ਸ੍ਰੀ ਮਾਛੀਵਾੜਾ ਸਾਹਿਬ, 11 ਮਾਰਚ (ਜਗਰੂਪ ਸਿੰਘ ਮਾਨ)- ਪੰਜਾਬ ਨੂੰ ਬਰਬਾਦ ਕਰਨ ਲਈ ਦੋਨੋਂ ਰਿਵਾਇਤੀ ਪਾਰਟੀਆਂ ਨੇ ਏਕਾ ਕੀਤਾ ਹੋਇਆ ਹੈ ਤੇ ਏਸੇ ਲਈ ਅਕਾਲੀ ਕਾਂਗਰਸੀ ਵਾਰੀ ਵਾਰੀ ਪੰਜਾਬ ਦੀ ਸੱਤਾ ਦਾ ਸੁੱਖ ਭੋਗ ਰਹੇ ਹਨ ਤੇ ਪੰਜਾਬ ਨੂੰ ਹਾਸ਼ੀਏ ਵੱਲ ਧਕੇਲ ਰਹੇ ਹਨ , ਫੋਨ ਤੇ ਇਸ ਪੱਤਰਕਾਰ ਨਾਲ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਬਿਜਲੀ ਦਰਾਂ ਦੇ ਵਾਧੇ ਵਿਰੁੱਧ ਲੋਕਾਂ ਨੂੰ ਜਾਗ੍ਰਿਤ ਕਰਨ ਤੇ ਪੰਜਾਬ ਦੀ ਬੋਲੀ ਸਰਕਾਰ ਨੂੰ ਜਗਾਉਣ ਲਈ ਚੌਕੀਦਾਰ ਬਣ ਕੇ ਹੋਕਾ ਦਿੰਦੀ ਰਹੇਗੀ।ਮਾਨ ਨੇ ਕਿਹਾ ਕਿ 2022 ਵਿੱਚ ਪੰਜਾਬ ਜਿੱਤਣਾ ਬੇਹੱਦ ਜ਼ਰੂਰੀ ਹੈ ਤਾਂ ਹੀ ਆਰਥਿਕ,ਸਮਾਜਿਕ ਤੇ ਨੈਤਿਕ ਅਧਾਰ ਤੇ ਤਬਾਹੀ ਦੇ ਕੰਢੇ ਖੜੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ, ਅਕਾਲੀ ਦਲ ਦੀ 2020 ਵਿੱਚ ਸਿਆਸੀ ਮੌਤ ਸ਼ੁਰੂ ਹੋ ਚੁੱਕੀ ਹੈ ਤੇ ਕਾਂਗਰਸ ਦੀ ਤਿੰਨ ਸਾਲਾਂ ਦੀ ਜੀਰੋ ਪ?ਪਤੀਆਂ ਵਾਲੀ ਸਰਕਾਰ ਦਾ ਪੰਜਾਬ ਵਿਰੋਧੀ ਮਖੌਟਾ ਵੀ ਲੋਕਾਂ ਸਾਹਮਣੇ ਲਹਿ ਚੁੱਕਾ ਹੈ। ਮਾਨ ਨੇ ਇਹ ਵੀ ਕਿਹਾ ਇਸ ਵਕਤ ਪੰਜਾਬ ਦਾ ਹਰ ਵਰਗ ਇਹਨਾਂ ਦੋਵਾਂ ਪਾਰਟੀਆਂ ਦੀ ਅੰਦਰੂਨੀ ਸਾਂਝ ਨੂੰ ਸਮਝ ਚੁੱਕਾ ਹੈ ਕਿਉਂਕਿ ਅਕਾਲੀ ਸਰਕਾਰ ਮੌਕੇ ਹੋਈਆਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਦੀ ਹੁਣ ਤੱਕ ਕੈਪਟਨ ਸਰਕਾਰ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਸਲਾਖਾਂ ਪਿੱਛੇ ਨਹੀਂ ਕਰ ਸਕੀ ਇਹ ਗੱਲ ਹਰ ਪੰਜਾਬੀ ਭਲੀ ਭਾਂਤ ਸਮਝ ਚੁੱਕਾ ਹੈ। ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਦਿੱਲੀ ਵਿੱਚ ਕੀਤੇ ਕਾਮਯਾਬ ਕੰਮਾਂ ਦਾ ਰਿਪੋਰਟ ਕਾਰਡ ਹੈ ਤੇ ਜੇ ਤੁਸੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਂਦੇਂ ਹੋ ਤਾਂ ਦਿੱਲੀ ਦੀ ਤਰਜ ਤੇ ਪੰਜਾਬ ਨੂੰ ਖੁਸ਼ਹਾਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ““ਆਪ “ਪੰਜਾਬ ਇਕਾਈ ਦਾ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਵਿਰੁੱਧ ਹਮਲਾਵਰ ਰੁਖ ਪਾਰਟੀ ਨੂੰ ਏਕੇ ਵਿੱਚ ਪਰੋਣ ਦੇ ਨਾਲ ਨਾਲ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਰਿਹਾ ਹੈ।