Skip to content
Independent perspectives. Global stories.
BREAKING

ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਨੂੰ ਨੰਬਰ ਅਲਾਟ ਕਰਨ ਲਈ ਸਰਵੇ ਕਰਵਾਇਆ ਜਾਵੇਗਾ-ਰਣੀਕੇ

Share this story

ਚੰਡੀਗੜ੍ਹ, 18 ਜੂਨ (ਪੀ. ਟੀ)-ਪੰਜਾਬ ਸਰਕਾਰ ਨੇ ਪੰਜਾਬ ਦੇ ਗਰੀਬ ਲੋਕਾਂ ਨੂੰ ਬੈ‘ਕ ਤੋ‘ ਕਰਜਾ ਲੈਣ ਲਈ ਆਉਦੀ ਦਿੱਕਤ ਨੂੰ ਦੂਰ ਕਰਨ ਦੇ ਮਕਸਦ ਨਾਲ ਲਾਲ ਲਕੀਰ ਦੇ ਦਾਇਰੇ ਅੰਦਰ ਆਉ‘ਦੇ ਮਕਾਨਾਂ ਦਾ ਰਾਜ ਵਿੱਚ ਸਰਵੇ ਕਰਵਾ ਕੇ ਨੰਬਰ ਅਲਾਟ ਕੀਤੇ ਜਾਣਗੇ।ਇਸ ਸਬੰਧ ਵਿੱਚ ਇੱਕ ਲੀਗਲ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਕਿ ਇਸ ਪ੍ਰਕ੍ਰਿਆ ਵਿੱਚ ਆਪਣੀ ਰਾਏ ਦੇਵੇਗੀ।  ਅੱਜ ਇਥੇ  ਪੰਜਾਬ ਦੇ ਭਲਾਈ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਦੀ ਪ੍ਰਧਾਨਗੀ ਹੇਠ ਹੋਈ ਇਕ ਉਚ ਪੱਧਰੀ ਮੀਟਿੰਗ ਵਿਚ ਕਿਹਾ ਕਿ ਗਰੀਬ ਆਦਮੀ ਨੂੰ ਕਿਸੇ ਫੌਜਦਾਰੀ ਜਾਂ ਦੀਵਾਨਗੀ ਕੇਸ ਵਿੱਚ ਜੇਲ੍ਹ ਹੋ ਜਾਂਦੀ ਹੈ ਤਾਂ ਉਨਾ ਦੇ ਮਕਾਨਾਂ ਦੇ ਨੰਬਰ ਅਲਾਟ ਹੋਣ ਕਾਰਨ ਜਮਾਨਤ ਕਰਨ ਵਿੱਚ ਸਹੂਲਤ ਮਿਲੇਗੀ। ਇਸ ਦੀ ਅਣਹੋ‘ਦ ਕਾਰਨ ਅਨੇਕਾਂ ਗਰੀਬ ਲੇਕ ਜੇਲ੍ਹਾਂ ਵਿੱਚ ਜਮਾਨਤ ਨਾ ਹੋਣ ਕਾਰਨ ਆਪਣੀ ਸਜਾ ਤੋ‘ ਵੱਧ ਸਜਾ ਭੁਗਤ ਰਹੇ ਹਨ। ਮੰਤਰੀ ਨੇ ਦੱਸਿਆ ਕਿ ਮਕਾਨ ਦੀ ਆਨਰਸ਼ਿਪ/ਮਾਲਕੀ

ਪ੍ਰਾਪਤ ਹੋ ਜਾਣ ਨਾਲ ਉਨਾਂ ਨੂੰ ਹੋਰ ਸਹੂਲਤਾਂ ਵੀ ਪ੍ਰਾਪਤ ਹੋ ਸਕਣਗੀਆਂ। ਅਬਾਦੀ ਦੇ ਅਤੇ ਸ਼ਾਮਲਾਤ ਜਮੀਨ ਜਿਹੜੇ ਲਾਲ ਲਕੀਰ ਦੇ ਅੰਦਰ ਪੈ‘ਦੇ ਹਨ, ਜਿਸ ਦਾ ਸਰਵੇ ਨਹੀ‘ ਹੁੰਦਾ ਅਜਿਹੀ ਸ਼ਾਮਲਾਤ ਜਮੀਨ ਨਜਾਇਜ਼ ਕਬਜੇ ਤੋ‘ ਬਚ ਜਾਵੇਗੀ ਅਤੇ ਝਗੜਿਆਂ ਵਿੰਚ ਅਤੇ ਅਦਾਲਤੀ ਕੇਸਾਂ ਵਿੱਚ ਵੀ ਕਮੀ ਆਏਗੀ। ਮੰਤਰੀ ਨੇ ਇਹ ਵੀ ਦੱਸਿਆ ਕਿ ਪਰਿਵਾਰ ਦੇ ਮੁਖੀਏ ਦੀ ਮੌਤ ਹਾਣ ਦੀ ਸੂਰਤ ਵਿੱਚ ਮਕਾਨ ਆਦਿ ਦੀ ਉਸ ਦੇ ਵਾਰਸਾਂ ਦੇ ਨਾਂ ਤੇ ਤਬਦੀਲੀ/ਇਤਕਾਲ ਆਦਿ ਵਿੰਚ ਦਿੱਕਤ ਆਉ‘ਦੀ ਹੈ। ਇਸ ਲਈ ਲਾਲ ਲਕੀਰ ਵਾਲੇ ਮਕਾਨ ਅਲਾਟ ਹੋਣ ਨਾਲ ਇਹ ਮੁਸ਼ਕਲ ਦੂਰ ਹੋ ਜਾਵੇਗੀ। ਜਾਤੀ ਸਰਟੀਫਿਕੇਟ ਜਿਵੇ ਕਿ ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ੍ਰੇਣੀਆਂ ਦਾ ਸਰਟੀਫਿਕੇਟ ਆਦਿ ਬਣਵਾਉਣ ਵਿੱਚ ਉਸ ਨੂੰ ਸਹੂਲਤ ਮਿਲੇਗੀ। ਮੰਤਰੀ  ਇਹ ਵੀ ਦੱਸਿਆ ਕਿ ਮਰਦਮ ਸ਼ੁਮਾਰੀ ਵਿੱਚ ਮਕਾਨ ਅਲਾਟ ਹੋਣ ਕਾਰਨ ਡੁਪਲੀਕੇਸੀ ਨਹੀ‘ ਹੋਵੇਗੀ ਅਤੇ ਬੱਚਿਆਂ ਨੂੰ ਸਕੂਲਾਂ/ਕਾਲਜਾਂ ਵਿੱਚ ਦਾਖਲਾ ਲੈਣ ਲਈ ਸਹੂਲਤ ਮਿਲ ਸਕੇਗੀ।        ਮੀਟਿੰਗ ਵਿੱਚ ਸ੍ਰੀਮਤੀ ਸੀਮਾ ਜੈਨ, ਸਕੱਤਰ ਭਲਾਈ; ਸ. ਪਰਮਜੀਤ ਸਿੰਘ, ਡਾਇਰੈਕਟਰ ਭਲਾਈ, ਸ੍ਰੀ ਐਸ.ਐਸ.ਖਾਰਾ ਵਿਸ਼ੇਸ਼ ਸਕੱਤਰ, ਮਾਲ ਵਿਭਾਗ ਅਤੇ ਡਿਪਟੀ ਡਾਇਰੈਕਟਰ ਦਿਹਾਤੀ ਵਿਕਾਸ ਤੇ ਪੰਚਾਇਤ ਪੰਜਾਬ ਹਾਜ਼ਰ ਸਨ।      

WRITTEN BY