June 8, 2026 2:38 pm

ਰੇਲ ਕਿਰਾਇਆ ’ਚ ਵਾਧੇ ਤੋਂ ਬਾਅਦ ਮੋਦੀ ਸਰਕਾਰ ਹੁਣ ਖੰਡ ਦੁਆਲੇ

Page-1_20 ਨਵੀਂ ਦਿ¤ਲੀ, (ਪੀ. ਟੀ)- ਰੇਲ ਕਿਰਾਏ ਵਧਾਉਣ ਤੋਂ ਬਾਅਦ ਮੋਦੀ ਸਰਕਾਰ ਦਾ ਇਕ ਹੋਰ ਝਟਕਾ ਲ¤ਗਣ ਵਾਲੇ ਹਨ। ਰੇਲ ਕਿਰਾਏ ਵਧਾਉਣ ਤੋਂ ਬਾਅਦ ਹੁਣ ਦੇਸ਼ ‘ਚ ਖੰਡ ਦੇ ਭਾਅ ਵਧ ਸਕਦੇ ਹਨ। ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਹੈ ਕਿ ਸਰਕਾਰ ਖੰਡ ‘ਤੇ ਬਰਾਮਦ ਫੀਸ ਵਧਾਏਗੀ। ਉਨ੍ਹਾਂ ਨੇ ਕਿਹਾ ਕਿ ਖੰਡ ‘ਤੇ ਬਰਾਮਦ ਫੀਸ ਵਧਾ ਕੇ 40 ਫੀਸਦੀ ਕੀਤੀ ਜਾਵੇਗੀ। ਖੰਡ ਮਿਲ ਦੇ ਮਾਲਕਾਂ ਨੂੰ ਬਿਨਾਂ ਵਿਆਜ਼ ਦਾ ਲੋਨ ਵੀ ਦਿ¤ਤਾ ਜਾਵੇਗਾ।ਕੇਂਦਰੀ ਫੂਡ ਅਤੇ ਸਿਵਲ ਸਪਲਾਈ ਮੰਤਰੀ ਪਾਸਵਾਨ ਨੇ ਕਿਹਾ ਕਿ ਸਰਕਾਰ ਖੰਡ ‘ਤੇ ਬਰਾਮਦ ਫੀਸ ਵਧਾ ਕੇ 40 ਫੀਸਦੀ ਕਰੇਗੀ ਜੋ ਫਿਲਹਾਲ 15 ਫੀਸਦੀ ਹੈ। ਸਰਕਾਰ ਨਕਦੀ ਸੰਕਟ ਨਾਲ ਜੂਝ ਰਹੀ ਖੰਡ ਮਿਲਾਂ ਨੂੰ 4,400 ਕਰੋੜ ਰੁਪਏ

ਦਾ ਐਡੀਸ਼ਨਲ ਵਿਆਜ਼-ਮੁਕਤ ਕਰਜ਼ ਦੇਵੇਗੀ ਤਾਂਕਿ ਗੰਨਾ ਕਿਸਾਨਾਂ ਦਾ ਭੁਗਤਾਨ ਕੀਤਾ ਜਾ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਖੰਡ ਮਿਲਾਂ ਨੂੰ ਇਸ ਸਾਲ ਸਤੰਬਰ ਤ¤ਕ 3,300 ਰੁਪਏ ਪ੍ਰਤੀ ਟਨ ਦੀ ਦਰਾਮਦ ਸਬਸਿਡੀ ਦੇਵੇਗੀ।

Send this to a friend