March 24, 2023 1:39 am

ਐੱਮ ਪੀ ਬਿੱਟੂ ਨੇ ਅੱਧੀ ਰਾਤ ਨੂੰ ਰੇਡ ਮਾਰਦਿਆਂ ਨਾਜਾਇਜ਼ ਮਾਈਨਿੰਗ ਦਾ ਕੀਤਾ ਪਰਦਾਫਾਸ਼

ਅੱਧੀ ਰਾਤ ਨੂੰ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਸਤਲੁਜ ਦਰਿਆ ਕੰਢੇ ਵਸੇ ਪਿੰਡ ਬਹਾਦਰ ਕੇ ਵਿਖੇ ਰੇਡ ਮਾਰਦਿਆਂ ਚੱਲ ਰਹੀ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ। ਯਾਦ ਰਹੇ ਪਿੰਡ ਬਹਾਦਰ ਕੇ ਵਿਧਾਨ ਸਭਾ ਹਲਕਾ ਜਗਰਾਉਂ ਦਾ ਆਖ

ਅੱਧੀ ਰਾਤ ਨੂੰ ਐੱਮਪੀ ਰਵਨੀਤ ਸਿੰਘ ਬਿੱਟੂ ਨੇ ਸਤਲੁਜ ਦਰਿਆ ਕੰਢੇ ਵਸੇ ਪਿੰਡ ਬਹਾਦਰ ਕੇ ਵਿਖੇ ਰੇਡ ਮਾਰਦਿਆਂ ਚੱਲ ਰਹੀ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ। ਯਾਦ ਰਹੇ ਪਿੰਡ ਬਹਾਦਰ ਕੇ ਵਿਧਾਨ ਸਭਾ ਹਲਕਾ ਜਗਰਾਉਂ ਦਾ ਆਖ਼ਰੀ ਪਿੰਡ ਹੈ, ਜੋ ਸਤਲੁਜ ਦਰਿਆ ਕਿਨਾਰੇ ਵਸਿਆ ਹੋਇਆ ਹੈ । ਸੂਤਰਾਂ ਦੀ ਮੰਨੀਏ ਤਾਂ ਐੱਮਪੀ ਰਵਨੀਤ ਸਿੰਘ ਬਿੱਟੂ ਪਿਛਲੇ ਕਈ ਦਿਨਾਂ ਤੋਂ ਇਸ ਪਿੰਡ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਤੇ ਨਜ਼ਰ ਬਣਾਏ ਹੋਏ ਸਨ। ਅੱਜ ਓਨਾ ਸਮਾਂ ਕੱਢਦਿਆਂ ਅੱਧੀ ਰਾਤ ਨੂੰ ਆਪਣੇ ਗਿਣਤੀ ਦੇ ਸੁਰੱਖਿਆ ਕਰਮੀਆਂ ਨੂੰ ਨਾਲ ਲੈ ਕੇ ਰੇਡ ਮਾਰੀ। ਐੱਮਪੀ ਰਵਨੀਤ ਸਿੰਘ ਬਿੱਟੂ ਜਿਉਂ ਹੀ ਪਿੰਡ ਬਹਾਦਰ ਕੇ ਸਤਲੁਜ ਦਰਿਆ ਕੰਢੇ ਚੱਲ ਰਹੀ ਨਾਜਾਇਜ਼ ਮਾਈਨਿੰਗ ਵਾਲੀ ਥਾਂ ਤੇ ਪੁੱਜੇ।

ਇੱਥੇ ਇਹ ਵੀ ਵਰਨਣਯੋਗ ਹੈ ਕਿ ਰਾਤ ਨੂੰ ਰੇਤਾ ਭਰਨ ਤੇ ਵੀ ਪੂਰੀ ਤਰ੍ਹਾਂ ਮਨਾਹੀ ਹੈ। ਐੱਮਪੀ ਰਵਨੀਤ ਸਿੰਘ ਬਿੱਟੂ ਨੇ ਖ਼ੁਦ ਲਾਈਵ ਹੁੰਦਿਆਂ ਇਸ ਪਿੰਡ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਦਾ ਖੁਲਾਸਾ ਕਰਦਿਆਂ ਕਿਹਾ ਕਿ ਸਰਕਾਰ ਨਾਜਾਇਜ਼ ਮਾਈਨਿੰਗ ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੀ ਝੂਠੀਆਂ ਡੀਂਗਾਂ ਮਾਰ ਰਹੀ ਹੈ। ਅੱਜ ਜਗਰਾਉਂ ਵਿਧਾਨ ਸਭਾ ਹਲਕੇ ਦੇ ਇਸ ਆਖ਼ਰੀ ਪਿੰਡ ਵਿਚ ਜਿਸ ਤਰ੍ਹਾਂ ਧੜੱਲੇ ਨਾਲ ਰੇਤ ਮਾਈਨਿੰਗ ਚੱਲ ਰਹੀ ਹੈ, ਇਸ ਦੇ ਪਿੱਛੇ ਪੁਲਿਸ ਅਤੇ ਪ੍ਰਸ਼ਾਸਨਿਕ ਛਤਰ ਛਾਇਆ ਦੇ ਨਾਲ ਨਾਲ ਸੱਤਾਧਾਰੀ ਸਰਪ੍ਰਸਤੀ ਖੁੱਲ੍ਹ ਕੇ ਸਾਹਮਣੇ ਆਈ ਹੈ। ਉਨ੍ਹਾਂ ਮੌਕੇ ਤੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਸਮੇਤ ਪੁਲਿਸ ਅਧਿਕਾਰੀਆਂ ਨੂੰ ਇਸ ਨਾਜਾਇਜ਼ ਮਾਈਨਿੰਗ ਦੀ ਸੂਚਨਾ ਵੀ ਦਿੱਤੀ। ਐੱਮ ਪੀ ਬਿੱਟੂ ਨੇ ਕਿਹਾ ਕਿ ਅੱਜ ਵੀ ਰੇਤੇ ਦੇ ਅਸਮਾਨੀ ਪੁੱਜੇ ਭਾਅ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ। ਅੱਜ ਵੀ ਰੇਤ ਮਾਫੀਆ ਸਰਕਾਰ ਦੇ ਉੱਤੇ ਪੂਰੀ ਤਰ੍ਹਾਂ ਹਾਵੀ ਸਾਬਤ ਹੋ ਰਿਹਾ ਹੈ। ਜਿਸ ਤਰ੍ਹਾਂ ਬਹਾਦਰ ਕੇ ਪਿੰਡ ਵਿੱਚ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਵਿੱਚ ਵੱਡੇ ਮਗਰਮੱਛਾਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Send this to a friend