Skip to content
Independent perspectives. Global stories.
BREAKING

ਅਡਵਾਨੀ ਦੇ ਕਹਿਣ ’ਤੇ ਯਸ਼ਵੰਤ ਨੇ ਲਈ ਜਮਾਨਤ

Share this story

ਰਾਂਚੀ, 18 ਜੂਨ (ਪੀ. ਟੀ)- ਭਾਰਤੀ ਜਨਤਾ ਪਾਰਟੀ ਦੇ ਉੱਘੇ ਨੇਤਾ ਯਸ਼ਵੰਤ ਸਿਨ੍ਹਾਂ ਨੂੰ ਅਦਾਲਤ ਤੋਂ ਜਮਾਨਤ ਮਿਲ ਗਈ ਹੈ। ਸਿਨ੍ਹਾਂ ਝਾਰਖੰਡ ’ਚ ਬਿਜਲੀ ਸੰਕਟ ਦੇ ਖਿਲਾਫ ਪ੍ਰਦਰਸ਼ਨ ਦੌਰਾਨ ਜੇਲ੍ਹ ਭੇਜ ਦਿੱਤੇ ਗਏ ਸਨ। ਉਨ੍ਹਾਂ ਨੂੰ ਅਦਾਲਤ ‘ਚ ਆਪਣੀ ਰਿਹਾਈ ਲਈ ਮੁਚਲਕਾ ਭਰਨ ਨੂੰ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਕੱਲ੍ਹ ਭਾਜਪਾ ਦੇ ਉੱਘੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਸਾਬਕਾ ਮੁੱਖ ਮੰਤਰੀ ਅਰਜੁਨ ਮੁੰਡਾ ਨੇ ਸਿਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਜੇਲ੍ਹ ਤੋਂ ਬਾਹਰ ਆ ਕੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਨੂੰ ਕਿਹਾ ਸੀ । ਜਿਸ ‘ਤੇ ਸਿਨ੍ਹਾਂ ਨੇ ਉਨ੍ਹਾਂ ਦੀ ਰਾਏ ਨੂੰ ਮੰਨ ਲਿਆ ਹੈ। ਹਜਾਰੀਬਾਗ ਦੀ ਸੈਂਟਰਲ ਜੇਲ੍ਹ ‘ਚ ਬੰਦ ਸਿਨ੍ਹਾਂ ਨੇ ਅੱਜ ਇਕ ਸਥਾਨਕ ਅਦਾਲਤ ‘ਚ ਜਮਾਨਤ ਦੀ ਅਰਜੀ ਦਾਖਲ ਕੀਤੀ ਸੀ। ਉਨ੍ਹਾਂ ‘ਤੇ ਇਕ ਬਿਜਲੀ ਕਰਮਚਾਰੀ ਨਾਲ ਕੁੱਟ ਮਾਰ ਕਰਨ ਦਾ ਦੋਸ਼ ਲਗਾ ਹੈ। ਉਨ੍ਹਾਂ ਨੇ ਮੁਚਲਕਾ ਭਰ ਦਿੱਤਾ ਹੈ।

WRITTEN BY