ਸਰੀ, ਵੈਨਕੂਵਰ, 20 ਜੂਨ (ਪੀ. ਟੀ)- ਪੰਜਾਬੀਆਂ ਦੀ ਸੰਘਣੀ ਰਿਹਾਇਸ਼ ਵਾਲੇ ਇਲਾਕੇ ਸਰੀ ‘ਚ ਬੁੱਧਵਾਰ ਦੇਰ ਰਾਤ ਇੱਥੋਂ ਦੀ 131 ਸਟਰੀਟ ਤੇ 65 ਬੀ ਐਵੇਨਿਊ ਲਾਗੇ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਇਸ ਹੱਤਿਆ ਦੌਰਾਨ ਛੁਰੇ ਦੀ ਵਰਤੋਂ ਕੀਤੀ ਗਈ ਦੱਸੀ ਜਾਂਦੀ ਹੈ। ਜਾਣਕਾਰੀ ਮੁਤਾਬਿਕ ਕਤਲ ਹੋਏ ਨੌਜਵਾਨ ਦਾ ਨਾਂਅ ਦੀਪਕ ਚਾਹਲ ਸੀ। 23 ਸਾਲਾ ਇਸ ਨੌਜਵਾਨ ਦੀ ਹੱਤਿਆ ਸਬੰਧੀ 4 ਪੰਜਾਬੀ ਨੌਜਵਾਨਾਂ ਨੂੰ ਪੁਛਗਿੱਛ ਲਈ ਹਿਰਾਸਤ ‘ਚ ਲਿਆ ਗਿਆ।