March 24, 2023 2:30 am

ਸੈਨਾ ਪ੍ਰਮੁੱਖ ਦੀ ਨਿਯੁਕਤੀ ਉਤੇ ਬਿਲਾਵਲ ਭੁੱਟੋ ਨੇ ਦਿੱਤੀ ਚਿਤਾਵਨੀ, ਕਿਹਾ- ਰਾਸ਼ਟਰਪਤੀ ਨੇ ਦਖਲ ਦਿੱਤਾ ਤਾਂ ਨਤੀਜਾ ਭੁਗਤਣਾ ਹੋਵੇਗਾ

ਪਾਕਿਸਤਾਨ ਵਿੱਚ ਨਵੇਂ ਸੈਨਾ ਪ੍ਰਮੁ੍ੱਖ ਦੀ ਨਿਯੁਕਤੀ ਨੂੰ ਲੈ ਕੇ ਕਈ ਖ਼ਬਰਾਂ ਆ ਰਹੀਆਂ ਹਨ। ਇਸ ਦੌਰਾਨ ਪਾਕਿਸਤਾਨ ਪੀਪੁਲਸ ਪਾਰਟੀ ਦੇ ਪ੍ਰਮੁੱਖ ਅਤੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜਰਦਾਰੀ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼

ਪਾਕਿਸਤਾਨ ਵਿੱਚ ਨਵੇਂ ਸੈਨਾ ਪ੍ਰਮੁ੍ੱਖ ਦੀ ਨਿਯੁਕਤੀ ਨੂੰ ਲੈ ਕੇ ਕਈ ਖ਼ਬਰਾਂ ਆ ਰਹੀਆਂ ਹਨ। ਇਸ ਦੌਰਾਨ ਪਾਕਿਸਤਾਨ ਪੀਪੁਲਸ ਪਾਰਟੀ ਦੇ ਪ੍ਰਮੁੱਖ ਅਤੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜਰਦਾਰੀ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਸਿਰਫ਼ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਵੱਲੋਂ ਨਿਯੁਕਤ ਕੀਤੇ ਗਏ ਸੈਨਾ ਪ੍ਰਮੁੱਖ ਨੂੰ ਹੀ ਸਵੀਕਾਰ ਕਰੇਗਾ। ਸਿਰਫ਼ ਉਨ੍ਹਾਂ ਦੇ ਕੋਲ ਇਸ ਦੀ ਸੰਵੈਧਾਨਿਕ ਸ਼ਕਤੀ ਹੈ। ਰਾਸ਼ਟਰਪਤੀ ਆਰਿਫ ਅਲਵੀ ਨੇ ਦਖਲ ਦੀ ਕੋਸ਼ਿਸ਼ ਕੀਤੀ ਹੈ ਤਾਂ ਇਸ ਦਾ ਨਤੀਜਾ ਭੁਗਤਣਾ ਪਾਵੇਗਾ।

ਵਿਦੇਸ਼ ਮੰਤਰੀ ਨੇ ਕਿਹਾ, ਪ੍ਰਧਾਨ ਮੰਤਰੀ ਦੇ ਕੋਲ ਹੀ ਹੈ ਨਿਯੁਕਤੀ ਦੀ ਸ਼ਕਤੀ

ਦ ਨਿਊਜ ਇੰਟਰਨੇਸ਼ਨਲ ਦੀ ਰਿਪੋਰਟ ਦੇ ਅਨੁਸਾਰ, ਬਿਲਾਵਲ ਨੇ ਕਿਹਾ ਕਿ ਰਾਸ਼ਟਰਪਤੀ ਦੇ ਪਾਸ ਸੰਵਿਧਾਨ ਨੂੰ ਬਰਕਰਾਰ ਰ੍ਖਦੇ ਹੋਏ ਸਹੀ ਪੱਖ ਵਿਚ ਖੜੇ ਰਹਿਣ ਦਾ ਆਖਰੀ ਮੌਕਾ ਹੈ। ਪਰ ਜੇਕਰ ਪ੍ਰਧਾਨਮੰਤਰੀ ਦੇ ਅਧਿਕਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਨਤੀਜਾ ਭੁਗਤਣਾ ਹੋਵੇਗਾ। ਬਿਲਾਵਲ ਨੇ ਇਹ ਗੱਲ ਇਸ ਸਵਾਲ ਦੇ ਜਵਾਬ ਵਿਚ ਕਹੀ ਕਿ ਕੀ ਰਾਸ਼ਟਰਪਤੀ ਆਰਿਫ ਅਲਵੀ ਨੇ ਸੈਨਾ ਪ੍ਰਮੁੱਖ ਦੀ ਨਿਯੁਕਤੀ ਦੇ ਸਬੰਧ ਵਿਚ ਪ੍ਰਧਾਨ ਮੰਤਰੀ ਵੱਲੋਂ ਜਾਰੀ ਪ੍ਰਤੀਕਿਰਿਆ ਨੂੰ ਰੋਕ ਦਿੱਤਾ ਹੈ। ਬਿਲਾਵਲ ਨੇ ਕਿਹਾ ਕਿ ਦੇਖਣਾ ਹੋਵੇਗਾ ਕਿ ਉਹ ਸੰਧਿਵਾਨ ਦਾ ਪਾਲਣ ਕਰਦੇ ਹਨ ਜਾਂ ਆਪਣੇ ਮਿੱਤਰ ਦੇ ਪ੍ਰਤੀ ਵਫਾਦਾਰੀ ਦਿਖਾਉ੍ਂਦੇ ਹਨ। ਦੱਸ ਦੇਈਏ ਕਿ ਮੌਜੂਦਾ ਸੈਨਾ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ।

ਅਪ੍ਰੈਲ ‘ਚ ਸੱਤਾ ‘ਚ ਆਉਣ ਦੇ ਬਾਅਦ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਪਹਿਲੀ ਵਾਰ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਨਾਲ ਸੰਵਾਦ ਦੀ ਪਹਿਲ ਕੀਤੀ ਹੈ। ਦ ਐਕਸਪ੍ਰੈ੍ੱਸ ਟ੍ਰਿਬਿਊਨ ਦੀ ਰਿਪੋਰਟ ਦੇ ਅਨੁਸਾਰ, ਵਿੱਤ ਮੰਤਰੀ ਇਸ਼ਾਕ ਡਾਰ ਨੇ ਸ਼ੁ੍ੱਕਰਵਾਰ ਨੂੰ ਰਾਸ਼ਟਰਪਤੀ ਆਰਿਫ ਅਲਵੀ ਨਾਲ ਮੁਲਾਕਾਤ ਕਰ ਰਾਜਨੀਤਿਕ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ।

ਸੂਤਰਾਂ ਦੇ ਅਨੁਸਾਰ, ਰਾਸ਼ਟਰਪਤੀ ਨੇ ਕਿਹਾ ਹੈ ਕਿ ਉਸ ਦਾ ਸੰਦੇਸ਼ ਉਹ ਪੀਟੀਆਈ ਅਗਵਾਈ ਤੱਕ ਪਹੁੰਚਾ ਦੇਣਗੇ। ਵਿੱਤ ਮੰਤਰੀ ਨੇ ਤਿੰਨ ਦਿਨ ਵਿਚ ਰਾਸ਼ਟਰਪਤੀ ਅਲਵੀ ਤੋਂ ਦੋ ਬਾਰ ਮੁਲਾਕਾਤ ਕੀਤੀ। ਉਥੇ, ਇਸ ਬਾਰੇ ਪੁ੍ੱਛੇ ਜਾਣ ਉਤੇ ਪੀਟੀਆਈ ਨੇ ਵੀ ਇਸ ਵਿਚ ਰੁਚੀ ਦਿਖਾਈ। ਉਹ ਚਾਹੁੰਦੀ ਹੈ ਕਿ ਜਲਦ ਤੋ੍ਂ ਜਲਦ ਆਮ ਚੋਣਾਂ ਦੀ ਤਾਰੀਕ ਘੋਸ਼ਿਤ ਕੀਤੀ ਜਾਵੇ।

ਵਿੱਤ ਮੰਤਰੀ ਦੀ ਪਹਿਲ ਉਤੇ ਸ਼ਾਹਬਾਜ਼ ਸਰਕਾਰ ਦੀ ਦੂਜੀ ਮੰਤਰੀ ਮਰਿਆਮ ਔਰੰਗਜੇਬ ਨੇ ਇਮਰਾਨ ਉਤੇ ਤੰਜ ਕਸਿਆ ਹੈ। ਪਾਕਿਸਤਾਨ ਦੀ ਸੂਚਨਾ ਤੇ ਸੰਚਾਰ ਮੰਤਰੀ ਮਰਿਆਮ ਨੇ ਕਿਹਾ ਕਿ ਸਾਬਕਾ ਪ੍ਰਧਾਨਮੰਤਰੀ ਇਮਰਾਨ ਖਾਨ ਦਾ ਤਮਾਸ਼ਾ 26 ਨਵੰਬਰ ਨੂੰ ਖਤਮ ਹੋ ਜਾਵੇਗਾ। ਉਥੇ ਇਮਰਾਨ ਵੱਲੋ੍ਯ ਆਪਣੇ ਸਮਰਥਕਾਂ ਨੂੰ 26 ਨਵੰਬਰ ਨੂੰ ਰਾਵਲਪਿੰਡੀ ਵਿਚ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ।

Send this to a friend