Skip to content
Independent perspectives. Global stories.
BREAKING

ਚੀਨ ਤੇ ਪਾਕਿ ਕੋਲ ਹਨ ਭਾਰਤ ਤੋਂ ਜ਼ਿਆਦਾ ਪ੍ਰਮਾਣੂ ਹਥਿਆਰ

Share this story

ਨਵੀਂ ਦਿੱਲੀ, 16 ਜੂਨ (ਪੀ. ਟੀ)- ਪਾਕਿਸਤਾਨ ‘ਚ ਤੇਜ਼ੀ ਨਾਲ ਪ੍ਰਮਾਣੂ ਹਥਿਆਰਾਂ ਦਾ ਜਖੀਰਾ ਵੱਧਦਾ ਜਾ ਰਿਹਾ ਹੈ। ਉਹ ਪ੍ਰਮਾਣੂ ਹਥਿਆਰਾਂ ਦੇ ਮਾਮਲੇ ‘ਚ ਭਾਰਤ ਤੋਂ ਕਾਫੀ ਅੱਗੇ ਨਿਕਲ ਚੁੱਕਾ ਹੈ। ਪਾਕਿਸਤਾਨ ਕੋਲ 100 ਤੋਂ 120 ਤੱਕ ਪ੍ਰਮਾਣੂ ਹਥਿਆਰ ਹਨ। ਜਦਕਿ ਭਾਰਤ ਕੋਲ ਸਿਰਫ਼ 90 ਤੋਂ 100 ਪ੍ਰਮਾਣੂ ਹਥਿਆਰ ਹੀ ਹਨ। ਚੀਨ ਕੋਲ 265 ਪ੍ਰਮਾਣੂ ਹਥਿਆਰ ਹਨ। ਰੂਸ ਤੇ ਅਮਰੀਕਾ ਕੋਲ ਦੁਨੀਆ ਦੇ 93 ਫੀਸਦੀ ਪ੍ਰਮਾਣੂ ਹਥਿਆਰ ਹਨ। ਰੂਸ ਕੋਲ 8 ਹਜ਼ਾਰ ਤੇ ਅਮਰੀਕਾ ਕੋਲ 7 ਹਜ਼ਾਰ ਪ੍ਰਮਾਣੂ ਹਥਿਆਰ ਹਨ। ਸਟਾਕਹੋਮ ਪੀਸ ਰਿਸਰਚ ਇੰਸਟੀਚਿਊਟ ਦੇ ਤਾਜ਼ਾ ਅੰਕੜਿਆਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਐਸ. ਆਈ. ਪੀ. ਆਰ. ਆਈ. ਮੁਤਾਬਿਕ ਰੂਸ ਤੇ ਅਮਰੀਕਾ 2011 ਦੀ ਨਵੀਂ ਰਣਨੀਤਕ ਹਥਿਆਰ ਕਟੌਤੀ ਸੰਧੀ ਤਹਿਤ ਬਹੁਤ ਹੌਲੀ-ਹੌਲੀ ਇਸ ਨੂੰ ਘੱਟ ਕਰ ਰਹੇ ਹਨ।

ਇਸ ਮੁਤਾਬਿਕ ਕੁਲ ਪ੍ਰਮਾਣੂ ਹਥਿਆਰਾਂ ਦੀ ਗਿਣਤੀ ‘ਚ ਲਗਾਤਾਰ ਕਮੀ ਆਈ ਹੈ ਪਰ ਅਜੇ ਵੀ ਪੂਰੀ ਦੁਨੀਆ ‘ਚ 16,300 ਪ੍ਰਮਾਣੂ ਹਥਿਆਰ ਹਨ। ਇਨ੍ਹਾਂ ਵਿਚੋਂ ਚਾਰ ਹਜ਼ਾਰ ਪ੍ਰਮਾਣੂ ਹਥਿਆਰ ਕਾਰਜਸ਼ੀਲ ਹਨ। ਐਸ. ਆਈ. ਪੀ. ਆਰ. ਆਈ. ਮੁਤਾਬਿਕ ਭਾਰਤ, ਚੀਨ ਤੇ ਪਾਕਿਸਤਾਨ ਹੀ ਪ੍ਰਮਾਣੂ ਸ਼ਕਤੀ ਸਮਰੱਥ ਦੇਸ਼ ਹਨ ਜੋ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਵਧਾਉਂਦੇ ਜਾ ਰਹੇ ਹਨ। ਇਜ਼ਰਾਇਲ ਕੋਲ 80 ਪ੍ਰਮਾਣੂ ਹਥਿਆਰ ਹਨ। ਉੱਤਰ ਕੋਰੀਆ ਕੋਲ ਸਿਰਫ਼ 6 ਤੋਂ 8 ਪ੍ਰਮਾਣੂ ਹਥਿਆਰ ਹਨ। ਰੂਸ ਕੋਲ 8000, ਅਮਰੀਕਾ ਕੋਲ 7000, ਫਰਾਂਸ ਕੋਲ 300, ਚੀਨ ਕੋਲ 250, ਬ੍ਰਿਟੇਨ ਕੋਲ 225, ਪਾਕਿਸਤਾਨ ਕੋਲ 100-120, ਭਾਰਤ ਕੋਲ 90-100, ਇਜ਼ਰਾਇਲ ਕੋਲ 80 ਤੇ ਉੱਤਰ ਕੋਰੀਆ ਕੋਲ 6-8 ਪ੍ਰਮਾਣੂ ਹਥਿਆਰ ਹਨ।

WRITTEN BY