June 9, 2026 1:14 pm

ਅਕਤੂਬਰ ਤੱਕ 100 ਰੁਪਏ ਕਿਲੋ ਹੋ ਸਕਦਾ ਹੈ ਪਿਆਜ਼

Page-1_31 ਪੁਣੇ, 19 ਜੂਨ (ਪੀ. ਟੀ)- ਆਉਣ ਵਾਲੇ ਦਿਨਾਂ ‘ਚ ਪਿਆਜ਼ ਹੋਰ ਵੀ ਮਹਿੰਗਾ ਹੋ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਿਆਜ਼ ਦੀਆਂ ਕੀਮਤਾਂ ‘ਚ ਅਕਤੂਬਰ ਤਕ ਭਾਰੀ ਵਾਧਾ ਹੋਣ ਦੇ ਆਸਾਰ ਹਨ। ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤਕ ਹੋ ਸਕਦੀ ਹੈ। ਇਕ ਨੈਸ਼ਨਲ ਅਖਬਾਰ ‘ਚ ਛਪੀ ਰਿਪੋਰਟ ਮੁਤਾਬਿਕ ਹੁਣ ਮੋਦੀ ਸਰਕਾਰ ਦੇ ਰਾਜ ‘ਚ ਆਮ ਆਦਮੀ ਦੇ ਸਲਾਦ ‘ਚੋਂ ਪਿਆਜ਼ ਖਤਮ ਹੋ ਸਕਦਾ ਹੈ। ਕੁੱਝ ਸਮਾਂ ਪਹਿਲਾਂ 15-20 ਰੁਪਏ ਕਿਲੋ ਮਿਲਣ ਵਾਲੇ ਪਿਆਜ਼ ਦੀ ਕੀਮਤ ਰਾਸ਼ਟਰੀ ਰਾਜਧਾਨੀ ‘ਚ 25 ਤੋਂ 30 ਰੁਪਏ ਕਿਲੋ ਹੋ ਗਈ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਬੀਤੇ ਦਿਨ ਪਿਆਜ਼ ਦੇ ਨਿਰਯਾਤ ‘ਤੇ 300 ਡਾਲਰ ਪ੍ਰਤੀ ਟਨ ਦੇ ਘੱਟੋ-ਘੱਟ ਨਿਰਯਾਤ ਮੁੱਲ ਲਗਾਉਣ ਦਾ ਐਲਾਨ ਕੀਤਾ ਸੀ ਤਾਂ ਜੋ ਘਰੇਲੂ ਬਾਜ਼ਾਰ ‘ਚ ਵਧਦੇ ਭਾਅ ਨੂੰ ਸਥਿਰ ਕੀਤਾ ਜਾ ਸਕੇ।

Send this to a friend