GuruPurab 2022 : ਬਾਬੇ ਨਾਨਕ ਦੇ ਰੰਗ ਵਿਚ ਰੰਗਿਆ ਪੂਰਾ ਪੰਜਾਬ, ਗੁਰਦੁਆਰਿਆਂ ‘ਚ ਆਇਆ ਸੰਗਤਾਂ ਦਾ ਹੜ੍ਹ

GuruPurab 2022 : ਸਤਿਨਾਮ… ਵਾਹਿਗੁਰੂ… ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਣਨ ਹੋਆ। ਦੁਨੀਆ ਦਾ ਹਰ ਕੋਨਾ ਬਾਬੇ ਨਾਨਕ ਦੀ ਮਹਿਮਾ ਦਾ ਗੁਣਗਾਨ ਕਰਦਾ ਹੈ। ਕਿਤੇ ਕਵੀ ਦਰਬਾਰ ‘ਚ ਤੇ ਕਿਤੇ ਕੀਰਤਨ ਦਰਬਾਰ ‘ਚ।

ਸਤਿਨਾਮ… ਵਾਹਿਗੁਰੂ… ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਣਨ ਹੋਆ। ਦੁਨੀਆ ਦਾ ਹਰ ਕੋਨਾ ਬਾਬੇ ਨਾਨਕ ਦੀ ਮਹਿਮਾ ਦਾ ਗੁਣਗਾਨ ਕਰਦਾ ਹੈ। ਕਿਤੇ ਕਵੀ ਦਰਬਾਰ ‘ਚ ਤੇ ਕਿਤੇ ਕੀਰਤਨ ਦਰਬਾਰ ‘ਚ। ਕਿਤੇ ਲੰਗਰ ਬਣਾਉਣ ਦੀਆਂ ਤਿਆਰੀਆਂ ਤੇ ਕਿਤੇ ਨਗਰ ਕੀਰਤਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪੂਰਾ ਪੰਜਾਬ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਰੰਗਾਂ ‘ਚ ਰੰਗਿਆ ਨਜ਼ਰ ਆਇਆ।

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਸ਼ਹਿਰਾਂ ਦੇ ਗੁਰਦੁਆਰਾ ਸਾਹਿਬ ਵਿਖੇ ਅਥਾਹ ਸ਼ਰਧਾ ਦੇ ਆਲਮ ‘ਚ ਦੇਰ ਰਾਤ ਤੋਂ ਹੀ ਸੰਗਤਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ | ਗੁਰਦੁਆਰਿਆਂ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ। ਸੰਗਤ ਗੁਰਦੁਆਰਿਆਂ ਤੋਂ ਦੁੱਗਣੀ ਵਾਰੀ ਮੱਥਾ ਟੇਕ ਕੇ ਬਾਹਰ ਆ ਰਹੀ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਪੂਰਥਲਾ ਦੇ ਉਨ੍ਹਾਂ ਦੀ ਕਰਮਸਥਲੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਨਦਾਰ ਸਜਾਵਟ ਕੀਤੀ ਗਈ

ਜਲੰਧਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਦੇ ਸੈਂਟਰਲ ਟਾਊਨ ਸਥਿਤ ਗੁਰਦੁਆਰਾ ਦੀਵਾਨ ਅਸਥਾਨ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਚ ਵੀ ਸ਼ਾਨਦਾਰ ਲਾਈਟਿੰਗ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਾਨਦਾਰ ਲਾਈਟਿੰਗ ਕੀਤੀ ਗਈ। ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਨਤਮਸਤਕ ਹੋਣ ਲਈ ਇੱਥੇ ਪੁੱਜੇ।

Send this to a friend