September 10, 2024 10:40 pm

ਬਿੱਲਾ ਛਾਪਿਆਂਵਾਲੀ ਸਾਬਕਾ ਕੈਬਿਨਟ ਮੰਤਰੀ ਬੀਬੀ ਜਗੀਰ ਕੌਰ ਨੂੰ ਮਿਲੇ

ਰਈਆ, 11 ਮਾਰਚ- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਐਸਸੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਗੁਰਦਿਆਲ ਸਿੰਘ ਬਿੱਲਾਂ ਛਾਪਿਆਂਵਾਲੀ ਸਾਬਕਾ ਕੈਬਿਨਟ ਮੰਤਰੀ ਬੀਬੀ ਜਗੀਰ ਕੋਰ ਨੂੰ ਮਿਲੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਲਾ ਛਾਪਿਆਂਵਾਲੀ ਨੇ ਕਿਹਾ ਕਿ ਬੀਬੀ ਜਗੀਰ ਕੌਰ ਨਾਲ ਮੀਟਿੰਗ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਚੜਦੀਕਲਾ ਗੱਲਬਾਤ ਕੀਤੀ।ਉਨਹਾ ਕਿਹਾ ਕਿ ਬੀਬੀ ਜਗੀਰ ਕੋਰ ਨੂੰ ਮਿਲਕੇ ਉਨਹਾ ਕੋਲੋ ਅਸ਼ੀਰਵਾਦ ਲੈਕੇ ਲੋਕਾਂ ਨੂੰ ਅਕਾਲੀ ਦਲ ਦੀਆਂ ਗਤੀਵਿਧਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ 2022 ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ।ਉਨ੍ਹਾ ਕਿਹਾ ਕਿ ਅਕਾਲੀ ਦਲ ਦੇ ਰਾਜ ਵਿੱਚ ਪੰਜਾਬ ਦਾ ਬਹੁਤ ਵਿਕਾਸ ਹੋਇਆ ਤੇ ਲੋਕ ਮੁੜ ਅਕਾਲੀ ਦਲ ਸਰਕਾਰ ਚਾਹੂੰਦੇ ਹਨ।ਇਸ ਮੌਕੇ ਜਥੇਦਾਰ ਅਜੀਤ ਸਿੰਘ ਧਿਆਨਪੁਰ, ਜਥੇਦਾਰ ਬੇਅੰਤ ਸਿੰਘ ਬਾਗਵਾਲੇ, ਚਰਨ ਸਿੰਘ ਜਲਾਲਾਬਾਦ, ਜਥੇਦਾਰ ਕਰਮ ਸਿੰਘ ਰਈਆ, ਪਿਆਰਾ ਸਿੰਘ, ਸਰਪੰਚ ਕੁਲਦੀਪ ਸਿੰਘ, ਤਰਸੇਮ ਸਿੰਘ, ਅਰਜਨ ਸਿੰਘ ਡਾ. ਗੁਲਜਾਰ ਸਿੰਘ, ਜਸਪਾਲ ਸਿੰਘ ਬੱਬੂ, ਹਰਪ੍ਰੀਤ ਸਿੰਘ ਸਾਬਾ, ਭਿੰਦਰ ਸਿੰਘ, ਗੁਰਜੀਤ ਸਿੰਘ ਫੱਤੂਵਾਲ, ਹਰਪ੍ਰੀਤ ਸਿੰਘ, ਪਲਵਿੰਦਰ ਸਿੰਘ ਸੋਨੀ, ਹਰਜੀਤ ਸਿੰਘ ਕਲੇਰ ਘੁਮਾਣ, ਜਥੇਦਾਰ ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਜੋਬਨ ਜੈਲਦਾਰ ਆਦਿ ਹਜ਼ਾਰ ਸਨ।

Send this to a friend