ਬਠਿੰਡਾ, 20 ਜੂਨ (ਪੀ. ਟੀ)- ਪੰਜਾਬ ‘ਚ ਗਰਮੀ ਦੇ ਕਹਿਰ ਕਾਰਨ ਕਈ ਜ਼ਿਲ੍ਹਿਆਂ ‘ਚ ਦੁਪਹਿਰ ਸਮੇਂ ਵੱਧ ਤੋਂ ਵੱਧ ਤਾਪਮਾਨ 45 ਤੋਂ 47 ਡਿਗਰੀ ਤੋਂ ਉਪਰ ਰਿਹਾ। ਬਠਿੰਡਾ ‘ਚ ਅੱਜ ਦੋ ਹੋਰ ਵਿਅਕਤੀਆਂ ਦੀ ਗਰਮੀ ਲੱਗਣ ਨਾਲ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 14 ਤੱਕ ਪਹੁੰਚ ਗਈ ਹੈ। ਇਕ ਬੇਸਹਾਰਾ ਬਜ਼ੁਰਗ ਭੁੱਚੋ ਮੰਡੀ ਵਿੱਚ ਗਰਮੀ ਲੱਗਣ ਨਾਲ ਮੌਤ ਹੋ ਗਈ। ਬਠਿੰਡਾ ਨਗਰ ਨਿਗਮ ਦੇ ਦਫਤਰ ਦੇ ਨਾਲ ਲੱਗਦੇ ਗੋਦਾਮ ਦੇ ਨਜ਼ਦੀਕ ਇੱਕ ਹੋਰ ਵਿਅਕਤੀ ਦੀ ਗਰਮੀ ਲੱਗਣ ਨਾਲ ਮੌਤ ਹੋ ਗਈ।