ਚੰਡੀਗੜ੍ਹ, 30 ਜੂਨ (ਪੀ.ਟੀ.)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਮਿੰਨੀ ਸਿਵਲ ਸਕੱਤਰੇਤ ‘ਚ ਅਚਨਚੇਤ ਚੈਕਿੰਗ ਕੀਤੀ ਤੇ ਆਪਣੇ ਦਫ਼ਤਰ ਤੋਂ 14 ਸੀਨੀਅਰ ਅਧਿਕਾਰੀ ਗੈਰਹਾਜ਼ਰ ਮਿਲੇ। ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਚੈਕਿੰਗ ਦਾ ਉਦੇਸ਼ ਸਰਕਾਰੀ ਦਫ਼ਤਰਾਂ ‘ਚ ਸਮੇਂ ਦੀ ਪਾਬੰਦੀ, ਜਨਤਕ ਸ਼ਿਕਾਇਤਾਂ ਦੇ ਹੱਲ ਦੇ ਲਈ ਰਾਜ ਸਰਕਾਰ ਦੀ ਵਚਨਬੱਧਤਾ ਤੇ ਅਨੁਸਾਸ਼ਨ ਨੂੰ ਯਕੀਨੀ ਬਣਾਉਣਾ ਹੈ। ਮੁੱਖ ਮੰਤਰੀ ਨੇ ਮਿੰਨੀ ਸਕੱਤਰੇਤ ‘ਚ ਸਿਵਲ ਡਿਸਪੈਂਸਰੀ ਦੀ ਵੀ ਚੈਕਿੰਗ ਕੀਤੀ ਜਿੱਥੇ ਸਾਰੇ ਡਾਕਟਰ ਤੇ ਪੈਰਾਮੈਡੀਕਲ ਸਟਾਫ ਹਾਜ਼ਰ ਸਨ ਜਦਕਿ ਕੁਝ ਜੂਨੀਅਰ ਮੁਲਾਜ਼ਮ ਤੇ ਨੈਸ਼ਨਲ ਇਨਫਾਰਮੈਟਿਕਸ ਸੈਂਟਰ (ਐਨਆਈਸੀ) ਦਾ ਪੂਰਾ ਸਟਾਫ ਗੈਰਹਾਜ਼ਰ ਸੀ।