June 2, 2023 9:55 am

ਆਟੋ ਅਤੇ ਕਾਰ ਦੀ ਹੋਈ ਟੱਕਰ-ਇੱਕ ਦੀ ਮੌਤ

ਤਲਵੰਡੀ ਸਾਬੋ, 19 ਮਾਰਚ (ਰਾਮ ਰੇਸ਼ਮ ਸ਼ਰਨ)- ਨੇੜਲੇ ਪਿੰਡ ਭਾਗੀਵਾਂਦਰ ਵਿਖੇ ਤਲਵੰਡੀ ਸਾਬੋ ਬਠਿੰਡਾ ਰੋਡ ਤੇ ਸਥਿਤ ਪੈਟਰੋਲ ਪੰਪ ਨਜ਼ਦੀਕ ਦੋ ਵਾਹਨਾਂ ਦੇ ਵਿਚਾਲੇ ਭਿਆਨਕ ਟੱਕਰ ਹੋਣ ਨਾਲ ਇੱਕ ਔਰਤ ਦੀ ਮੌਤ ਹੋ ਗਈ। ਥਾਣਾ ਤਲਵੰਡੀ ਸਾਬੋ ਦੇ ਏਐੱਸਆਈ ਗੁਰਦਾਸ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕ ਰਾਣੀ ਕੌਰ ਵਾਸੀ ਤਲਵੰਡੀ ਸਾਬੋ ਵਾਰਡ ਨੰਬਰ ਸੱਤ ਆਪਣੇ ਰਿਸ਼ਤੇਦਾਰਾਂ ਨਾਲ ਆਟੋ ਨੂੰ ਪੀ ਬੀ 65 ਪੀ 8494 ਤੇ ਸਵਾਰ ਹੋ ਕੇ ਬਠਿੰਡਾ ਵਿਖੇ ਵਿਆਹ ਤੇ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੇ ਜਿੰਨ ਕਾਰ ਐੈੱਚ ਆਰ 26 ਟੀ 1505 ‘ਚ ਟੱਕਰ ਮਾਰ ਦਿੱਤੀ। ਆਟੋ ਵਿੱਚ ਪੰਜ ਵਿਅਕਤੀ ਸਵਾਰ ਸਨ ਅਤੇ ਬੁਰੀ ਤਰ੍ਹਾਂ ਜ਼ਖਮੀਂ ਹੋ ਗਏ। ਮੌਕੇ ‘ਤੇ ਖੜ੍ਹੇ ਲੋਕਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਰਸਤੇ ‘ਚ ਇੱਕ ਔਰਤ ਰਾਣੀ ਕੌਰ ਦੀ ਮੌਤ ਹੋ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਹਾਦਸਾਗ੍ਰਸਤ ਹੋਏ ਦੋਵੇਂ ਵਾਹਨ ਕਬਜ਼ੇ ‘ਚ ਲੈ ਲਏ ਹਨ। ਮ੍ਰਿਤਕਾਂ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ 304 ਏ, 279, 427, 337 ਆਈ ਪੀ ਸੀ ਅਧੀਨ ਮੁਕੱਦਮਾ ਨੰਬਰ 70 ਸਰਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Send this to a friend