ਪਣਜੀ, 28 ਜੂਨ (ਪੀ.ਟੀ)-ਕਾਂਗਰਸ ਜਨਰਲ ਸਕ¤ਤਰ ਦਿਗਵਿਜੇ ਸਿੰਘ ਨੇ ਗੋਆ ‘ਚ ਕਿਹਾ ਕਿ ਪਾਰਟੀ ਉਪ ਪ੍ਰਧਾਨ ਰਾਹੁਲ ਗਾਂਧੀ ‘ਚ ਸ਼ਾਸਕ ਦਾ ਸੁਭਾਅ ਨਹੀਂ ਹੈ। ਦਿਗਵਿਜੇ ਨੇ ਇਕ ਇੰਟਰਵਿਊ ‘ਚ ਇਹ ਵੀ ਕਿਹਾ ਕਿ ਰਾਹੁਲ ਨੂੰ ਲੋਕਸਭਾ ‘ਚ ਪਾਰਟੀ ਦੀ ਅਗਵਾਈ ਕਰਨੀ ਚਾਹੀਦੀ ਸੀ ਅਤੇ ਰਾਸ਼ਟਰੀ ਜਨਤਾਂਤਰਿਕ ਗਠਬੰਧਨ (ਰਾਜਗ) ਸਰਕਾਰ ਦਾ ਸਾਹਮਣਾ ਕਰਨਾ ਚਾਹੀਦਾ ਸੀ। ਦਿਗਵਿਜੇ ਦਾ ਇਹ ਪਹਿਲਾ ਇੰਟਰਵਿਊ ਸ਼ਨੀਵਾਰ ਨੂੰ ਪ੍ਰਸਾਰਿਤ ਹੋਇਆ। ਕਾਂਗਰਸ ਨੇਤਾ ਨੇ ਕਿਹਾ ਕਿ ਸੁਭਾਅ ਤੋਂ ਉਹ ਸ਼ਾਸਕ ਨਹੀਂ ਹਨ। ਉਨ੍ਹਾਂ ਦਾ ਸੁਭਾਅ ਉਸ ਵਿਅਕਤੀ ਵਰਗਾ ਹੈ ਜੋ ਜ਼ਿਆਦਤੀ ਖਿਲਾਫ ਲੜਣਾ ਚਾਹੁੰਦਾ ਹੈ। ਦਿਗਵਿਜੇ ਦਾ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਰਾਹੁਲ ਅਤੇ ਉਨ੍ਹਾਂ ਦੀ ਮਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ
ਅਗਵਾਈ ਸਮਰਥਾ ਨੂੰ ਲੈ ਕੇ ਪਾਰਟੀ ਦੇ ਨੇਤਾ ਅਤੇ ਪਾਰਟੀ ਦੇ ਬਾਗੀ ਨੇਤਾ ਆਲੋਚਨਾ ਕਰ ਰਹੇ ਹਨ। ਪਾਰਟੀ ਜਨਰ¤ਲ ਸਕ¤ਤਰ ਤੇ ਪਾਰਟੀ ਦੇ ਗੋਆ ਮਾਮਲਿਆਂ ‘ਚ ਇੰਚਾਰਜ ਦਿਗਵਿਜੇ ਪਾਰਟੀ ਦੇ ਕੰਮਕਾਜ ਦਾ ਜਾਇਜ਼ਾ ਲੈਣ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ਲਈ ਰਾਜ ਦੇ 2 ਦਿਨ ਦੇ ਦੌਰੇ ‘ਤੇ ਸਨ।
ਦਿਗਵਿਜੇ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਨੂੰ ਲੋਕਸਭਾ ‘ਚ ਨੇਤਾ ਪਰਤ¤ਖ ਦੀ ਭੂਮਿਕਾ ਸਵੀਕਾਰਨ ਦੀ ਸਲਾਹ ਦਿ¤ਤੀ ਸੀ ਜੋ ਜ਼ਿੰਮੇਵਾਰੀ ਮ¤ਲਿਕ ਅਰਜੁਨ ਨੂੰ ਦਿ¤ਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ‘ਚ ਵਿਰੋਧੀ ਧਿਰ ਦਾ ਸਥਾਨ ਜ਼ਰੂਰੀ ਹੈ। ਕਾਂਗਰਸ ਸਭ ਤੋਂ ਵ¤ਡੀ ਵਿਰੋਧੀ ਪਾਰਟੀ ਹੈ, ਸਾਡੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਇਹ ਜ਼ਿੰਮੇਦਾਰੀ ਚੁ¤ਕਣੀ ਚਾਹੀਦੀ ਸੀ।