April 18, 2026 2:01 am

ਹਰਿਆਣਾ ਸਰਕਾਰ ਨੇ ਹਰਿਆਣਾ ਰੋਡਵੇਜ ਦੇ ਬੱਸ ਅੱਡਿਆਂ ‘ਤੇ ਸਥਿਤ ਦੁਕਾਨਾਂ ਦਾ ਪੂਰਾ ਕਿਰਾਇਆ ਮਾਫ ਕਰਨ ਦਾ ਫੈਸਲਾ ਕੀਤਾ

ਚੰਡੀਗੜ੍ਹ, 15 ਦਸੰਬਰ – ਹਰਿਆਣਾ ਸਰਕਾਰ ਨੇ ਪਹਿਲੀ ਅਪ੍ਰੈਲ ਤੋਂ 30 ਜੂਨ, 2020 ਤਕ ਦੇ ਸਮੇਂ ਦੇ ਲਏ ਹਰਿਆਣਾ ਰੋਡਵੇਜ ਦੇ ਬੱਸ ਅੱਡਿਆਂ ‘ਤੇ ਸਥਿਤ ਦੁਕਾਨਾਂ ਦਾ ਪੂਰਾ ਕਿਰਾਇਆ ਮਾਫ ਕਰਨ ਦਾ ਫੈਸਲਾ ਕੀਤਾ ਹੈ| ਨਾਲ ਹੀ, ਪਹਿਲੀ ਜੁਲਾਈ ਤੋਂ 31 ਜੁਲਾਈ, 2020 ਤਕ ਦੇ ਸਮੇਂ ਦੇ ਲਈ ਵੀ ਅਜਿਹੀ ਦੁਕਾਨਾਂ ਦਾ 50 ਫੀਸਦੀ ਕਿਰਾਇਆ ਮਾਫ ਕੀਤਾ ਜਾਵੇਗਾ|ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਸਬੰਧ ਦੇ ਇਕ ਪ੍ਰਸਤਾਵ ਨੂੰ ਆਪਣੀ ਮੰਜੂਰੀ ਦੇ ਦਿੱਤੀ ਹੈ|

Send this to a friend