June 9, 2026 1:00 pm

ਦਮਨਵੀਰ ਪੁਛ ਗਿੱਛ ਲਈ ਮੁੜ ਪੇਸ਼

ਜਲੰਧਰ, 30 ਜੂਨ (ਪੀ.ਟੀ.)-ਸਾਬਕਾ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ ਦੇ ਬੇਟੇ ਦਮਨਵੀਰ ਸਿੰਘ 6 ਹਜ਼ਾਰ ਕਰੋੜ ਦੀ ਸਿੰਥੈਟਿਕ ਡਰੱਗ ਮਾਮਲੇ ‘ਚ ਸੋਮਵਾਰ ਨੂੰ ਜਲੰਧਰ ਸਥਿਤ ਇਨਫੋਰਸਮੈਂਟ ਦਫਤਰ ਪੇਸ਼ ਹੋਏ। ਇਸ ਦੌਰਾਨ ਦਮਨਵੀਰ ਮੀਡੀਆ ਤੋਂ ਲੁਕਦੇ ਨਜ਼ਰ ਆਏ।  ਜ਼ਿਕਰਯੋਗ ਹੈ ਕਿ 24 ਜੂਨ ਨੂੰ ਈ. ਡੀ. ਦਫਤਰ ‘ਚ ਪੇਸ਼ ਹੋਣ ਤੋਂ ਬਾਅਦ ਦਮਨਵੀਰ ਸਿੰਘ ਨੂੰ ਵਿਭਾਗ ਨੇ 30 ਜੂਨ ਨੂੰ ਫਿਰ ਪੇਸ਼ ਹੋਣ ਲਈ ਕਿਹਾ ਸੀ। ਇਸ ਤੋਂ ਪਹਿਲਾਂ 24 ਜੂਨ ਨੂੰ ਦਮਨਵੀਰ ਕੋਲੋਂ ਈ. ਡੀ. ਦਫਤਰ ‘ਚ ਕਾਫੀ ਘੰਟਿਆਂ ਤੱਕ ਪੁੱਛਗਿੱਛ ਹੋਈ ਸੀ।

Send this to a friend