June 8, 2026 9:13 pm

ਹਾਈ ਕੋਰਟ ਵ ੱਲੋਂ 15 ਵਕੀਲਾਂ ਨੂੰ ਸੀਨੀਅਰ ਐਡਵੋਕੇਟ ਬਣਾਉਣ ਦਾ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ, 25 ਜੂਨ (ਪੀ.ਟੀ.)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵ ੱਲੋਂ 15 ਵਕੀਲਾਂ ਨੂੰ ਸੀਨੀਅਰ ਐਡਵੋਕੇਟ ਬਣਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿ ੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਐਡਵੋਕੇਟਸ ਐਕਟ, 1961 ਦੀ ਧਾਰਾ 16 (2) ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵ ੱਲੋਂ ਜੀ.ਐਸ. ਬ ੱਲ, ਅਰੁਣ ਵਾਲੀਆ, ਵਿਜੈ ਕੁਮਾਰ ਜਿੰਦਲ, ਬਲਦੇਵ ਰਾਜ ਮਹਾਜਨ, ਸ਼ੈਲੇਂਦਰ ਜੈਨ, ਪੁਨੀਤ ਜਿੰਦਲ, ਬੀਰੇਂਦਰ ਸਿੰਘ ਰਾਣਾ, ਸੰਜੀਵ ਮਨਰਾਇ, ਰੁਪਿੰਦਰ ਐਸ. ਖੋਸਲਾ, ਰਾਜੇਸ਼ ਗਰਗ, ਗੁਲਿੰਦਰ ਸਿੰਘ ਗਿ ੱਲ, ਸੰਜੇ ਕੌਸ਼ਲ, ਅਨੂ ਚਤਰਥ, ਮਨਜੀਤ ਸਿੰਘ ਦਲਾਲ ਅਤੇ ਦੀਪਿੰਦਰ ਸਿੰਘ ਪਟਵਾਲੀਆ ਮਿਤੀ 28-5-2014 ਤੋਂ ਸੀਨੀਅਰ ਐਡਵੋਕੇਟ ਬਣਾਏ ਗਏ ਹਨ।

Send this to a friend