ਨਵੀਂ ਦਿੱਲੀ, 1 ਜੁਲਾਈ (ਪੀ. ਟੀ)- ਕੋਚੀ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਇੱਕ ਜਹਾਜ਼ ‘ਚ ਬੰਬ ਹੋਣ ਦੀ ਧਮਕੀ ਮਿਲਣ ਤੋਂ ਬਾਅਦ ਇੱਥੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੇਰ ਰਾਤ ਹੰਗਾਮੀ ਹਾਲਤ ‘ਚ ਲੈਂਡਿੰਗ ਕਰਵਾਉਂਣੀ ਪਈ। ਜਹਾਜ਼ ‘ਚ 162 ਯਾਤਰੀ ਸਵਾਰ ਸਨ। ਏਅਰਲਾਈਨ ਅਧਿਕਾਰੀਆਂ ਨੇ ਦੱਸਿਆ ਕਿ ਏਅਰਬਸ 320 (ਉਡਾਨ ਏਆਈ 047) ਨੇ ਕੋਚੀ ਤੋਂ ਕਰੀਬ ਅੱਠ ਵੱਜ ਕੇ 40 ਮਿੰਟ ‘ਤੇ ਉਡਾਨ ਭਰੀ ਸੀ ਜਿਸਦੇ ਬਾਅਦ ਏਅਰ ਇੰਡੀਆ ਦੇ ਇੱਕ ਦਫ਼ਤਰ ‘ਚ ਫੋਨ ਆਇਆ ਕਿ ਜਹਾਜ਼ ‘ਚ ਬੰਬ ਰੱਖਿਆ ਹੈ। ਉਸਦੇ ਬਾਅਦ ਚਾਲਕ ਨੂੰ ਕਰੀਬੀ ਹਵਾਈ ਅੱਡੇ ‘ਤੇ ਤੁਰੰਤ ਜਹਾਜ਼ ਉਤਾਰਣ ਲਈ ਕਿਹਾ ਗਿਆ। ਜਹਾਜ਼ ਨੂੰ ਕਰੀਬ ਦਸ ਵਜੇ ਕੇਂਪੇਗੌੜਾ ਹਵਾਈ ਅੱਡੇ
‘ਤੇ ਉਤਾਰਿਆ ਗਿਆ ਤੇ ਸਾਰੇ ਮੁਸਾਫਰਾਂ ਨੂੰ ਹੇਠਾਂ ਉਤਾਰ ਦਿੱਤਾ ਗਿਆ। ਪਰ ਇਹ ਇਕ ਝੂਠੀ ਕਾਲ ਸਾਬਤ ਹੋਈ। ਸੂਤਰਾਂ ਨੇ ਕਿਹਾ ਕਿ ਕਾਫੀ ਦੇਰ ਬਾਅਦ ਜਹਾਜ਼ ਦਿੱਲੀ ਲਈ ਰਵਾਨਾ ਹੋ ਗਿਆ।