ਨਵੀਂ ਦਿੱਲੀ, 26 ਜੂਨ (ਪੀ.ਟੀ.)-ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਤੇ ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਪ੍ਰਬੰਧਕਾਂ ਤੇ ਗੁਰੂ ਦੀ ਗੋਲਕ ਨੂੰ ਲੁੱਟਣ ਦੇ ਲੱਗਦੇ ਦੋਸ਼ਾਂ ਤੋ ਬਾਅਦ ਦਿੱਲੀ ਕਮੇਟੀ ਦੀ ਇੱਕ ਮਹਿਲਾ ਅਧਿਕਾਰੀ ਵੱਲੋ ਜਨਰਲ ਮੈਨੇਜਰ ’ਤੇ ਜਿਸਮਾਨੀ ਛੇੜਛਾੜ ਦੇ ਦੋਸ਼ ਲਾਉਦਿਆ ਪੁਲੀਸ ਕੋਲ ਪਰਚਾ ਦਰਜ ਕਰਵਾਏ ਜਾਣ ਦੀ ਦਿੱਤੀ ਗਈ ਦਰਖਾਸਤ ਨੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਕਮੇਟੀ ਵਿੱਚ ਸਭ ਅੱਛਾ ਨਹੀ ਹੈ ਅਤੇ ਅੱਜ ਮਹਿਲਾ ਮੁਲਜਾਮ ਵੀ ਸੁਰੱਖਿਅਤ ਨਹੀ ਹਨ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਰਨਾ ਭਰਾਵਾ ਨੇ ਕਿਹਾ ਕਿ ਦਿੱਲੀ ਕਮੇਟੀ ਵਿੱਚ ਇਸ
ਵੇਲੇ ਠਤੰਦ ਨਹੀ ਤਾਂਣੀ ਹੀ ਉਲਝੀ ਪਈ ਹੈਠ ਦੀ ਕਹਾਵਤ ਅਨੁਸਾਰ ਆਵਾ ਹੀ ਊਤਿਆ ਪਿਆ ਹੈ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋ ਇਲਾਵਾ ਮਹਿਲਾ ਮੁਲਾਜਮਾਂ ਨਾਲ ਇੱਕ ਜਿੰਮੇਵਾਰ ਅਧਿਕਾਰੀ ਜਨਰਲ ਮੈਨੇਜਰ ਹਰਜੀਤ ਸਿੰਘ ਵੱਲੋ ਛੇੜਖਾਨੀ ਕਰਨ ਦੀ ਘਟਨਾ ਨੇ ਸਿੱਖ ਪੰਥ ਦੇ ਪੰਥ ਦਰਦੀਆ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। ਉਹਨਾਂ ਕਿਹਾ ਕਿ ਸੰਗਤਾਂ ਵਿੱਚ ਡਰ ਤੇ ਸਹਿਮ ਪਾਇਆ ਜਾ ਰਿਹਾ ਹੈ ਕਿ ਜੇਕਰ ਗੁਰੂਦੁਆਰੇ ਦੀ ਹਦੂਦ ਅੰਦਰ ਮਹਿਲਾ ਮੁਲਾਜਮ ਸੁਰੱਖਿਅਤ ਨਹੀ ਤਾਂ ਫਿਰ ਸ਼ਰਧਾਲੂ ਬੀਬੀਆ ਕਿਵੇ ਸੁਰੱਖਿਅਤ ਹੋ ਸਕਦੀਆ ਹਨ? ਉਹਨਾਂ ਕਿਹਾ ਕਿ ਸਿੱਖ ਪੰਥ ਵਿੱਚ ਗੁਰੂਦੁਆਰਾ ਸਭ ਤੋ ਵੱਧ ਸੁਰੱਖਿਅਤ ਸਥਾਨ ਮੰਨਿਆ ਗਿਆ ਹੈ ਪਰ ਹੁਣ ਔਰਤ ਸ਼ਰਧਾਲੂਆ ਵਿੱਚ ਸਹਿਮ ਤੇ ਡਰ ਪਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਮਹਿਲਾ ਮੁਲਾਜਮ ਵੱਲੋਂ ਥਾਣਾ ਪਾਰਲੀਮੈਂਟ ਸਟਰੀਟ ਨੂੰ ਦਿੱਤੀ ਗਈ ਦਰਖਾਸਤ ਵਿੱਚ ਜਿਸ ਤਰੀਕੇ ਨਾਲ ਜਨਰਲ ਮੈਨੇਜਰ ਵੱਲੋ ਕੀਤੀਆ ਜਾਂਦੀਆ ਹਰਕਤਾਂ ਦਾ ਸੰਜੀਦਗੀ ਨਾਲ ਬਿਆਨ ਕੀਤਾ ਹੈ ਉਹ ਚਿੰਤਾ ਦਾ ਵਿਸ਼ਾ ਹੈ। ਉਹਨਾਂ ਦਿੱਲੀ ਦੇ ਲੈਫਟੀਨੈਂਟ ਗਵਰਨਰ ਤੇ ਪੁਲੀਸ ਕਮਿਸ਼ਨਰ ਵੀ ਨੂੰ ਅਪੀਲ ਕੀਤੀ ਕਿ ਉਹ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਲੋੜੀਦੀ ਕਨੂੰਨੀ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਔਰਤਾਂ ਦਾ ਦਿੱਲੀ ਪ੍ਰਸ਼ਾਸ਼ਨ ਵਿੱਚ ਵਿਸ਼ਵਾਸ਼ ਬੱਝ ਸਕੇ।ਭ੍ਰ੍ਰਿਸ਼ਟਾਚਾਰ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਦਿੱਲੀ ਕਮੇਟੀ ਨੇ ਲੱਖਾਂ ਰੁਪਏ ਦੇ ਚਾਰ ਜਨਰੇਟਰ, ਕੂਲਰ ਤੇ ਹੋਰ ਸਾਜੋ ਸਮਾਨ ਸਿਰਫ 92000 ਵਿੱਚ ਕਬਾੜੀਆ ਨੂੰ ਵੇਚ ਕੇ ਇੱਕ ਹੋਰ ਘੱਪਲੇ ਨੂੰ ਅੰਜਾਮ ਦਿੱਤਾ ਹੈ। ਉਹਨਾਂ ਕਿਹਾ ਕਿ ਗੁਰੂ ਦੀ ਗੋਲਕ ਨੂੰ ਚਾਰੇ ਪਾਸਿਉ ਤੋ ਲੁੱਟਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਹਰ ਪੰਥ ਦਰਦੀ ਚਿੰਤੁਤ ਹੈ।
ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧਕ ਵੱਲੋਂ ਆਪਣੇ ਵਿਦੇਸ਼ੀ ਦੌਰਿਆ ਦਾ ਸੰਗਤ ਨੂੰ ਹਿਸਾਬ ਕਿਤਾਬ ਦਿੱਤਾ ਜਾਵੇ। ਉਹਨਾਂ ਕਿਹਾ ਕਿ ਬਾਲਾ ਸਾਹਿਬ ਗੁਰੂਦੁਆਰੇ ਦੇ ਹਸਪਤਾਲ ਬਾਰੇ ਜਿਹੜੀ ਦਿੱਲੀ ਕਮੇਟੀ ਦੇ ਆਹੁਦੇਦਾਰਾਂ ਹੁਣ ਤੱਕ ਉਹਨਾਂ (ਸਰਨਾ ਭਰਾਵਾ) ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ ਉਹਨਾਂ ਦੀ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਜਾਂਚ ਕਿਉ ਨਹੀ ਕਰਾਈ ਗਈ ਅਤੇ ਹੋਇਆ ਭ੍ਰਿਸ਼ਟਾਚਾਰ ਜੱਗ ਜ਼ਾਹਿਰ ਕਿਉ ਨਹੀ ਕੀਤਾ ਗਿਆ। ਉਹਨਾਂ (ਸਰਨਿਆ) ਦੇ 11 ਸਾਲ ਦੇ ਸਮੇਂ ਤੋ ਮੌਜੂਦਾ ਪ੍ਰਬੰਧਕਾਂ ਦੇ ਡੇਢ ਸਾਲ ਦੇ ਕਾਰਜਕਾਲ ਦੀ ਜਾਂਚ ਕਿਸੇ ਸਿੱਖ ਹਾਈਕੋਰਟ ਜਾਂ ਸੁਪਰੀਮ ਕੌਰਟ ਦੇ ਸਾਬਕਾ ਜੱਜ ਕੋਲੋ ਕਰਵਾਈ ਜਾਵੇ। ਇਸ ਸਮੇਂ ਮਨਜੀਤ ਸਿੰਘ ਸਰਨਾ. ਦਮਨਦੀਪ ਸਿੰਘ, ਸਤਨਾਮ ਸਿੰਘ ਭਜਨ ਸਿੰਘ ਵਾਲੀਆ, ਬਲਦੇਵ ਸਿੰਘ ਰਾਣੀ ਬਾਗ, ਭੁਪਿੰਦਰ ਸਿੰਘ ਸਰਨਾ ਆਦਿ ਵੀ ਹਾਜਰ ਸਨ।