March 20, 2023 5:05 am

ਪ੍ਰਤਿਭਾਸ਼ਾਲੀ ਭੌਤਿਕ ਵਿਗਿਆਨੀ- ਐਲਬਰਟ ਆਇਨਸਟਾਈਨ

ਐਲਬਰਟ ਆਈਨਸਟਾਈਨ ਇੱਕ ਵਿਸ਼ਵ ਪ੍ਰਸਿੱਧ ਭੌਤਿਕ ਵਿਗਿਆਨੀ ਸੀ । ਉਨ੍ਹਾਂ ਨੂੰ ਦੁਨੀਆ ਭਰ ਵਿੱਚ ‘ਪ੍ਰਤੀਭਾਸ਼ਾਲੀ ਵਿਅਕਤੀ’ ਵਜੋਂ ਜਾਣਿਆ ਜਾਂਦਾ ਹੈ । ਇਸ ਲਈ ਉਨ੍ਹਾਂ ਦੇ ਜਨਮਦਿਨ ਨੂੰ ‘ਪ੍ਰਤਿਭਾਸ਼ਾਲੀ ਦਿਵਸ’ ਵਜੋਂ ਵੀ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਭੌਤਿਕ ਵਿਗਿਆਨ ਉੱਤੇ ਬਹੁਤ ਸਾਰੇ ਖੋਜ ਪੱਤਰ ਅਤੇ ਕਿਤਾਬਾਂ ਲਿਖੀਆਂ ਅਤੇ ਇਸ ਯੋਗਦਾਨ ਨੂੰ ਵੇਖਦਿਆਂ ਸੰਨ 1999 ਵਿੱਚ ‘ਟਾਈਮਜ਼ ਰਸਾਲੇ’ ਨੇ ਉਨ੍ਹਾਂ ਨੂੰ ਸ਼ਤਾਬਦੀ ਪੁਰਸ਼ ਘੋਸ਼ਿਤ ਕੀਤਾ, ਕਿਉਂ ਕਿ ਉਨ੍ਹਾਂ ਨੂੰ 20ਵੀਂ ਸ਼ਤਾਬਦੀ ਦਾ ਸਭ ਤੋਂ ਪ੍ਰਤਿਭਾਸ਼ਾਲੀ ਵਿਅਕਤੀ ਮੰਨਿਆ ਗਿਆ ਸੀ। ਸਰ ਆਈਨਸਟਾਈਨ ਦੁਆਰਾ ਕੀਤੇ ਗਏ ਖੋਜ ਕਾਰਜਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਨ ਖੋਜ ‘ਸਾਪੇਖਤਾ ਦੇ ਸਿਧਾਂਤ’ ਅਤੇ ‘ਪੁੰਜ ਊਰਜਾ ਸਮੀਕਰਨ’ (5 = mc੨ ) ਸੀ ਜਿਸ ਕਰਕੇ ਉਨ੍ਹਾਂ ਵੱਲੋਂ ਦਿੱਤੀ ਗਈ ਇਸ ਸਮੀਕਰਨ ਨੂੰ ‘ਆਈਨਸਟਾਈਨ ਸਮੀਕਰਨ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 1921 ਵਿੱਚ ਉਨ੍ਹਾਂ ਵੱਲੋਂ ਦਿੱਤੇ ਸਿਧਾਂਤ (Photoelectric 5ffect) ਕਾਰਨ ਉਨ੍ਹਾਂ ਨੂੰ ਨੋਬਲ ਪੁਰਸਕਾਰ ਨਾਲ ਨਿਵਾਜਿਆ ਗਿਆ। ਉਨ੍ਹਾਂ ਦਾ ਜਨਮ ਜਰਮਨੀ ਦੇ ਇਕ ਯਹੂਦੀ ਪਰਿਵਾਰ ਵਿੱਚ 14 ਮਾਰਚ 1879 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਹਰਮਨ ਆਇਨਸਟਾਈਨ ਇੱਕ ਇੰਜੀਨੀਅਰ ਅਤੇ ਵਿਕਰੇਤਾ ਸੀ। ਜਦੋਂ ਉਨ੍ਹਾਂ ਦਾ ਜਨਮ ਹੋਇਆ ਸੀ, ਉਸ ਸਮੇਂ ਉਨ੍ਹਾਂ ਦਾ ਸਿਰ ਬਹੁਤ ਵੱਡਾ ਸੀ, ਡਾਕਟਰਾਂ ਨੇ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਵਿਕਲਾਂਗ ਕਹਿ ਦਿੱਤਾ ਸੀ। ਉਹ ਚਾਰ ਸਾਲ ਦੀ ਉਮਰ ਤੱਕ ਕੁਝ ਨਹੀਂ ਬੋਲ ਸਕੇ ਸਨ। ਉਹਨਾਂ ਦੀ ਮਾਂ-ਬੋਲੀ ਜਰਮਨ ਸੀ। ਬਾਅਦ ਵਿਚ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵੀ ਸਿੱਖੀਆਂ। ਆਪਣੀ ਸਾਰੀ ਉਮਰ ਦੌਰਾਨ, ਉਹਨਾ ਨੇ ਭੌਤਿਕ ਵਿਗਿਆਨ ਅਤੇ ਹੋਰ ਵਿਸ਼ਿਆਂ ਉੱਤੇ ਸੈਂਕੜੇ ਕਿਤਾਬਾਂ ਅਤੇ ਲੇਖ ਪ੍ਰਕਾਸ਼ਿਤ ਕੀਤੇ, ਉਸਨੇ 300 ਤੋਂ ਵੱਧ ਵਿਗਿਆਨਕ ਅਤੇ 150 ਤੋਂ ਵੱਧ ਗੈਰ-ਵਿਗਿਆਨਕ ਖੋਜ ਪੱਤਰ ਪ੍ਰਕਾਸ਼ਿਤ ਕੀਤੇ। ਸਰ ਆਇਨਸਟਾਈਨ ਦੀ ਯਾਦ ਸ਼ਕਤੀ ਬਹੁਤ ਕਮਜ਼ੋਰ ਸੀ, ਉਹ ਅਕਸਰ ਨਾਮ , ਜਗਾ, ਤਾਰੀਖ ਭੁੱਲ ਜਾਇਆ ਕਰਦੇ ਸੀ, ਇੱਥੋਂ ਤੱਕ ਕਿ ਉਹ ਆਪਣਾ ਟੈਲੀਫੋਨ ਨੰਬਰ ਵੀ ਯਾਦ ਨਹੀਂ ਰੱਖਦੇ ਸੀ।
ਉਨ੍ਹਾਂ ਦੀ ਯਾਦ ਸ਼ਕਤੀ ਨਾਲ ਜੁੜਿਆ ਇੱਕ ਹੋਰ ਕਿੱਸਾ ਵੀ ਪੂਰੀ ਦੁਨੀਆਂ ਜਾਣਦੀ ਹੈ ਕਿ ਇੱਕ ਵਾਰ ਉਹ ਰੇਲ ਰਾਹੀਂ ਯਾਤਰਾ ਕਰ ਰਹੇ ਸਨ, ਟਿਕਟ ਇੰਸਪੈਕਟਰ ਉਨ੍ਹਾਂ ਕੋਲ ਆਇਆ ਅਤੇ ਟਿਕਟ ਦਿਖਾਉਣ ਲਈ ਕਿਹਾ। ਸਰ ਆਈਨਸਟਾਈਨ ਨੇ ਆਪਣੇ ਸੂਟਕੇਸ ਵਿੱਚ ਟਿਕਟ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ, ਪਰ ਟਿਕਟ ਨਹੀਂ ਮਿਲੀ ਫਿਰ ਉਨ੍ਹਾਂ ਨੇ ਆਪਣੀ ਸੀਟ ਦੇ ਆਲੇ ਦੁਆਲੇ ਭਾਲ ਕਰਨੀ ਸ਼ੁਰੂ ਕਰ ਦਿੱਤੀ ।ਟਿਕਟ ਇੰਸਪੈਕਟਰ ਨੇ ਉਹਨਾਂ ਨੂੰ ਕਿਹਾ ‘ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਮੈਨੂੰ ਯਕੀਨ ਹੈ ਕਿ ਤੁਸੀਂ ਟਿਕਟ ਜ਼ਰੂਰ ਲਈ ਹੋਵੇਗੀ, ਜੇ ਤੁਸੀਂ ਆਪਣੀ ਟਿਕਟ ਗੁਆ ਚੁੱਕੇ ਹੋ ਤਾਂ ਕੋਈ ਪ੍ਰੇਸ਼ਾਨੀ ਨਹੀਂ, ਤੁਹਾਨੂੰ ਟਿਕਟ ਲਈ ਪਰੇਸ਼ਾਨ ਨਹੀਂ ਹੋਣਾ ਚਾਹੀਦਾ’ । ਆਈਨਸਟਾਈਨ ਨੇ ਜਵਾਬ ਦਿੱਤਾ ਕਿ ਉਹ ਤਾਂ ਸਭ ਠੀਕ ਹੈ, ਪਰ ਬਿਨਾਂ ਟਿਕਟਾਂ ਦੇ, ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੈਂ ਕਿਥੇ ਜਾ ਰਿਹਾ ਹਾਂ?
ਸਰ ਆਈਨਸਟਾਈਨ ਨੂੰ ਵਾਲ ਕਟਵਾਉਣਾਂ ਬਿਲਕੁਲ ਵੀ ਪਸੰਦ ਨਹੀਂ ਸੀ, ਓਹਨਾ ਦੇ ਵਾਲ ਹਮੇਸ਼ਾਂ ਬਿਨਾਂ ਕੰਘੀ ਕੀਤੇ ਹੁੰਦੇ ਸਨ, ਅੱਜ ਉਹਨਾ ਦਾ ਬਿਨਾ ਕੰਘੀ ਕੀਤਾ ਅੰਦਾਜ਼ ‘ਜੀਨੀਅਸ ਹੇਅਰ ਸਟਾਈਲ’ ਦੇ ਰੂਪ ਵਿਚ ਦੇਖਿਆ ਜਾਂਦਾ ਹੈ।
14 ਮਾਰਚ 1951 ਨੂੰ ਆਈਨਸਟਾਈਨ ਦੇ ਜਨਮਦਿਨ ਵਾਲੇ ਦਿਨ ਪ੍ਰਿੰਸਨ ਯੂਨੀਵਰਸਿਟੀ ਵਿੱਚ ਉਨ੍ਹਾਂ ਦੀ ਇੱਕ ਫੋਟੋ ਖਿੱਚੀ ਗਈ ਸੀ ,ਜਿਸ ਦੀ ਨਿਲਾਮੀ ਕੀਤੀ ਗਈ ਤਾਂ ਇਹ 80 ਲੱਖ ਰੁਪਏ ਵਿੱਚ ਵਿਕੀ। ਇਹ ਫੋਟੋ ਖਿੱਚਣ ਸਮੇਂ ਫੋਟੋਗ੍ਰਾਫਰ ਉਹਨਾਂ ਨੂੰ ਮੁਸਕਰਾਉਣ ਲਈ ਕਹਿ ਰਿਹਾ ਸੀ, ਪਰ ਸਰ ਆਇਨਸਟਾਈਨ ਨੇ ਉਸ ਦਿਨ ਫੋਟੋਗ੍ਰਾਫਰ ਲਈ ਅਜਿਹਾ ਬਹੁਤ ਵਾਰ ਕਰ ਚੁੱਕੇ ਸਨ । ਇਸ ਲਈ ਹੱਸਣ ਦੀ ਬਜਾਏ, ਉਸਨੇ ਆਪਣੀ ਜੀਭ ਬਾਹਰ ਕੱਢ ਲਈ। ਇੰਨੇ ਵੱਡੇ ਵਿਗਿਆਨੀ ਹੋਣ ਦੇ ਬਾਵਜੂਦ ਉਹ ਕਾਰ ਚਲਾਉਣਾ ਨਹੀਂ ਜਾਣਦੇ ਸੀ। ਉਹਨਾਂ ਦੀਆਂ ਪੈਰ ਦੀਆਂ ਉਂਗਲੀਆਂ ਇੰਨੀਆਂ ਵੱਡੀਆਂ ਸਨ ਕਿ ਉਨ੍ਹਾਂ ਦੀਆਂ ਜੁਰਾਬਾਂ ਹਮੇਸ਼ਾ ਫੱਟ ਜਾਂਦੀਆਂ ਸਨ। ਸੱਤ ਸਾਲ ਦੀ ਉਮਰ ਤੱਕ ਪੜ੍ਹਨਾ ਨਹੀਂ ਸਿੱਖਿਆ ਸੀ, ਉਨ੍ਹਾਂ ਨੂੰ ਸਕੂਲ ਜਾਣਾ ਇੱਕ ਜੇਲ੍ਹ ਜਾਣ ਦੇ ਬਰਾਬਰ ਲੱਗਦਾ ਸੀ। ਉਨ੍ਹਾਂ ਨੂੰ ਇੱਕ ਵਾਰ ਅਧਿਆਪਕ La੍ਰy 4og ਕਹਿ ਕੇ ਬੁਲਾਇਆ । ਉਸ ਸਮੇਂ ਕਿਸੇ ਨੂੰ ਕੀ ਪਤਾ ਸੀ ਕਿ ਇਹ ਲੜਕਾ ਵੱਡਾ ਹੋ ਕੇ ਦੁਨੀਆ ਦਾ ਸਭ ਤੋਂ ਪ੍ਰਸਿੱਧ ਵਿਗਿਆਨੀ ਬਣੇਗਾ। ਬਹੁਤ ਸਾਰੇ ਲੋਕਾਂ ਦਾ ਇਹ ਵਿਚਾਰ ਹੈ ਕਿ ਪਰਮਾਣੂ ਬੰਬ ਦੀ ਖੋਜ ਓਨਾਂ ਨੇ ਕੀਤੀ ਹੈ ਪਰ ਇਹ ਗਲਤ ਹੈ, ਪਰਮਾਣੂ ਬੰਬ ਬਣਾਉਣ ਵਿਚ ਵਰਤੇ ਗਏ ਸੂਤਰ ਉਹਨਾਂ ਦੇ ਬਣਾਏ ਹੋਏ ਸਨ, ਇਸ ਗੱਲ ਦਾ ਉਨ੍ਹਾਂ ਨੂੰ ਬਹੁਤ ਅਫਸੋਸ ਵੀ ਰਿਹਾ ਕਿ ਉਨ੍ਹਾਂ ਦੁਆਰਾ ਬਣਾਏ ਗਏ ਸੂਤਰਾਂ ਤੋਂ ਬਣੇ ਪਰਮਾਣੂ ਬੰਬ ਪੂਰੀ ਮਾਨਵਤਾ ਦਾ ਵਿਨਾਸ਼ ਕਰ ਸਕਦੇ ਹਨ।। ਉਹ ਆਪਣੇ ਇੱਕ ਆਟੋਗ੍ਰਾਫ ਲਈ 5 ਡਾਲਰ ਅਤੇ ਇਕ ਭਾਸ਼ਣ ਲਈ 1000 ਡਾਲਰ ਲਿਆ ਕਰਦੇ ਸਨ ਅਤੇ ਸਾਰੀ ਰਾਸ਼ੀ ਦਾਣ ਕਰ ਦਿੰਦੇ ਸਨ। ਉਹਨਾਂ ਦੁਬਾਰਾ ਲਿਖਿਆ ਇੱਕ ਪੱਤਰ 20 ਕਰੋੜ 38 ਲੱਖ ਰੁਪਏ ਵਿੱਚ ਵਿਕਿਆ ਜਿਸ ਵਿੱਚ ਉਨ੍ਹਾਂ ਨੇ ਪ੍ਰਮਾਤਮਾ ਅਤੇ ਧਰਮ ਪ੍ਰਤੀ ਆਪਣੇ ਵਿਚਾਰ ਪ੍ਰਗਟ ਕੀਤੇ ਸਨ, ਦੋ ਪੰਨਿਆਂ ਦਾ ਇਹ ਪੱਤਰ ਉਹਨਾਂ ਨੇ ਆਪਣੀ ਮੌਤ ਤੋਂ ਇਕ ਸਾਲ ਪਹਿਲਾਂ ਜਰਮਨੀ ਦੇ ਇੱਕ ਦਾਰਸ਼ਨਿਕ ਨੂੰ ਲਿਖਿਆ ਸੀ । ਉਨ੍ਹਾਂ ਦੇ ਵਿਚਾਰ ਅਨੁਸਾਰ ਪ੍ਰਮਾਤਮਾ ਕੁੱਝ ਵੀ ਨਹੀਂ ਸਿਰਫ ਲੋਕਾਂ ਦੇ ਡਰ ਵਿੱਚੋ ਉਪਜਿਆ ਹੋਇਆ ਇਕ ਸ਼ਬਦ ਹੈ।
ਉਹ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੇ ਦਿਮਾਗ ਜਾਂ ਸਰੀਰ ਉੱਤੇ ਕੋਈ ਖੋਜ ਕਾਰਜ ਕੀਤੇ ਜਾਣ। ਉਹਨਾਂ ਦੀ ਮੌਤ ਤੋਂ ਬਾਅਦ ‘ ਥਾਮਸ ਹਾਰਵੇ ‘ ਨਾਮ ਦੇ ਡਾਕਟਰ ਨੇ ਉਨ੍ਹਾਂ ਦੇ ਪਰਿਵਾਰ ਤੋਂ ਚੋਰੀ ਉਨ੍ਹਾਂ ਦੇ ਸਰੀਰ ਵਿਚੋਂ ਦਿਮਾਗ ਚੋਰੀ ਕਰ ਲਿਆ ਅਤੇ ਵੀਹ ਸਾਲ ਤੱਕ ਇੱਕ ਬੀਕਰ ਵਿੱਚ ਸੰਭਾਲ ਕੇ ਰੱਖਿਆ ਜਿਸ ਕਾਰਨ ਉਸ ਦਾ ਡਾਕਟਰੀ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ। ਉਸ ਡਾਕਟਰ ਨੇ ਸਰ ਆਈਨਸਟਾਈਨ ਦੇ ਦੁਰਲੱਭ ਦਿਮਾਗ ਨੂੰ ਕਈ ਹਿੱਸਿਆਂ ਵਿੱਚ ਵੰਡ ਦਿੱਤਾ ਅਤੇ ਸੰਸਾਰ ਦੇ ਕਈ ਹਿੱਸਿਆਂ ਵਿੱਚ ਉਸ ਉੱਤੇ ਖੋਜ ਕਾਰਜ ਵੀ ਕੀਤੇ । ਇਸ ਖੋਜ ਦੌਰਾਨ ਉਨਾਂ ਨੇ ਇਹ ਵੀ ਦਾਵਾ ਕੀਤਾ ਕਿ ਸਰ ਆਇਨਸਟਾਈਨ ਦੇ ਦਿਮਾਗ ਵਿਚ ਸੈੱਲਾਂ ਦੀ ਗਿਣਤੀ ਆਮ ਇਨਸਾਨ ਤੇ ਦਿਮਾਗ ਵਿੱਚ ਮੌਜੂਦ ਸੈੱਲਾਂ ਦੀ ਗਿਣਤੀ ਨਾਲੋਂ ਵੱਧ ਸੀ। ਸਰ ਆਈਨਸਟਾਈਨ ਨੇ ਆਪਣੇ ਆਖਰੀ ਸਾਹ ਲੈਂਦੇ ਸਮੇਂ ਕੁਝ ਸ਼ਬਦ ਕਹੇ ਸਨ, ਜੋ ਕਿ ਉਨ੍ਹਾਂ ਦੀ ਮਾਤ ਭਾਸ਼ਾ ਜਰਮਨ ਵਿੱਚ ਸਨ, ਉਸ ਦੇ ਨਾਲ ਆਉਣ ਵਾਲਾ ਵਿਅਕਤੀ ਜਰਮਨ ਨਹੀਂ ਜਾਣਦਾ ਸੀ, ਇਸੇ ਲਈ ਉਸ ਦੇ ਆਖਰੀ ਸ਼ਬਦ ਹਮੇਸ਼ਾ ਲਈ ਰਹੱਸ ਬਣੇ ਰਹੇ। ਅੰਤ 18 ਅਪ੍ਰੈਲ 1955 ਨੂੰ ਇੱਕ ਪ੍ਰਭਾਵਸ਼ਾਲੀ ਵਿਗਿਆਨੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ, ਉਨ੍ਹਾਂ ਵੱਲੋਂ ਕੀਤੇ ਕਾਰਜਾਂ ਨੂੰ ਆਉਣ ਵਾਲਾ ਭਵਿੱਖ ਹਮੇਸ਼ਾਂ ਯਾਦ ਰੱਖੇਗਾ।
– ਪੇਸ਼ਕਸ਼
ਕੁਲਵੰਤ ਸਿੰਘ ਦੇਹਲਾ
ਵਿਸ਼ੇਸ਼ ਪ੍ਰਤੀਨਿਧ ‘ਪੰਜਾਬ ਟਾਇਮ’ ਮੂਨਕ

Send this to a friend