲਖ 60 ਹਜਾਰ 203 ਲਾਭਪਾਤਰਾਂ ਨੂੰ 19456 ਮੀਟਰਕ ਟਨ ਕਣਕ ਵੰਡੀ ਜਾ ਰਹੀ ਹੈ। ਜ਼ਿਲ੍ਹਾ ਪ੍ਰਧਾਨ ਸ: ਜਗਦੀਪ ਸਿੰਘ ਚੀਮਾ ਨੇ ਇਹਨਾਂ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਯਕੀਨ ਦਵਾਇਆ ਕਿ ਆਟਾ ਦਾਲ ਸਕੀਮ ਦੇ ਜਿਲੇ ਦੇ ਸਾਰੇ ਲਾਭਪਾਤਰਾਂ ਨੂੰ ਸਮੇਂ ਸਿਰ ਕਣਕ ਅਤੇ ਦਾਲ ਮਿਲਣੀ ਯਕੀਨੀ ਬਣਾਈ ਜਾਵੇਗੀ।           
       ਇਸ ਸਮਾਗਮ ਵਿੱਚ   ਸਾਬਕਾ ਮੰਤਰੀ ਸ੍ਰੀ ਰਣਧੀਰ ਸਿੰਘ ਚੀਮਾ, ਸਕੱਤਰ ਖੁਰਾਕ ਤੇ ਸਿਵਲ ਸਪਲਾਈ ਸ: ਧਰਮਜੀਤ ਸਿੰਘ ਗਰੇਵਾਲ, ਕਮਿਸ਼ਨਰ ਖੁਰਾਕ ਸ: ਸਤਵੰਤ ਸਿੰਘ ਜੌਹਲ , ਐਮ ਡੀ ਪਨਸਪ ਸ਼੍ਰੀ ਪ੍ਰੀਤਦੇਵ ਸਿੰਘ ਸ਼ੇਰਗਿਲ, ਵਧੀਕ ਸਕੱਤਰ ਸ: ਪਰਮਿੰਦਰ ਪਾਲ ਸਿੰਘ, ਏਡੀ ਸੀ ਸ: ਮਾਲਵਿੰਦਰ ਸਿੰਘ ਜੱਗੀ, ਐਸ ਡੀ ਐਮ ਅਮਲੋਹ ਮਿਸ ਰਾਜਦੀਪ ਕੌਰ, ਡਿਪਟੀ ਡਾਇਰੈਕਟਰ ਸ: ਜਸਵਿੰਦਰ ਸਿੰਘ, ਐਸ ਪੀ ਦਲਜੀਤ ਸਿੰਘ ਰਾਣਾ, ਡੀ ਐਫ ਐਸ ਸੀ ਸ਼੍ਰੀਮਤੀ ਹਰਜੀਤ ਕੌਰ,  ਐਸ.ਜੀ.ਪੀ.ਸੀ. ਮੈਂਬਰ ਸ: ਰਵਿੰਦਰ ਸਿੰਘ ਖਾਲਸਾ , ਆੜਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ: ਲਖਬੀਰ ਸਿੰਘ ਸੌਢਾ,  ਸ੍ਰੀ ਸਾਧੂ ਰਾਮ ਭੱਟਮਾਜਰਾ, ਕਸ਼ਮੀਰ ਸਿੰਘ ਸ਼ਾਹਪੁਰ,  ਸ਼੍ਰੀ ਵਿੱਕੀ ਮਿੱਤਲ ਪ੍ਰਧਾਨ ਨਗਰ ਕੌਂਸਲ ਅਮਲੋਹ, ਸ: ਕਰਮਜੀਤ ਸਿੰਘ ਭਗੜਾਨਾ, ਸ਼੍ਰੀ ਰਾਕੇਸ਼ ਗਰਗ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਇਕਬਾਲ ਸਿੰਘ ਅੰਨਿਆਂ, ਦਿਹਾਤੀ ਪ੍ਰਧਾਨ ਕੁਲਦੀਪ ਸਿੰਘ ਮੁੱਡੜੀਆਂ,  ਸਮਾਜ ਸੇਵਕ ਕਰਨੈਲ ਸਿੰਘ ਸਮਸਪੁਰ, ਆੜਤੀਆਂ ਅਸ਼ੇਸੀਏਸ਼ਨ ਦੇ ਪ੍ਰਧਾਨ ਪ੍ਰਮੋਦ ਅਬਰੋਲ, ਜਤਿੰਦਰ ਸਿੰਘ ਚੈਰੀ, ਮਾ ਬਲਵੀਰ ਸਿੰਘ ਭੱਦਲਥੂਹਾ, ਪਰਮਜੀਤ ਸਿੰਘ ਖਨਿਆਣ, ਪ੍ਰਧਾਨ ਰਾਕੇਸ ਕੁਮਾਰ ਗਰਗ, ਪ੍ਰਧਾਨ ਵਿਨੋਦ ਮਿੱਤਲ , ਬੀ.ਜੇਪੀ ਕਿਸਾਨ  ਮੋਰਚਾ ਦੇ  ਪ੍ਰਧਾਨ ਦਰਸਨ ਸਿੰਘ ਬੱਬੀ ਤੋਂ ਇਲਾਵਾ ਹੋਰ ਪਤਵੰਤੇ ਵੀ ਸ਼ਾਮਲ ਹੋਏ।

Send this to a friend