March 20, 2023 5:16 am

ਵਿਸ਼ਵ ਵਿਚ ਕਿਤੇ ਵੀ ਬੈਠੇ ਲੋਕ ਹੁਣ ਹਰਿਆਣਾ ਦੇ ਕੁਰੂਕਸ਼ੇਤਰ ਦੀ 48 ਕਿਲੋਮੀਟਰ ਦੀ ਸਭਿਆਚਾਰਕ ਯਾਤਰਾ ਨੂੰ ਦੇਖ ਪਾਉਂਣਗੇ

ਚੰਡੀਗੜ, 09 ਦਸੰਬਰ – ਵਿਸ਼ਵ ਵਿਚ ਕਿਤੇ ਵੀ ਬੈਠੇ ਲੋਕ ਹੁਣ ਹਰਿਆਣਾ ਦੇ ਕੁਰੂਕਸ਼ੇਤਰ ਦੀ 48 ਕਿਲੋਮੀਟਰ ਦੀ ਸਭਿਆਚਾਰਕ ਯਾਤਰਾ ਨੂੰ ਦੇਖ ਪਾਉਂਣਗੇ| ਇਸ 48 ਕਿਲੋਮੀਟਰ ਦੀ ਸਭਿਆਚਾਰਕ ਯਾਤਰਾ ਵਿਚ 134 ਤੀਰਥਾਂ ਦੇ ਪੁਰਾਣੇ ਇਤਿਹਾਸ ਨੂੰ ਤੱਥਾਂ ਸਮੇਤ ਵੀਡੀਓ ਫਿਲਮਾਂ ਰਾਹੀਂ ਦੇਖਿਆ ਜਾ ਸਕੇਗਾ| ਇੰਨਾਂ ਹੀ ਨਹੀਂ ਆਨਲਾਇਨ ਪ੍ਰਣਾਲੀ ਨਾਲ ਕੁਰੂਕਸ਼ੇਤਰ ਦੇ ਪੁਰਾਣੇ ਕਿੱਸੇ-ਕਹਾਣੀਆਂ ਨੂੰ ਵੀਡੀਓ ਫਿਲਮਾਂ ਰਾਹੀਂ ਦਿਖਾਇਆ ਜਾਵੇਗਾ|ਕੁਰੂਕਸ਼ੇਤਰ ਦੇ ਡਿਪਟੀ ਕਮਿਸ਼ਨਰ ਦੀ ਦੇਖਰੇਖ ਵਿਚ ਗਠਨ ਇਕ ਵਿਸ਼ੇਸ਼ ਟੀਮ ਵੱਲੋਂ 48 ਕੋਸ ਦੀ ਸਭਿਆਚਾਰਕ ਯਾਤਰਾ ਨੂੰ ਆਨਲਾਇਨ ਪ੍ਰਣਾਲੀ ਸ਼ੁਰੂ ਕਰ ਦਿੱਤੀ ਗਈ ਹੈ| ਇਸ ਸਭਿਆਚਾਰਕ ਯਾਤਰਾ ਦੇ ਨਾਲ-ਨਾਲ ਤਮਾਮ ਵਿਸ਼ਿਆਂ ਨੂੰ ਵੈਬਸਾਇਟ ‘ਤੇ ਦੇਸ਼-ਦੁਨੀਆ ਦੇ ਕਿਸੇ ਵੀ ਕੋਨੇ ਵਿਚ ਆਪਣੇ ਘਰ ਬੈਠਕੇ ਦੇਖਿਆ ਜਾ ਸਕੇਗਾ| ਇਸ ਸਭਿਆਚਾਰਕ ਯਾਤਰ ਨੂੰ ਸ਼ਬਦਾਂ ਅਤੇ ਚਿੱਤਰਾਂ ਵਿਚ ਪਿਰੋਣ ਲਈ ਅੰਡਰ ਟ੍ਰੇਨਿੰਗ ਆਈਏਐਸ ਅਧਿਕਾਰੀ ਵੈਸ਼ਾਲੀ ਸਿੰਘ ਨੂੰ ਜਿਮੇਵਾਰੀ ਸੌਂਪੀ ਗਈ| ਇਸ ਅਧਿੱਕਾਰੀ ਦੀ ਅਗਵਾਈ ਹੇਠ ਸ੍ਰੀਕ੍ਰਿਸ਼ਣ ਮਿਊਜੀਅਮ ਦੇ ਕਿਯੂਰੇਟਰ ਰਾਜੇਂਦਰ ਰਾਣਾ, ਕਲਾਕਾਰ ਬਲਵਾਨ, ਭਾਰਤ ਸੈਨੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਪੱਤਕਾਰਿਤਾ ਮੁੱਖ ਦਫਤਰ ਦੇ ਵਿਦਿਆਰਥੀ ਲਮਨ, ਅਨੁਪ ਸੇਮਵਾਲ, ਦੀਕਸ਼ਾ ਕਟਾਰਿਆ ਤੇ ਰਵੀ ਕੰਮ ਕਰ ਰਹੇ ਹਨ| ਉਨਾਂ ਨੇ ਅੱਗੇ ਦਸਿਆ ਕਿ ਕੋਰੋਨਾ ਮਹਾਮਾਰੀ ਤੋਂ ਬਚਾਅ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸਾਲ ਯਤਨ ਕੀਤੇ ਗਏ ਕਿ ਕੌਮਾਂਤਰੀ ਗੀਤਾ ਮਹਾਉਤਸਵ-2020 ਨੂੰ ਵੀ ਆਨਲਾਇਨ ਪ੍ਰਣਾਲੀ ਤੋਂ ਦੇਸ਼-ਦੁਨੀਆ ਵਿਚ ਮਹਾਉਤਸਵ ਨਾਲ ਜੁੜੇ ਸ਼ਰਧਾਂਲੂ ਅਤੇ ਸੈਨਾਨੀਆਂ ਤਕ ਪਹੁੰਚਾਇਆ ਜਾਵੇ|

Send this to a friend