February 3, 2023 7:28 pm

ਮੋਹਾਲੀ ਪ੍ਰੈੱਸ ਕਲੱਬ ਦੇ ਸਥਾਪਨਾ ਦਿਵਸ ਮੌਕੇ ਕੇਕ ਕੱਟਿਆ

ਮੋਹਾਲੀ, 17 ਫ਼ਰਵਰੀ – ਮੋਹਾਲੀ ਦੇ ਪੱਤਰਕਾਰਾਂ ਦੀ ਸਿਰਮੌਰ ਸੰਸਥਾ ‘ਮੋਹਾਲੀ ਪ੍ਰੈੱਸ ਕਲੱਬ’ ਦਾ 22ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸੇ ਸਬੰਧ ਵਿੱਚ ਕੋਠੀ ਨੰਬਰ 384, ਫੇਜ਼ 4 ਮੋਹਾਲੀ ਸਥਿਤ ਪ੍ਰੈੱਸ ਕਲੱਬ ਵਿਖੇ ਪ੍ਰਧਾਨ ਸ੍ਰ. ਗੁਰਜੀਤ ਸਿੰਘ ਬਿੱਲਾ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ ਦੀ ਅਗਵਾਈ ਵਿੱਚ ਪੱਤਰਕਾਰ ਭਾਈਚਾਰੇ ਵੱਲੋਂ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ।ਕਲੱਬ ਦੇ ਜਨਰਲ ਸਕੱਤਰ ਹਰਬੰਸ ਬਾਗਡ਼ੀ ਨੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਦੱਸਿਆ ਕਿ ਮੋਹਾਲੀ ਪ੍ਰੈੱਸ ਕਲੱਬ ਸੰਨ 1999 ਵਿੱਚ ਹੋਂਦ ਵਿੱਚ ਆਇਆ ਸੀ ਜਿਸ ਦੇ ਪਹਿਲੇ ਪ੍ਰਧਾਨ ਸ੍ਰੀ ਧਰਮ ਪਾਲ ਉਪਾਸ਼ਕ ਜੀ ਸਨ ਅਤੇ ਸ੍ਰ. ਗੁਰਪ੍ਰੀਤ ਸਿੰਘ ਨਿਆਮੀਆਂ ਜਨਰਲ ਸਕੱਤਰ ਬਣੇ ਸਨ।ਕਲੱਬ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਉਂਦਿਆਂ ਸ੍ਰ. ਬਾਗਡ਼ੀ ਨੇ ਦੱਸਿਆ ਕਿ ਇਹ ਪ੍ਰੈੱਸ ਕਲੱਬ ਬਹੁਤ ਹੀ ਵਧੀਆ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਹਰ ਸਾਲ ਲੋਕਤੰਤਰਿਕ ਢੰਗ ਨਾਲ ਗਵਰਨਿੰਗ ਬਾਡੀ ਦੀ ਚੋਣ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੈੱਸ ਕਲੱਬ ਵੱਲੋਂ ਹਰ ਆਮ ਵਿਅਕਤੀ ਜਾਂ ਸੰਸਥਾ ਨੂੰ ਆਪਣੀ ਸਮੱਸਿਆ ਸਰਕਾਰ ਤੱਕ ਪਹੁੰਚਾਉਣ ਲਈ ਪਲੇਟਫ਼ਾਰਮ ਦਿੱਤਾ ਜਾਂਦਾ ਹੈ ਅਤੇ ਪੱਤਰਕਾਰਾਂ ਲਈ ਵੀ ਮੁਢਲੀਆਂ ਸਹੂਲਤਾਵਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ।

Send this to a friend