June 9, 2026 1:03 pm

ਸ਼੍ਰੋਮਣੀ ਕਮੇਟੀ ਦੇ 3 ਹੋਰ ਅਕਾਲੀ ਮੈਂਬਰਾਂ ਵੱਲੋਂ ਹਰਿਆਣਾ ਲਈ ਵੱਖਰੀ ਗੁ. ਕਮੇਟੀ ਦੀ ਹਮਾਇਤ

Page-1_17 ਚੰਡੀਗੜ੍ਹ, 30 ਜੂਨ (ਪੀ.ਟੀ.)- ਹਰਿਆਣਾ ‘ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ 2 ਹੋਰ ਮੈਂਬਰ ਸ. ਹਰਪਾਲ ਸਿੰਘ, ਸ. ਅਮਰੀਕ ਸਿੰਘ ਤੇ ਸਿਰਸਾ ਤੋਂ ਆਜ਼ਾਦ ਮੈਂਬਰ ਗੁਰਮੀਤ ਸਿੰਘ ਨੇ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਵੱਖਰੀ ਕਮੇਟੀ ਬਣਾਉਣ ਦੀ ਹਮਾਇਤ ਕੀਤੀ ਹੈ। ਚੌਥੇ ਅਸੰਧ ਤੋਂ ਸ. ਭੁਪਿੰਦਰ ਸਿੰਘ ਨੇ ਅਜੇ 2 ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਵੱਖਰੀ ਕਮੇਟੀ ਦੀ ਹਮਾਇਤ ਕੀਤੀ ਸੀ। ਪ੍ਰੈਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ. ਹਰਪਾਲ ਸਿੰਘ ਤੇ ਸ. ਅਮਰੀਕ ਸਿੰਘ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਾਥੀ 6 ਜੁਲਾਈ ਨੂੰ ਕੈਥਲ ‘ਚ ਹੋ ਰਹੀ ਸਿੱਖ ਕਨਵੈਨਸ਼ਨ ‘ਚ ਸ਼ਾਮਿਲ ਹੋਣਗੇ।

Send this to a friend