Skip to content
Independent perspectives. Global stories.
BREAKING

ਮੋਗਾ : ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨਾਂ ‘ਤੇ ਹਮਲਾ,ਇੱਕ ਨੌਜਵਾਨ ਦੀ ਮੌਤ ਦੂਸਰਾ ਜ਼ਖਮੀ

Share this story

ਮੋਗਾ ਵਿੱਚ ਦਿਨ-ਦਿਹਾੜੇ ਇੱਕ ਹੋਰ ਨੌਜਵਾਨ ਦਾ ਕਤਲ  ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਨੌਜਵਾਨ ਆਪਣੇ ਦੋਸਤ ਦੇ ਨਾਲ ਸੈਲੂਨ ਗਿਆ ਸੀ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਚਲਦੀ ਰੰਜਿਸ਼ ਦੇ ਕਾਰਨ ਕੁੱਝ ਲੋਕਾਂ ਨੇ ਦੋਵਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ਵਿੱਚ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਇੱਕ ਨੌਜਵਾਨ ਨੇ ਦਮ ਤੋੜ ਦਿੱਤਾ । ਜਦਕਿ ਉਸ ਦਾ ਦੋਸਤ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ ਜਿਸ ਦਾ ਅਜੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਜਾ ਰਹੀ ਹੈ, ਆਏ ਦਿਨ ਕਿਤੇ ਨਾ ਕਿਤੇ ਅਣਸੁਖਾਵੀਂ ਵਾਰਦਾਤ ਹੋ ਰਹੀ ਹੈ।ਹੁਣ ਬੁੱਧਵਾਰ ਨੂੰ ਮੋਗਾ ਵਿੱਚ ਦਿਨ-ਦਿਹਾੜੇ ਇੱਕ ਹੋਰ ਨੌਜਵਾਨ ਦੇ ਕਤਲ  ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਨੌਜਵਾਨ ਆਪਣੇ ਦੋਸਤ ਦੇ ਨਾਲ ਸੈਲੂਨ ਗਿਆ ਸੀ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਚਲਦੀ ਰੰਜਿਸ਼ ਦੇ ਕਾਰਨ ਕੁੱਝ ਲੋਕਾਂ ਨੇ ਦੋਵਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ਵਿੱਚ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਇੱਕ ਨੌਜਵਾਨ ਨੇ ਦਮ ਤੋੜ ਦਿੱਤਾ । ਜਦਕਿ ਉਸ ਦਾ ਦੋਸਤ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ ਜਿਸ ਦਾ ਅਜੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਮੋਗਾ ਦੇ ਦੋਸਾਂਝ ਰੋਡ ਸਥਿਤ ਇੱਕ ਨਿਜੀ ਸਕੂਲ ਦੀ ਪਾਰਕਿੰਗ ਨੇੜੇ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਇਕ ਧਿਰ ਵੱਲੋਂ 2 ਨੌਜਵਾਨਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਰੋਹਿਤ ਕੁਮਾਰ ਅਤੇ ਬੱਲੀ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਰੋਹਿਤ ਕੁਮਾਰ ਦੀ ਮੌਤ ਹੋ ਗਈ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਰੋਹਿਤ ਕੁਮਾਰ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਅਜੀਤ ਨਗਰ ਵਿੱਚ 5 ਮਰਲੇ ਦਾ ਪਲਾਟ ਹੈ ਜਿਸ ‘ਤੇ ਨੀਤਾ ਭਾਊ ਨਾਂ ਦੇ ਵਿਅਕਤੀ ਨੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਵੱਲੋਂ ਵਾਰ-ਵਾਰ ਨੀਤਾ ਭਾਊ ਨੂੰ ਕਬਜ਼ਾ ਛੱਡਣ ਲਈ ਬੇਨਤੀ ਕੀਤੀ ਜਾ ਰਹੀ ਸੀ। ਅਖੀਰਲੀ ਵਾਰ ਉਹ ਆਪਣੀ ਮਾਤਾ ਦੇ ਨਾਲ ਤਕਰੀਬਨ 10 ਦਿਨ ਪਹਿਲਾਂ ਨੀਤਾ ਭਾਊ ਨੂੰ ਮਿਲ ਕੇ ਪਲਾਟ ਖਾਲੀ ਕਰਨ ਲਈ ਕਹਿ ਕੇ ਆਏ ਸੀ ਜਿਸ ‘ਤੇ ਸਹਿਮਤ ਹੋ ਕੇ ਉਨ੍ਹਾਂ ਜ਼ਮੀਨ ਖ਼ਾਲੀ ਵੀ ਕਰ ਦਿੱਤੀ ਸੀ। ਅੱਜ ਮੀਤਾ ਵੱਲੋਂ ਆਪਣੇ 10-12 ਸਾਥੀਆਂ ਦੇ ਨਾਲ ਉਸ ਦੇ ਭਰਾ ਰੋਹਿਤ ਕੁਮਾਰ ‘ਤੇ ਉਸ ਵੇਲੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵੇਲੇ ਉਹ ਸੈਲੂਨ ਗਿਆ ਹੋਇਆ ਸੀ ਤੇ ਇਲਾਜ ਦੌਰਾਨ ਰੋਹਿਤ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਮੋਗਾ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਸੁਖਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਹਸਪਤਾਲ ਵਿਚ 2 ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹਾਲਤ ਵਿੱਚ ਆਏ ਸਨ। ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਸਨ। ਇਲਾਜ ਦੌਰਾਨ ਇੱਕ ਨੌਜਵਾਨ ਰੋਹਿਤ ਕੁਮਾਰ ਦੀ ਮੌਤ ਹੋ ਗਈ ਹੈ ਅਤੇ ਦੂਸਰੇ ਨੌਜਵਾਨ ਬੱਲੀ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ ਉਸ ਦਾ ਇਲਾਜ ਜਾਰੀ ਹੈ।


ਡੀ. ਐੱਸ. ਪੀ. ਸਿਟੀ ਅਤੇ ਐੱਸ. ਐੱਚ. ਓ. ਸਿਟੀ ਦਲਜੀਤ ਸਿੰਘ ਵੱਲੋਂ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਗਈ। ਉਨ੍ਹਾਂ ਨੇ ਹਸਪਤਾਲ ਵਿੱਚ ਜ਼ਖਮੀ ਨੌਜਵਾਨ ਦੇ ਬਿਆਨ ਲਏ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ । ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

WRITTEN BY