December 7, 2024 9:17 am

ਕਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਫੇਸ ਮਾਸਕ ਅਤੇ ਹੈਂਡ ਸੈਨੀਟਾਈਜਰ ਦੀ ਕਾਲਾਬਜਾਰੀ ਜ਼ੋਰਾਂ ‘ਤੇ

ਕਾਲਾਬਜਾਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਐਸ ਡੀ ਐਮ ਕਾਲਾ ਰਾਮ ਕਾਂਸਲ

ਭਾਵੇਂ ਕਿ ਇਸ ਬਿਮਾਰੀ ਨੂੰ ਵੇਖਦਿਆਂ ਪੰਜਾਬ ਸਰਕਾਰ ਦੇ ਫੂਡ ਐੱਡ ਡਰੱਗਸ ਐਡਮਨਿਸਟ੍ਰੇਸ਼ਨ ਵਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਜ਼ੋਨਲ ਲਾਇੰਸਸਿੰਗ ਅਥਾਰਟੀ ਸਟੇਟ ਆਫ਼ ਪੰਜਾਬ ਅਤੇ ਸਮੂਹ ਡਰੱਗ ਕੰਟਰੋਲ ਅਫ਼ਸਰ ਪੰਜਾਬ ਨੂੰ ਦਵਾਈਆਂ ਵਾਲੀਆਂ ਦੁਕਾਨਾਂ ਉੱਪਰ ਅਚਾਨਕ ਨਿਰੀਖਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਇਸ ਬਿਮਾਰੀ ਨਾਲ ਸਬੰਧਿਤ ਲੋੜੀਂਦੀਆਂ ਦਵਾਈਆਂ ਸਮੇਤ ਹੋਰ ਲੋੜੀਂਦੇ ਸਮਾਨ ਦੀ ਜਮ੍ਹਾਂਖੋਰੀ ਨੂੰ ਰੋਕਣ ਅਤੇ ਕੀਮਤਾਂ ਵਿੱਚ ਹੋ ਰਹੇ ਵਾਧੇ ਉੱਪਰ ਕੰਟਰੋਲ ਰੱਖਣ ਲਈ ਅਚਾਨਕ ਦਵਾਈਆਂ ਵਾਲੀਆਂ ਦੁਕਾਨਾਂ ਦਾ ਨਿਰੀਖਣ ਜਾਰੀ ਰੱਖਣ। ਪਰ ਇਸ ਸਭ ਕੁੱਝ ਦੇ ਚੱਲਦਿਆਂ ਪੰਜਾਬ ਦੇ ਹੋਰਨਾਂ ਸ਼ਹਿਰਾਂ ਦੇ ਨਾਲ ਨਾਲ ਸ਼ਹਿਰ ਲਹਿਰਾਗਾਗਾ ਅੰਦਰ ਵੀ ਫੇਸ ਮਾਸਕ ਅਤੇ ਹੈਂਡ ਸੈਨੀਟਾਈਜਰ ਦੀ ਕਾਲਾਬਜਾਰੀ ਜੋਰਾਂ ਤੇ ਹੈ ਪਰ ਬੇਸ਼ੱਕ ਘੱਟ ਪੜੇ ਲਿਖੇ ਲੋਕਾਂ ਨੂੰ ਇਸ ਦੀ ਜਾਣਕਾਰੀ ਘੱਟ ਹੈ ਪਰ ਪੜੇ ਲਿਖੇ ਅਤੇ ਬੁੱਧੀਜੀਵੀ ਵੱਲੋਂ ਮਾਸਕ ਅਤੇ ਹੈਂਡ ਸੈਨਟਾਇਜਰ ਵੱਡੇ ਪੱਧਰ ਤੇ ਖਰੀਦੇ ਜਾ ਰਹੇ ਹਨ ਜਿਸਦੇ ਚੱਲਦੇ ਜਿਹੜਾ ਮਾਸਕ ਪਹਿਲਾਂ ਤਾਂ 3 ਤੋਂ 4 ਰੁਪਏ ਦਾ ਮਿਲਦਾ ਸੀ, ਉਹ ਹੁਣ 15 ਤੋਂ 20 ਰੁਪਏ ਦਾ ਮਿਲ ਰਿਹਾ ਹੈ । ਮਾਸਕ ਤੋਂ ਇਲਾਵਾ ਹੱਥਾਂ ਨੂੰ ਕੀਟਾਣੂ ਮੁਕਤ ਕਰਨ ਵਾਲੇ ਸੈਨੀਟਾਈਜਰ ਦੇ ਪੈਕ ਤੇ ਲਿਖੀ ਹੋਈ ਕੀਮਤ ਰਾਸ਼ੀ ਮਿਟਾ ਕੇ ਕਈ ਗੁਣਾ ਮਹਿੰਗੇ ਰੇਟਾਂ ਤੇ ਵੇਚ ਕੇ ਕੀਤੀ ਜਾ ਰਹੀ ਕਾਲਾਬਜਾਰੀ ਦਾ ਧੰਦਾ ਜੋਰਾਂ ਤੇ ਹੈ ਪਰ ਅਜੇ ਤੱਕ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਇਸ ਤਰ੍ਹਾਂ ਦੇ ਸਸਤੇ ਮਾਸਕ ਜਾਂ ਸੈਨੀਟਾਈਜਰ ਉਪਲਬਧ ਨਹੀਂ ਕਰਵਾਏ ਗਏ ਹਨ। ।
ਪੰਜਾਬ ਵਿੱਚ ਕਰੋਨਾ ਵਾਇਰਸ ਦਾ 1 ਪੀੜਤ ਸਾਹਮਣੇ ਆਉਣ ਨਾਲ ਡਰ ਅਤੇ ਸਹਿਮ ਦਾ ਮਾਹੌਲ ਬਣਿਆ – ਵਿਸ਼ਵ ਦੇ ਕਰੀਬ 94 ਦੇਸ਼ਾਂ ‘ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਨਾਲ ਹੁਣ ਤੱਕ 3825 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਪੀੜਤਾਂ ਦੀ ਗਿਣਤੀ 1,10,041 ਤੱਕ ਪੁੱਜ ਗਈ ਹੈ। ਸੰਸਾਰ ਦੇ ਹੋਰਨਾਂ ਦੇਸ਼ਾਂ ਦੀ ਤਰ੍ਹਾਂ ਨਾ-ਮੁਰਾਦ ਬਿਮਾਰੀ ਕੋਰੋਨਾ ਵਾਇਰਸ ਭਾਰਤ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ ਦੇਸ਼ ਵਿੱਚ ਵੀ ਕੋਰੋਨਾ ਵਾਇਰਸ ਦੇ ਹੋਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 50 ‘ਤੇ ਪੁੱਜ ਗਈ ਹੈ ਜਿਨ੍ਹਾਂ ਵਿੱਚੋਂ 4 ਦਾ ਇਲਾਜ ਹੋ ਚੁੱਕਾ ਹੈ ਅਤੇ 46 ਦਾ ਇਲਾਜ ਜਾਰੀ ਹੈ । ਪੰਜਾਬ ਵਿੱਚ ਵੀ ਹੁਣ ਤੱਕ ਅੰਮਿ?ਤਸਰ ਹਵਾਈ ਅੱਡੇ ‘ਤੇ 529533, ਅੰਤਰ ਰਾਸ਼ਟਰੀ ਹਵਾਈ ਅੱਡਾ ਮੁਹਾਲੀ 5782, ਅੰਮਿ?ਤਸਰ ਵਾਹਗਾ/ਅਟਾਰੀ ਬਾਰਡਰ ਚੈਕ ਪੋਸਟ ‘ਤੇ 14563 ਅਤੇ ਡੇਰਾ ਬਾਬਾ ਨਾਨਕ ਚੈਕ ਪੋਸਟ ਤੇ 5779 ਯਾਤਰੀਆਂ ਦੀ ਕੋਰੋਨਾ ਵਾਇਰਸ ਸਬੰਧੀ ਸਕਰੀਨਿੰਗ ਕੀਤੀ ਗਈ ਹੈ, ਜਦਕਿ 10 ਯਾਤਰੀਆਂ ਵਿੱਚ ਕੋਰੋਨਾ ਵਾਇਰਸ ਵਰਗੇ ਲੱਛਣ ਪਾਏ ਜਾਣ ਤੇ ਹਸਪਤਾਲਾਂ ਵਿੱਚ ਦਾਖ਼ਲ ਕੀਤਾ ਗਿਆ ਜਿਨ੍ਹਾਂ ਵਿੱਚੋਂ 1 ਦੀ ਰਿਪੋਰਟ ਪਾਜਿਟਿਵ ਆਉਣ ਨਾਲ ਕੋਰੋਨਾ ਵਾਇਰਸ ਨੇ ਪੰਜਾਬ ਵਿੱਚ ਵੀ ਦਸਤਕ ਦੇ ਦਿੱਤੀ ਹੈ । ਕੋਰੋਨਾ ਵਾਇਰਸ ਦੀ ਦਸਤਕ ਨਾਲ ਜਿਥੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਹੀ ਪਿਛਲੇ ਦਿਨਾਂ ਵਿੱਚ ਵਿਦੇਸ਼ਾਂ ਤੋਂ ਪਰਤੇ 909 ਯਾਤਰੀ, ਜਿਨ੍ਹਾਂ ਦੀ ਕੋਰੋਨਾ ਵਾਇਰਸ ਸਬੰਧੀ ਸਕਰੀਨਿੰਗ ਨਾ ਹੋਣਾ ਅਤੇ ਉਨ੍ਹਾਂ ਬਾਰੇ ਕੁੱਝ ਪਤਾ ਨਾ ਲੱਗਣਾ ਸਿਹਤ ਵਿਭਾਗ ਪੰਜਾਬ ਲਈ ਵੱਡੀ ਸਿਰ ਦਰਦੀ ਬਣਿਆ ਹੋਇਆ ਹੈ।
ਪੰਜਾਬ ਸਰਕਾਰ ਵੀ ਕਰੋਨਾ ਵਾਇਰਸ ਦੀ ਰੋਕਥਾਮ ਲਈ ਹੋਈ ਸਰਗਰਮ- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਹੇਠ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ?ਪਤ ਰਜਿੰਦਰ ਸਿੰਘ ਬਾਜਵਾ, ਟਰਾਂਸਪੋਰਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਸਕੂਲ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਖ਼ੁਰਾਕ, ਸਿਵਿਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਅਧਾਰਿਤ 7 ਮੰਤਰੀਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਹਲਾਤ ਨੂੰ ਘੋਖਣ ਮਗਰੋਂ ਰੋਜ਼ਾਨਾ ਪੱਧਰ ‘ਤੇ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਦੇਵੇਗਾ ਅਤੇ ਇੰਨ੍ਹਾਂ ਮੰਤਰੀਆਂ ਵਲੋਂ ਲਏ ਗਏ ਫ਼ੈਸਲਿਆਂ ਦਾ ਰੀਵਿਊ ਮੁੱਖ ਮੰਤਰੀ ਵਲੋ ਕੀਤਾ ਜਾਵੇਗਾ।
ਆਮ ਜਨ ਜੀਵਨ ਤੇ ਵੀ ਪਿਆ ਕਰੋਨਾ ਵਾਇਰਸ ਦਾ ਅਸਰ- ਪੰਜਾਬ ਸਰਕਾਰ ਨੇ ਜਿਥੇ ਕੋਰੋਨਾ ਵਾਇਰਸ ਕਾਰਨ ਆਪਣੇ ਕਈ ਸਮਾਗਮ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ, ਉਥੇ ਹੀ ਵੱਖ-ਵੱਖ ਵਿਭਾਗਾਂ ਨੇ ਆਪਣੇ ਮੁਲਾਜ਼ਮਾਂ ਦੀ ਬਾਇਓਮੈਟ੍ਰਿਕ ਪ੍ਰਣਾਲੀ ਰਾਹੀਂ ਹਾਜ਼ਰੀ ਲਗਾਉਣੀ ਵੀ ਬੰਦ ਕਰ ਦਿੱਤੀ ਹੈ । ਅਕਾਲੀ ਦਲ ਬਾਦਲ ਵੱਲੋਂ ਵੀ ਪੰਜਾਬ ਅੰਦਰ ਕੀਤੀਆਂ ਜਾ ਰਹੀਆਂ ਰੋਸ ਰੈਲੀਆਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਸ੍ਰੀ ਹਰਮਿੰਦਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਤੇ ਨਤ ਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਆਮਦ ਤੇ ਵੀ ਕਾਫੀ ਅਸਰ ਪਿਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵੀ ਲੱਗਣ ਵਾਲੇ ਸਾਉਣੀ ਦੇ ਸਾਰੇ ਕਿਸਾਨ ਮੇਲੇ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
– ਜਤਿੰਦਰ ਸਿੰਘ ਜਲੂਰ
ਵਿਸ਼ੇਸ਼ ਪ੍ਰਤੀਨਿਧ ‘ਪੰਜਾਬ ਟਾਇਮਜ’ ਲਹਿਰਾਗਾਗਾ
ਸੰਪਰਕ : 98089-05000

Send this to a friend