ਲੁਧਿਆਣਾ, 12 ਮਾਰਚ (ਜਸਪਾਲ ਅਰੋੜਾ)- ਥਾਣਾ ਜਮਾਲਪੁਰ ਦੀ ਪੁਲਸ ਪਾਰਟੀ ਨੇ ਸ਼ਿਵ ਆਗੂ ਤੇ ਹਮਲੇ ਦੇ ਮਾਮਲੇ ਨੂੰ ਸੁਲਝਾ ਲਿਆ ਹੈ ਪੁਲਸ ਅਨੁਸਾਰ ਸ਼ਿਵ ਸੈਨਾ ਆਗੂ ਤੇ ਕੋਈ ਹਮਲਾ ਨਹੀਂ ਹੋਇਆ ਸੀ ਬਲਕਿ ਉਸ ਨੇ ਸਰਕਾਰੀ ਗੰਨਮੈਨ ਲੈਨ ਖਾਤਿਰ ਖੁਦ ਤੇ ਹਮਲੇ ਦੀ ਝੂਠੀ ਕਹਾਣੀ ਘੜਕੇ ਪੁਲਸ ਨੂੰ ਝੂਠੀ ਇਤਲਾਹ ਦੇ ਦਿਤੀ ਸੀ ਪੁਲਸ ਨੇ ਦੋਸ਼ੀ ਸ਼ਿਵ ਸੈਨਾ ਆਗੂ ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਡੀ ਸੀ ਪੀ ਕ੍ਰਾਈਮ ਸਿਮ੍ਰਤਪਾਲ ਸਿੰਘ ਢੀਂਡਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਢਡਾਰੀ ਖੁਰਦ ਜਗਦੀਸ਼ ਕਲੋਨੀ ਨਿਵਾਸੀ ਨਰਿੰਦਰ ਭਾਰਦਵਾਜ ਜੋ ਕਿ ਖੁਦ ਨੂੰ ਸ਼ਿਵ ਸੈਨਾ ਹਿੰਦੁਸਤਾਨ ਲੇਬਰ ਵਿੰਗ ਮਜਦੂਰ ਸੈਨਾ ਦਾ ਰਾਸ਼ਟਰੀ ਚੇਅਰਮੈਨ ਕਹਿੰਦਾ ਹੈ ਨੇ 7 ਮਾਰਚ ਨੂੰ ਪੁਲਿਸ ਨੂੰ ਸ਼ਿਕਾਇਤ ਦਿਤੀ ਕਿ ਜਦੋ ਉਹ ਫੈਕਟਰੀ ਤੋ ਆਪਣੇ ਘਰ ਜਾ ਰਿਹਾ ਸੀ ਤਾਂ ਜਦੋ ਉਹ ਚੰਡੀਗੜ੍ਹ ਰੋਡ ਏਵਨ ਸਾਈਕਲ ਕੋਲ ਪਹੁੰਚਇਆ ਤਾਂ ਮੋਟਰਸਾਈਕਲ ਸਵਾਰ ਨਕਾਬਪੋਸ 2 ਨੌਜਵਾਨਾਂ ਨੇ ਉਸ ਤੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਬੋਲ ਕੇ ਲੋਹੇ ਦੀ ਰਾਡ ਨਾਲ ਉਸ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਸੂਚਨਾ ਮਿਲਦੇ ਹੀ ਜਦੋ ਏ ਡੀ ਸੀ ਪੀ 4 ਅਜਿੰਦਰ ਸਿੰਘ ਏ ਸੀ ਪੀ ਵਹਿਭਵ ਸਹਿਗਲ ਥਾਣਾ ਜਮਾਲਪੁਰ ਮੁਖੀ ਹਰਜਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਪੁਲਸ ਨੂੰ ਮਾਮਲਾ ਸ਼ੱਕੀ ਲੱਗਾ ਪੁਲਸ ਨੇ ਜਦੋ ਟੈਕਨੀਕਲ ਤਰੀਕੇ ਨਾਲ ਜਾਂਚ ਕਰਦੇ ਹੋਏ ਸ਼ਿਵ ਸੈਨਾ ਆਗੂ ਦੇ ਘਰ ਦੇ ਸੀ ਸੀ ਟੀ ਵੀ ਕੈਮਰੇ ਚੈੱਕ ਕੀਤੇ ਤਾਂ ਪੁਲਸ ਨੂੰ ਪਤਾ ਚੱਲਿਆ ਕਿ ਜਿਸ ਸਮੇਂ ਤੇ ਸ਼ਿਵ ਸੈਨਾ ਆਗੂ ਨੇ ਉਸ ਤੇ ਹਮਲਾ ਹੋਣਾ ਦਸਿਆ ਸੀ ਉਸ ਵਕੱਤ ਸ਼ਿਵ ਸੈਨਾ ਆਗੂ ਘਰ ਚ ਮੌਜੂਦ ਸੀ ਜੋ ਕਿ ਸੀ ਸੀ ਟੀ ਵੀ ਕੈਮਰੇ ਵਿਚ ਘਰ ਚ ਦਿਖਾਈ ਦੇ ਰਿਹਾ ਸੀ ਪੁਲਸ ਨੇ ਜਦੋਂ ਸ਼ਿਵ ਸੈਨਾ ਆਗੂ ਨਰਿੰਦਰ ਭਾਰਦਵਾਜ ਕੋਲੋ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਕਿਹਾ ਕਿ ਉਸ ਨੇ ਸਰਕਾਰੀ ਗੰਨਮੈਨ ਲੈਣ ਦੀ ਖਾਤਿਰ ਖੁਦ ਤੇ ਹਮਲੇ ਦੀ ਝੂਠੀ ਸਾਜਿਸ਼ ਰਚੀ ਸੀ ਪੁਲਸ ਨੇ ਦੋਸ਼ੀ ਸ਼ਿਵ ਸੈਨਾ ਆਗੂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੋਰ ਸ਼ਿਵ ਸੈਨਾ ਆਗੂ ਵੀ ਆ ਸਕਦੇ ਹਨ ਸ਼ੱਕ ਦੇ ਘੇਰੇ ’ਚ- ਸ਼ਿਵ ਸੈਨਾ ਆਗੂ ਨਰਿੰਦਰ ਭਾਰਦਵਾਜ ਵਲੋਂ ਗੰਨਮੈਨ ਲੈਣ ਦੀ ਖਾਤਿਰ ਹਮਲੇ ਦੀ ਝੂਠੀ ਕਹਾਣੀ ਰਚਣ ਦੇ ਮਾਮਲੇ ਦਾ ਖੁਲਾਸਾ ਹੋਣ ਤੋ ਬਾਅਦ ਹੁਣ ਸ਼ਹਿਰ ਦੇ ਹੋਰ ਵੀ ਸ਼ਿਵ ਸੈਨਾ ਆਗੂ ਵੀ ਸ਼ੱਕ ਦੇ ਘੇਰੇ ਵਿਚ ਆ ਸਕਦੇ ਹਨ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਸਰਕਾਰੀ ਗੰਨਮੈਨ ਰਾਖਵਾਏ ਹਨ ਜਿਕਰਯੋਗ ਹੈ ਕਿ ਪਿਛਲੇ ਦਿਨੀ ਸ਼ਿਵ ਸੈਨਾ ਆਗੂਆਂ ਤੇ ਲਗਤਾਰ ਹਮਲੇ ਹੋਣ ਦੀ ਵਾਰਦਾਤਾਂ ਦੇ ਚਲਦੇ ਲੁਧਿਆਣਾ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਸ਼ਹਿਰ ਦੇ 23 ਹਿੰਦੂ ਆਗੂਆਂ ਨੂੰ 37 ਗੰਨਮੈਨ ਪ੍ਰਵਾਈਡ ਕਰਵਾਏ ਸ਼ਨ।