March 20, 2023 5:16 am

ਹਰਿਆਣਾ ਦੇ ਮੁੱਖ ਸਕੱਤਰ ਨੇ ਗੋਬਰਧਨ ਯੋਜਨਾ ਦੇ ਤਹਿਤ ਬਾਇਓਗੈਸ ਪਲਾਂਟ ਲਗਾਉਣ ਦੇ ਆਦੇਸ਼ ਦਿੱਤੇ

ਚੰਡੀਗੜ, 09 ਦਸੰਬਰ – ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਨੇ ਸਬੰਧਤ ਅਧਿਕਾਰੀਆਂ ਨੂੰ ਗੋਬਰਧਨ ਯੋਜਨਾ ਦੇ ਤਹਿਤ ਬਾਇਓਗੈਸ ਪਲਾਂਟ ਲਗਾਉਣ ਲਈ ਸੂਬੇ ਵਿਚ ਗਾਂਸ਼ਾਲਾਵਾਂ ਦਾ ਸਰਵੇਖਣ ਤੇ ਮੈਪਿੰਗ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਇੰਨਾਂ ਪਲਾਂਟ ਨਾਲ ਪਿੰਡਾਂ ਵਿਚ ਸਸਤੀ ਦਰਾਂ ‘ਤੇ ਬਿਜਲੀ ਜਾਂ ਖਾਣਾ ਪਕਾਉਣ ਲਈ ਗੈਸ ਮੁਹਿੰਮ ਕਰਵਾਈ ਜਾ ਸਕੇ|ਸ੍ਰੀ ਵਿਜੈ ਵਰਧਨ ਅੱਜ ਇੱਥੇ ਗੋਬਰਧਨ ਯੋਜਨਾ ਦੇ ਲਾਗੂਕਰਨ ਦੇ ਸਬੰਧ ਵਿਚ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ|ਸ੍ਰੀ ਵਿਜੈ ਵਰਧਨ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਗਾਂਸ਼ਾਲਾਵਾਂ ਦਾ ਸਰਵੇਖਣ ਤੇ ਮੈਪਿੰਗ ਕਰਨ ਦੌਰਾਨ ਵਿਸ਼ੇਸ਼ ਤੌਰ ‘ਤੇ ਇਹ ਧਿਆਨ ਰੱਖਿਆ ਜਾਹਵੇ ਕਿ ਗਾਂਸ਼ਾਲਾਵਾਂ ਸ਼ਹਿਰਾਂ ਅਤੇ ਪਿੰਡਾਂ ਵਿਚ ਆਬਾਦੀ ਵਾਲੇ ਇਲਾਕਿਆਂ ਤੋਂ ਕਿੰਨੀ ਦੂਰੀ ‘ਤੇ ਹੈ ਅਤੇ ਇੰਨਾਂ ਵਿਚ ਪਲਾਂਟ ਲਗਾਏ ਜਾਣ ਦੀ ਸੰਭਾਵਨਾਵਾਂ ਵੀ ਭਾਲੀ ਜਾਵੇ| ਉਨਾਂ ਕਿਹਾ ਕਿ ਇਸ ਪਲਾਂਟ ਨਾਲ ਬਣਨ ਵਾਲੀ ਗੈਸ ਬਹੁਤ ਸਸਤੀ ਪੈਂਦੀ ਹੈ ਅਤੇ ਇਸ ਯੋਜਨਾ ਦੇ ਤਹਿਤ ਪੇਂਡੂ ਖੇਤਰ ਦੇ ਲੋਕਾਂ ਵੱਲੋਂ ਬਾਇਓਗੈਸ ਅਪਨਾਉਣ ਲਈ ਆਈਈਸੀ ਗਤੀਵਿਧੀਆਂ ‘ਤੇ ਵੀ ਵੱਧ ਜੋਰ ਦਿੱਤਾ ਜਾਵੇ| ਇਸ ਤੋਂ ਇਲਾਵਾ, ਮੀਟਿੰਗ ਵਿਚ ਨਿੱਜੀ ਬਾਇਓਗੈਸ ਪਲਾਂਟ ਮਾਡਲ ਨੂੰ ਹੋਰ ਵੱਧ ਪ੍ਰਚਾਰਿਤ ਕਰਨ ਲਈ ਵੱਧ ਸਬਸਿਡੀ ਦੇਣ ਦੇ ਸਬੰਧ ਵਿਚ ਵੀ ਵਿਚਾਰ-ਵਟਾਂਦਰਾ ਕੀਤਾ ਗਿਆ|ਮੀਟਿੰਗ ਵਿਚ ਦਸਿਆ ਗਿਆ ਕਿ ਗੋਰਬਧਨ ਯੋਜਨਾ ਦੇ ਤਹਿਤ ਜਿਲਾ ਹਿਸਾਰ ਦੇ ਨਵਾਂ ਗਾਂਵ ਵਿਚ ਜਨਤਕ ਬਾਇਓਗੈਸ ਪਲਾਂਟ ਚਲ ਰਿਹਾ ਹੈ, ਜਿਸ ਨਾਲ 150 ਤੋਂ ਵੱਧ ਘਰਾਂ ਨੂੰ ਪਾਇਪਲਾਇਨ ਰਾਹੀਂ ਗੈਸ ਦੀ ਸਪਲਾਈ ਕੀਤੀ ਜਾ ਰਹੀ ਹੈ| ਇਸ ਪ੍ਰਯੋਗ ਤੋਂ ਇਹ ਸਾਹਮਣੇ ਆਇਆ ਕਿ ਕੰਪ੍ਰੈਸਡ ਗੈਸ ਦੇ ਮੁਕਾਬੇ ਪਾਇਪਲਾਇਨ ਰਾਹੀਂ ਗੈਸ ਦੀ ਸਪਲਾਈ ਵੱਧ ਵਧੀਆ ਹੈ ਅਤੇ ਇਸ ਦੀ ਲਾਗਤ ਐਲਪੀਜੀ ਗੈਸ ਸਿਲੈਂਡਰ ਦੀ ਤੁਲਨਾ ਵਿਚ ਇਕ ਤਿਹਾਈ ਹੈ| ਮੀਟਿੰਗ ਵਿਚ ਦਸਿਆ ਗਿਆ ਕਿ ਭਿਵਾਨੀ ਅਤੇ ਮਹੇਂਦਰਗੜ ਜਿਲਿਆਂ ਵਿਚ ਜਨਤਕ ਬਾਇਓਗੈਸ ਪਲਾਂਟ ਸਥਾਪਿਤ ਕਰਨ ਦਾ ਕੰਮ ਚਲ ਰਿਹਾ ਹੈ| ਇਸ ਤੋਂ ਇਲਾਵਾ, 7 ਹੋਰ ਜਿਲਿਆਂ ਵਿਚ ਵੀ ਪਲਾਂਟ ਸਥਾਪਿਤ ਕਰਨ ਦਾ ਕੰਮ ਜਲਦ ਪੂਰਾ ਹੋ ਜਾਵੇਗਾ|ਮੀਟਿੰਗ ਵਿਚ ਦਸਿਆ ਗਿਆ ਕਿ ਕੇਂਦਰ ਸਰਕਾਰ ਦੇ ਨਿਦੇਸ਼ਾਨੁਸਾਰ ਸੂਬੇ ਦੇ ਹਰੇਕ ਜਿਲੇ ਵਿਚ ਘੱਟੋਂ ਘੱਟ ਇਕ ਬਾਇਓਗੈਸ ਪਲਾਂਟ ਸਥਾਪਿਤ ਕਰਨ ‘ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਚਾਲੂ ਮਾਲੀ ਵਰੇ ਵਿਚ ਸਾਰੇ ਜਿਲਿ•ਆਂ ਵਿਚ ਪਲਾਂਟ ਸਥਾਪਿਤ ਹੋ ਜਾਣਗੇ| ਮੀਟਿੰਗ ਵਿਚ ਯੋਜਨਾ ਬਾਰੇ ਵੇਰਵੇ ਸਿਹਤ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਯੋਜਨਾ ਦੇ ਤਹਿਤ ਗੋਬਰ ਅਤੇ ਖੇਤਾਂ ਦੇ ਬੇਕਾਰ ਜਾਂ ਵਰਤੋਂ ਵਿਚ ਨਾ ਆਉਣ ਵਾਲੇ ਉਤਪਾਦਾਂ ਨੂੰ ਕੰਪੋਸਟ, ਬਾਇਓਗੈਸ ਅਤੇ ਬਾਇਓ ਸੀਐਨਜੀ ਵਿਚ ਬਦਲ ਦਿੱਤਾ ਜਾਂਦਾ ਹੈ| ਇਸ ਗੋਬਰਧਨ ਯੋਜਨਾ ਦਾ ਮੰਤਵ ਪਿੰਡਾਂ ਨੂੰ ਸਾਫ ਬਣਾਉਣਾ ਅਤੇ ਪਸ਼ੂਆਂ ਦੇ ਗੋਬਰ ਅਤੇ ਖੇਤਾਂ ਦੇ ਕਚਰੇ ਨੂੰ ਕੰਪੋਸਟ ਅਤੇ ਬਾਇਓ ਗੈਸ ਵਿਚ ਬਦਲ ਕਰਕੇ ਉਸ ਤੋਂ ਪੈਸਾ ਅਤੇ ਊਰਜਾ ਦਾ ਉਤਪਾਦਨ ਕਰਨਾ ਹੈ| ਇਸ ਯੋਜਨਾ ਨਾਲ ਪੇਂਡੂ ਖੇਤਰਾਂ ਵਿਚ ਸਫਾਈ ਵੀ ਯਕੀਨੀ ਹੋਵੇਗੀ|

Send this to a friend