ਚੰਡੀਗੜ੍ਹ, 30 ਜੂਨ (ਪੀ.ਟੀ.)-ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਵਿੱਚ ਕੀਤੀਆਂ ਗਈਆਂ ਤਰੱਕੀਆਂ ਅਤੇ ਵਿਭਾਗ ਦੇ ਪੁਨਰਗਠਨ ਤਹਿਤ 24 ਆਈ.ਐਫ.ਐਸ./ਪੀ.ਐਫ.ਐਸ.ਕਾਡਰ ਵਿੱਚ ਅਧਿਕਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ। ਇਹ ਹੁਕਮ ਤੁਰੰਤ ਪ੍ਰਭਾਵ ਤਹਿਤ ਲਾਗੂ ਹੋਣਗੇ। ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਹਿਤ ਧਿਰੇਂਦਰ ਸਿੰਘ ਨੂੰ ਤਰੱਕੀ ਉਪਰੰਤ ਵਧੀਕ ਪ੍ਰਧਾਨ ਮੁੱਖ ਵਣ ਪਾਲ (ਜੰਗਲੀ ਜੀਵ) ਅਤੇ ਮੁੱਖ ਜੰਗਲੀ ਜੀਵ ਵਾਰਡ ਪੰਜਾਬ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਰ.ਕੇ.ਚੌਧਰੀ ਨੂੰ ਵਧੀਕ ਪ੍ਰਧਾਨ ਮੁੱਖ ਵਣ ਪਾਲ (ਪ੍ਰਸ਼ਾਸਨ), ਵਿਦਿਆ ਭੂਸ਼ਣ ਕੁਮਾਰ ਨੂੰ ਮੁੱਖ ਵਣ ਪਾਲ (ਆਈ.ਟੀ.ਐਂਡ.ਈ.), ਅਨੂਪ ਉਪਾਧਿਆਏ ਨੂੰ ਮੁੱਖ ਵਣ ਪਾਲ, ਫਿਰੋਜ਼ਪੁਰ ਹੈਡਕੁਆਰਟਰ ਐਟ ਫਿਰੋਜ਼ਪੁਰ, ਜਰਨੈਲ ਸਿੰਘ ਨੂੰ ਮੁੱਖ ਵਣ ਪਾਲ (ਐਫ.ਸੀ.ਕਮ-ਨੋਡਲ ਅਫ਼ਸਰ), ਮੁੱਖ ਦਫ਼ਤਰ, ਡੀ.ਵੀ. ਰਤਨਾ
ਕੁਮਾਰ ਨੂੰ ਮੁੱਖ ਵਣ ਪਾਲ, ਵਰਕਿੰਗ ਪਲੈਨ ਅਤੇ ਮੋਨੀਟਰਿੰਗ ਤੇ ਇਵੈਲੂਏਸ਼ਨ, ਪ੍ਰਵੀਨ ਕੁਮਾਰ ਨੂੰ ਪੰਜਾਬ ਇਨਵੈਸਟਮੈਂਟ ਪ੍ਰਮੋਸ਼ਨ ਬਿਓਰੋ, ਚੰਡੀਗੜ੍ਹ ਵਿਖੇ ਬਤੌਰ ਮੁੱਖ ਵਣ ਪਾਲ, ਐਸ.ਐਸ.ਭੱਟੀ ਨੂੰ ਮੁੱਖ ਵਣ ਪਾਲ ਸ਼ਿਵਾਲਕ ਸਰਕਲ ਐਟ ਹੁਸ਼ਿਆਰਪੁਰ, ਧਰਮਿੰਦਰ ਸ਼ਰਮਾ ਨੂੰ ਵਣ ਪਾਲ (ਕੰਜਰਵੇਸ਼ਨ) ਦਫ਼ਤਰ ਪ੍ਰਧਾਨ ਮੁੱਖ ਵਣ ਪਾਲ, ਪੰਜਾਬ ਤਾਇਨਾਤ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸੌਰਭ ਗੁਪਤਾ ਨੂੰ ਵਣ ਪਾਲ, ਜੰਗਲੀ ਜੀਵ, ਸ਼ਿਵਾਲਿਕ ਐਟ ਹੁਸ਼ਿਆਰਪੁਰ, ਬਸੰਤਾ ਰਾਜ ਕੁਮਾਰ ਨੂੰ ਪੰਜਾਬ ਹੈਰੀਟੇਜ਼ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ, ਸਟੇਟ ਡੈਪੂਟੇਸ਼ਨ ਤੇ ਬਤੌਰ ਵਣ ਪਾਲ, ਪ੍ਰਾਤਿਮਾ ਸ੍ਰੀਵਾਸਤਵਾ ਨੂੰ ਵਣ ਪਾਲ (ਆਈ.ਟੀ.) ਦਫ਼ਤਰ ਪ੍ਰਧਾਨ ਮੁੱਖ ਵਣ ਪਾਲ, ਪੰਜਾਬ, ਤੁਸਾਰ ਕਾਂਤੀ ਬਹੇੜਾ ਨੂੰ ਵਣ ਪਾਲ (ਪ੍ਰੋਜੈਕਟਸ) ਦਫ਼ਤਰ ਪ੍ਰਧਾਨ ਮੁੱਖ ਵਣ ਪਾਲ, ਪੰਜਾਬ, ਸਲੈਂਦਰ ਕੁਮਾਰ ਨੂੰ ਵਣ ਪਾਲ, ਸਾਊਥ ਸਰਕਲ, ਪਟਿਆਲਾ, ਚਰਚਿਲ ਕੁਮਾਰ ਨੂੰ ਵਣ ਪਾਲ, ਬਿਸਤ ਸਰਕਲ, ਜ¦ਧਰ, ਕ੍ਰਿਸ਼ਨ ਲਾਲ ਨੂੰ ਵਣ ਪਾਲ (ਹੈਡ ਕੁਆਟਰ) ਦਫ਼ਤਰ ਪ੍ਰਧਾਨ ਮੁੱਖ ਵਣ ਪਾਲ, ਪੰਜਾਬ, ਨਿੱਧੀ ਸ੍ਰੀਵਾਸਤਵਾ ਨੂੂੰ ਵਣ ਮੰਡਲ ਅਫ਼ਸਰ ਦਫ਼ਤਰ ਪ੍ਰਧਾਨ ਮੁੱਖ ਵਣ ਪਾਲ, ਨਵਨੀਤ ਸਿੰਘ ਬੈਂਸ ਨੂੰ ਵਣ ਮੰਡਲ ਅਫ਼ਸਰ (ਪ੍ਰੋਜੈਕਟਸ) ਮੁੱਖ ਦਫ਼ਤਰ, ਅਸੀਮ ਕੁਮਾਰ ਨੂੰ ਵਣ ਮੰਡਲ ਅਫ਼ਸਰ ਵਰਕਿੰਗ ਪਲੈਨ, ਮੁੱਖ ਦਫ਼ਤਰ ਅਤੇ ਨੀਰਜ ਕੁਮਾਰ ਨੂੰ ਵਣ ਮੰਡਲ ਅਫ਼ਸਰ (ਜੰਗਲੀ ਜੀਵ) ਫਿਰੋਜ਼ਪੁਰ ਵਿਖੇ ਤਾਇਨਾਤ ਕੀਤਾ ਗਿਆ ਹੈ।