ਜਲੰਧਰ, 8 ਮਾਰਚ (ਹਰਪਾਲ ਸਿੰਘ ਬਜਵਾ)- ਦਿਨਕਰ ਗੁਪਤਾ, ਆਈ.ਪੀ.ਐਸ, ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ, ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਕਪਤਾਨ, ਪੁਲਿਸ, ਜਲੰਧਰ (ਦਿਹਾਤੀ) ਰਹਿਨੁਮਾਈ ਹੇਠ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਰਵਿੰਦਰਪਾਲ ਸਿੰਘ ਸੰਧੂ, ਪੁਲਿਸ ਕਪਤਾਨ (ਸਥਾਨਿਕ), ਰਣਜੀਤ ਸਿੰਘ ਬਦੇਸ਼ਾ, ਉਪ ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਦੀ ਅਗਵਾਈ ਹੇਠ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ, ਇੰਸਪੈਕਟਰ ਸ਼ਿਵ ਕੁਮਾਰ, ਇੰਚਾਰਜ਼ ਸੀ.ਆਈ.ਏ. ਸਟਾਫ ਜਲੰਧਰ (ਦਿਹਾਤੀ) ਨੇ 3 ਦੋਸ਼ੀਆ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ ਵਿੱਚੋਂ 1 ਰਿਵਾਲਵਰ, 4 ਪਿਸਤੋਲ ਸਮੇਤ 48 ਰੋਂਦ ਜ਼ਿੰਦਾ ਅਤੇ 2 ਕਾਰਾਂ ਬ੍ਰਾਮਦ ਕਰਕੇ ਕਾਰਾਂ ਬ੍ਰਾਮਦ ਕਰਕੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮਿਤੀ ੦੬.੦੩.੨੦੨੦ ਨੂੰ ਇੰਚਾਰਜ਼ ਸੀ.ਆਈ.ਏ. ਸਟਾਫ, ਜਲੰਧਰ (ਦਿਹਾਤੀ) ਸਮੇਤ ਪੁਲਿਸ ਪਾਰਟੀ ਪੁੱਲ ਸੂਆ, ਟੀ ਪੁਆਇੰਟ ਲੇਸੜੀਵਾਲ ਸ਼ਪੈਸ਼ਲ ਨਾਕਾਬੰਦੀ ਕਰਕੇ ਚੈਕਿੰਗ ਸ਼ੱਕੀ ਵਹੀਕਲਾਂ/ਪੁਰਸ਼ਾ ਕੀਤੀ ਜਾ ਰਹੀ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਪ੍ਰਦੀਪ ਸ਼ਰਮਾ ਉਰਫ ਦੀਪੂ ਪੁੱਤਰ ਜਤਿੰਦਰ ਸ਼ਰਮਾ ਵਾਸੀ ਅਲਾਵਲਪੁਰ, ਗੋਪਾਲ ਸਿੰਘ ਉਰਫ ਗੋਪਾ ਪੁੱਤਰ ਬਲਵਿੰਦਰ ਸਿੰਘ ਵਾਸੀ ਮੁਹੱਲਾ ਜੱਟਾਂ ਆਦਮਪੁਰ ਜੋ ਲੁੱਟਾਂ ਖੋਹਾ ਤੇ ਕਤਲ ਕਰਨ ਦੇ ਆਦੀ ਹਨ ਅਤੇ ਪੈਰੋਲ ਤੇ ਬਾਹਰ ਆਏ ਹਨ ਤੇ ਵਾਪਸ ਜੇਲ ਨਹੀ ਗਏ। ਜਿਹਨਾਂ ਦੇ ਨਾਲ ਜਸਵਿੰਦਰ ਸਿੰਘ ਉਰਫ ਜੋਨੀ ਪੁੱਤਰ ਗੁਰਮੀਤ ਸਿੰਘ ਵਾਸੀ ਬਿਆਸ ਪਿੰਡ ਆਦਮਪੁਰ ਵੀ ਹੈ, ਇਹਨਾਂ ਪਾਸ ਵਿਦੇਸ਼ੀ ਮਾਰੂ ਹਥਿਆਰ ਹਨ ਜੋ ਫੀਗੋ ਗੱਡੀ ਨੰਬਰੀ ਪੀ.ਬੀ-੧੦-ਡੀ.ਜੀ-੯੬੫੬ ਵਿਚ ਸਵਾਰ ਹੋ ਕੇ ਕਿਸੇ ਵਿਅਕਤੀ ਦਾ ਜਾਨੀ ਤੇ ਮਾਲੀ ਨੁਕਸਾਨ ਕਰਨ ਦੀ ਵੱਡੀ ਵਾਰਦਾਤ ਨੰੂੰ ਅੰਜਾਮ ਦੇਣ ਲਈ ਪਿੰਡ ਅਲਾਵਲਪੁਰ ਤੋ ਪਿੰਡ ਚੂਹੜਵਾਲੀ ਨੂੰ ਆ ਰਹੇ ਹਨ। ਜੋ ਇਸ ਇਤਲਾਹ ਤੇ ਇੰਸਪੈਕਟਰ ਸ਼ਿਵ ਕੁਮਾਰ, ਇੰਚਾਰਜ਼ ਸੀ.ਆਈ.ਏ ਸਟਾਫ ਨੇ ਮੁਕੱਦਮਾ ਨੰਬਰ ੩੪ ਮਿਤੀ ੦੭.੦੩.੨੦੨੦ ਅ/ਧ ਜੁਰਮ ੩੯੯/੪੦੧ ਭ:ਦ: ੨੫-੫੪-੫੯ ਅਸਲਾ ਐਕਟ ਥਾਣਾ ਆਦਮਪੁਰ ਦਰਜ਼ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ। ਦੋਰਾਨੇ ਚੈਕਿੰਗ ਵਹੀਕਲਾਂ ਅਲਾਵਲਪੁਰ ਵਲੋਂ ਇੱਕ ਕਾਰ ਫੀਗੋ ਨੰਬਰੀ ਪੀ.ਬੀ-੧੦-ਡੀ.ਜੀ-੯੬੫੬ ਆਈ ਜਿਸ ‘ਚ ਬੈਠੇ ਵਿਅਕਤੀਆਂ ਨੂੰ ਕਾਬੂ ਕੀਤਾ। ਜੇਕਰ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਦੀ ਪੁਲਿਸ ਇਹਨਾਂ ਵਿਅਕਤੀਆ ਨੂੰ ਸਮੇ ਸਿਰ ਨਾ ਗ੍ਰਿਫਤਾਰ ਕਰਦੀ ਤਾਂ ਇਹ ਵਿਅਕਤੀ ਕੋਈ ਵੱਡੀ ਵਾਰਦਾਤ ਕਰਕੇ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਕਰ ਸਕਦੇ ਸਨ, ਜੋ ਪੁਲਿਸ ਵਲੋਂ ਸਮਾਂ ਰਹਿੰਦੇ ਫੋਰੀ ਕਾਰਵਾਈ ਕਰਕੇ ਜਾਨੀ ਤੇ ਮਾਲੀ ਨੁਕਸਾਨ ਹੋਣ ਦੀ ਵੱਡੀ ਵਾਰਦਾਤ ਤੋ ਬਚਾ ਲਿਆ ਹੈ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕਰਨ ਤੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।