June 6, 2026 1:59 pm

ਫੀਫਾ ਵਿਸ਼ਵ ਕੱਪ : ਫਰਾਂਸ ਨੇ ਸਵਿਟਜ਼ਰਲੈਂਡ ਅਤੇ ਕੋਸਟਾ ਰੀਕਾ ਨੇ ਇਟਲੀ ਨੂੰ ਹਰਾਇਆ

Page-1_30 ਬ੍ਰਾਜ਼ੀਲੀਆ, 21 ਜੂਨ (ਵਿਸ਼ਵ ਵਾਰਤਾ)- ਫੀਫਾ ਵਿਸ਼ਵ ਕੱਪ-2014 ਵਿਚ ਬੀਤੀ ਰਾਤ ਬੇਹੱਦ ਰੋਮਾਂਚਕ ਮੁਕਾਬਲੇ ਹੋਏ। ਫਰਾਂਸ ਨੇ ਜਿੱਥੇ ਸਵਿਟਜ਼ਰਲੈਂਡ ਉਤੇ 5-2 ਨਾਲ ਵੱਡੀ ਜਿੱਤ ਹਾਸਲ ਕੀਤੀ, ਉਥੇ ਹੋਨਡੁਰਸ ਨੂੰ ਇਕੁਆਡੋਰ ਨੇ 2-1 ਨਾਲ ਮਾਤ ਦਿੱਤੀ। ਇਸ ਤੋਂ ਇਲਾਵਾ ਇਟਲੀ ਨੂੰ ਕੋਸਟਾ ਰੀਕਾ ਨੇ 1-0 ਨਾਲ ਹਰਾਇਆ। ਸਭ ਤੋਂ ਪਹਿਲਾਂ ਗਰੁੱਪ ਡੀ ਵਿਚ ਇਟਲੀ ਅਤੇ ਕੋਸਟਾ ਰੀਕਾ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ਵਿਚ ਦੋਨਾਂ ਹੀ ਟੀਮਾਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ, ਪਰ ਕੋਸਟਾ ਰੀਕਾ ਨੇ ਗੋਲ ਦਾਗ ਕੇ ਵਿਰੋਧੀ ਟੀਮ ਨੂੰ ਪਿੱਛੇ ਛੱਡ ਦਿੱਤਾ। ਇਟਲੀ ਦੀ ਟੀਮ ਅਖੀਰ ਤੱਕ ਕੋਈ ਵੀ ਗੋਲ ਨਾ ਕਰ ਸਕੀ ਅਤੇ ਕੋਸਟਾ ਰੀਕਾ ਨੇ ਇਹ ਮੈਚ 1-0 ਨਾਲ ਜਿੱਤ ਲਿਆ। ਦੂਸਰਾ ਮੈਚ ਗਰੁੱਪ ਈ ਵਿਚ ਸਵਿਟਜ਼ਰਲੈਂਡ ਤੇ ਫਰਾਂਸ ਵਿਚਾਲੇ ਹੋਇਆ।

ਇਹ ਦੋਵੇਂ ਟੀਮ ਭਾਵੇਂ ਬੇਹੱਦ ਮਜ਼ਬੂਤ ਹਨ, ਪਰ ਫਰਾਂਸ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਵਿਟਜ਼ਰਲੈਂਡ ਨੂੰ 5-2 ਨਾਲ ਵੱਡੇ ਫਰਕ ਨਾਲ ਹਰਾਇਆ। ਗਰੁੱਪ ਈ ਵਿਚ ਇਕ ਹੋਰ ਮੁਕਾਬਲਾ ਹੋਨਡੁਰਾਸ ਤੇ ਇਕਆਡੋਰ ਵਿਚਾਲੇ ਮੈਚ ਹੋਇਆ, ਜਿਸ ਵਿਚ ਇਕਆਡੋਰ ਨੇ 2-1 ਨਾਲ ਮੈਚ ਜਿੱਤ ਲਿਆ।

Send this to a friend