January 17, 2025 5:51 am

ਕਰਜੇ ਕਾਰਨ ਪੱਲੇਦਾਰ ਨੇ ਖੁਦਕਸ਼ੀ ਕੀਤੀ

ਭਵਾਨੀਗੜ੍ਹ, 19 ਮਾਰਚ (ਕ੍ਰਿਸ਼ਨ ਗਰਗ)- ਇੱਥੋਂ ਨੇੜਲੇ ਪਿੰਡ ਬਲਿਆਲ ਦੇ ਮਜਦੂਰ ਪੱਲੇਦਾਰ ਬੂਟਾ ਸਿੰਘ ਨੇ ਆਰਥਿਕ ਤੰਗੀ ਕਾਰਨ ਗਲਫਾਹਾ ਲੈ ਕੇ ਖੁਦਕਸ਼ੀ ਕਰ ਲਈ ਹੈ। ਇਸ ਸਬੰਧੀ ਮ੍ਰਿਤਕ ਮਜਦੂਰ ਦੇ ਪੁੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਬੂਟਾ ਸਿੰਘ ਭਵਾਨੀਗੜ੍ਹ ਵਿਖੇ ਪੱਲੇਦਾਰੀ ਕਰਦਾ ਸੀ, ਪਰ ਹੁਣ ਪੱਲੇਦਾਰਾਂ ਦੇ ਕੰਮ ਵਿੱਚ ਆਈ ਭਾਰੀ ਖੜੋਤ ਕਾਰਣ ਪਰਿਵਾਰ ਆਰਥਿਕ ਸੰਕਟ ਵਿਚ ਘਿਰਿਆ ਹੋਇਆ ਸੀ। ਪਿੰਡ ਦੇ ਸਰਪੰਚ ਅਮਰੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਬਜੁਰਗ ਮਾਤਾ ਬੀਮਾਰ ਰਹਿੰਦੀ ਹੈ ਅਤੇ ਉਸ ਦੇ 3 ਬੱਚੇ ਹਨ, ਪਰ ਆਮਦਨ ਦਾ ਵਸੀਲਾ ਘੱਟ ਜਾਣ ਕਾਰਨ ਮਜਦੂਰ ਪਰਿਵਾਰ ਉੱਤੇ ਨਿਜੀ ਲੋਕਾਂ ਤੋਂ ਫੜੇ ਕਰਜੇ ਦਾ ਭਾਰ ਵਧ ਗਿਆ। ਕਰਜੇ ਕਾਰਣ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ। ਇਸ ਦੌਰਾਨ ਹੀ ਅੱਜ ਬੂਟਾ ਸਿੰਘ ਨੇ ਪਿੰਡ ਦੇ ਸਮਸ਼ਾਨ ਘਾਟ ਵਿੱਚ ਗਲਫਾਹਾ ਲੈ ਲਿਆ।ਸਰਪੰਚ ਅਮਰੇਲ ਸਿੰਘ ਅਤੇ ਪੰਜਾਬ ਪ੍ਰਦੇਸ ਪੱਲੇਦਾਰ ਮਜਦੂਰ ਯੂਨੀਅਨ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਸਰਕਾਰ ਤੋਂ ਮਜਦੂਰ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ।

Send this to a friend