June 1, 2026 1:26 pm

‘ਆਪ’ ਦੀ ਮੈਂਬਰਸ਼ਿਪ ਮੁਹਿੰਮ ਨੂੰ ਲੋਕਾਂ ਦਾ ਮਿਲਿਆ ਭਰਵਾਂ ਹੁੰਗਾਰਾ

ਲੁਧਿਆਣਾ, 5 ਮਾਰਚ (ਜਸਪਾਲ ਅਰੋੜਾ)- ਆਮ ਆਦਮੀ ਪਾਰਟੀ ਦੀ ਦਿੱਲੀ ਚ ਹੋਈ ਸ਼ਾਨਦਾਰ ਜਿੱਤ ਤੋ ਬਾਅਦ ਹੁਣ ਆਪ ਨੇ ਪੰਜਾਬ ਚ ਆਪਣੀ ਜਿੱਤ ਹਾਸਿਲ ਕਰਨ ਲਈ ਮੈਬਰ ਸ਼ਿਪ ਮੁਹਿੰਮ ਦੀ ਸ਼ੁਰੂਆਤ ਕਰ ਦਿਤੀ ਹੈ ਜਿਥੇ ਆਪ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਪ੍ਰਤੀਦਿਨ ਸੈਂਕੜੇ ਲੋਕ ਆਪ ਨਾਲ ਜੁੜ ਰਹੇ ਹਨ ਇਸੇ ਮੁਹਿੰਮ ਦੇ ਤਹਿਤ ਬਸਤੀ ਜੋਧੇਵਾਲ ਚੌਕ ਦਰਸ਼ਨ ਸਿੰਘ ਦੀ ਦੁਕਾਨ ਤੇ ਬਾਹਰ ਆਪ ਵਲੋਂ ਮੈਂਬਰ ਸ਼ਿਪ ਕੈਂਪ ਲਗਾਇਆ ਗਿਆ ਇਹ ਕੈਂਪ ਦੁਪਹਿਰ 12 ਵਜੇ ਤੋ ਸ਼ਾਮ 4 ਵਜੇ ਤੱਕ ਲਗਾਇਆ ਗਿਆ ਜਿਥੇ ਸੈਂਕੜੇ ਦੀ ਗਿਣਤੀ ਚ ਲੋਕਾਂ ਨੇ ਆਪ ਦੀ ਮੈਂਬਰ ਸ਼ਿਪ ਹਾਸਿਲ ਕੀਤੀ ਇਸ ਦੌਰਾਨ ਆਪ ਆਗੂ ਤਸਿਤ ਗੁਪਤਾ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਦਿੱਲੀ ‘ਚ ਆਮ ਆਦਮੀ ਪਾਰਟੀ ਨੇ ਬਿਜਲੀ, ਸਿੱਖਿਆ ਅਤੇ ਸਿਹਤ ਸਹੂਲਤਾਂ ਸਸਤੀਆਂ ਕਰਕੇ ਲੋਕਾਂ ਦੀ ਉਮੀਦਾਂ ਤੇ ਖਰਾ ਉਤਰੀ ਹੈ ਓਸੇ ਤਰ੍ਹਾਂ ਆਪ ਪੰਜਾਬ ਦੇ ਲੋਕਾਂ ਦੀ ਉਮੀਦਾਂ ਤੇ ਖਰਾ ਉਤਰ ਕੇ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋ ਨਿਜਾਤ ਦਿਵਾਏਗੀ ਓਹਨਾ ਕਿਹਾ ਕਿ ਜਿਸ ਤਰਾਂ ਲੋਕ ਆਪ ਨਾਲ ਜੁੜ ਰਹੇ ਹਨ ਉਸ ਤੋਂ ਸਾਫ ਹੋ ਗਿਆ ਹੈ ਕਿ ਅਗਲੀ ਵਾਰ ਪੰਜਾਬ ਚ ਸਰਕਾਰ ਆਪ ਦੀ ਹੋਵੇਗੀ ਇਸ ਮੌਕੇ ਤੇ ਕੌਰ ਕਮੇਟੀ ਮੈਬਰ ਪ੍ਰਦੀਪ ਧਵਨ, ਸੋਸ਼ਲ ਮੀਡੀਆ ਇੰਚਰਜ ਰੋਹਿਤ ਕੁਮਾਰ ਧਰਮਿੰਦਰ ਸਿੰਘ ਫੌਜੀ ਅਮਨਦੀਪ ਸਿੰਘ, ਅਮਿਤ ਕੁਮਾਰ, ਤਸਿਤ ਗੁਪਤਾ, ਕੁਲਦੀਪ ਸਿੰਘ, ਗੁਰਸ਼ਰਨ ਸਿੰਘ ਦਰਸ਼ਨ ਸਿੰਘ ਭਾਗ ਸਿੰਘ, ਚੇਤਨ ਸ਼ਰਮਾ ਪ੍ਰੀਤ ਇੰਦਰ, ਸ਼ੇਖਰ ਗਰੋਵਰ, ਗੁਰਮੀਤ ਸਿੰਘ ਮੀਤਾ ਆਦਿ ਮੌਜੂਦ ਸਨ।

Send this to a friend