Skip to content
Independent perspectives. Global stories.
BREAKING

ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲਾਂ/ਪੰਚਾਇਤਾਂ ਦਾ ਵਾਰਡਬੰਦੀ ਸਬੰਧੀ ਨੋਟੀਫਿਕੇਸ਼ਨ ਜਾਰੀ

Share this story

ਚੰਡੀਗੜ੍ਹ, 19 ਜੁਲਾਈ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਨੇ ਨਗਰ ਕੌਂਸਲਾਂ/ਪੰਚਾਇਤਾਂ ਦਾ ਨਵੀਂ ਵਾਰਡਬੰਦੀ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਥਾਨਕ ਸਰਕਾਰਾਂ ਬਾਰੇ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 102 ਨਗਰ ਕੌਂਸਲਾਂ/ਪੰਚਾਇਤਾਂ ਦੇ ਵਾਰਡਾਂ ਦੀ ਗਿਣਤੀ 2011 ਦੀ ਜਨਸੰਖਿਆ ਦੇ ਆਧਾਰ ‘ਤੇ ਨਿਰਧਾਰਿਤ ਕੀਤੀ ਗਈ ਹੈ। ਇਸੇ ਸਾਲ ਦੇ ਅੱਧ ਤੋਂ ਬਾਅਦ ਨਗਰ ਕੌਂਸਲਾਂ/ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਹਨ ਜੋ ਕਿ ਇਸ ਨਵੀਂ ਵਾਰਡਬੰਦੀ ਤੇ ਰਾਖਵਾਂਕਰਨ ਦੇ ਆਧਾਰ ‘ਤੇ ਹੋਣਗੀਆਂ।
ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਵੀਂ ਵਾਰਡਬੰਦੀ ਅਨੁਸਾਰ ਮਾਨਸਾ ਦੇ 27 ਜਦਕਿ ਬੱਧਨੀ ਕਲਾਂ ਦੇ 11, ਮਜੀਠਾ ਤੇ ਗੜ੍ਹਸ਼ੰਕਰ ਦੇ 13 ਵਾਰਡ ਬਣਾਏ ਗਏ ਹਨ। ਬੱਸੀ ਪਠਾਣਾਂ ਦੇ 15, ਬਰਨਾਲਾ ਦੇ 31, ਖਮਾਣੋਂ 13, ਅਜਨਾਲਾ 15, ਗੜ੍ਹਦੀਵਾਲ 11, ਲਹਿਰਾਗਾਗਾ 15, ਗੋਨਿਆਣਾ 13, ਲੋਹੀਆਂ 13, ਧੂਰੀ 21, ਸਰਦੂਲਗੜ੍ਹ 13, ਭੁੱਚੋ ਮੰਡੀ 13, ਜਗਰਾਉਂ 23, ਪਾਇਲ 11, ਬੰਗਾ 15, ਮੌੜ 17, ਰਮਦਾਸ 11, ਨੂਰਮਹਿਲ 13, ਆਦਮਪੁਰ 13, ਰਾਮਪੁਰਾ ਫੂਲ 21, ਕਰਤਾਰਪੁਰ 15, ਅਲਾਵਲਪੁਰ 11, ਸਨੌਰ 15, ਅਬੋਹਰ 33, ਬਰੇਟਾ 13 ਅਤੇ ਫਤਹਿਗੜ੍ਹ ਚੂੜੀਆਂ ਦੇ 13 ਵਾਰਡ ਬਣਾਏ ਗਏ ਹਨ।
ਇਸੇ ਤਰ੍ਹਾਂ ਰਾਮਾਂ ਦੇ 15, ਧਾਰੀਵਾਲ 13, ਹੁਸ਼ਿਆਰਪੁਰ 35, ਫਿਲੌਰ 15, ਆਨੰਦਪੁਰ ਸਾਹਿਬ 13, ਰਾਏਕੋਟ 15, ਭਦੌੜ 13, ਸਮਰਾਲਾ 15, ਕੋਟਕਪੁਰਾ 29, ਬੁਢਲਾਡਾ 19, ਡੇਰਾ ਬਾਬਾ ਨਾਨਕ 11, ਫਰੀਦਕੋਟ 25, ਰਾਜਪੁਰਾ 29, ਸਮਾਣਾ 21, ਅਹਿਮਦਗੜ੍ਹ 17, ਭਵਾਨੀਗੜ੍ਹ 13, ਤਲਵੰਡੀ ਭਾਈ 13, ਜੈਤੋ 17, ਰਈਆਂ 13, ਕਾਦੀਆਂ 15, ਹਰਿਆਣਾ 11, ਸੁਲਤਾਨਪੁਰ ਲੋਧੀ 13, ਡੇਰਾ ਬੱਸੀ 15 ਅਤੇ ਦੋਰਾਹਾ ਦੇ 15 ਵਾਰਡਾਂ ‘ਤੇ ਚੋਣ ਹੋਵੇਗੀ।
ਉੱਧਰ ਸ਼ਾਮ ਚੁਰਾਸੀ 9, ਦੀਨਾਨਗਰ 15, ਤਪਾ 15, ਸ੍ਰੀ ਮੁਕਤਸਰ ਸਾਹਿਬ 31, ਕੋਟ ਫੱਤਾ 11, ਸਰਹਿੰਦ-ਫਤਹਿਗੜ੍ਹ ਸਾਹਿਬ 21, ਲੌਂਗੋਵਾਲ 15, ਤਰਨ ਤਾਰਨ 23, ਧਨੌਲਾ 13, ਗੁਰੂਹਰਸਹਾਏ 13, ਰਾਹੋਂ 13, ਸੰਗਤ 9, ਗਿੱਦੜਬਾਹਾ 19, ਦਸੂਹਾ 15, ਮੋਰਿੰਡਾ 15, ਜਲਾਲਾਬਾਦ 17, ਜ਼ੀਰਾ 17, ਮਲੋਟ 27, ਨਕੋਦਰ 17, ਮੁਕੇਰੀਆਂ 15, ਨਵਾਂ ਸ਼ਹਿਰ 19, ਰੂਪਨਗਰ 21 ਅਤੇ ਬਨੂੜ ਦੇ 13 ਵਾਰਡ ਬਣਾਏ ਗਏ ਹਨ।
ਇਸੇ ਤਰ੍ਹਾਂ ਮਾਲੇਰਕੋਟਲਾ ਦੇ 33, ਸੰਗਰੂਰ 27, ਫਾਜ਼ਿਲਕਾ 25, ਉੜਮੁੜ ਟਾਂਡਾ 15, ਖੰਨਾ ਦੇ 33, ਨਵਾਂ ਗਾਓਂ 21, ਗੁਰਦਾਸਪੁਰ 25, ਬਟਾਲਾ 35, ਜ਼ੀਰਕਪੁਰ 31, ਪੱਟੀ 19, ਸੁਨਾਮ 23, ਖਰੜ 27, ਸੁਜਾਨਪੁਰ 15, ਕਪੂਰਥਲਾ 29, ਗੋਬਿੰਦਗੜ੍ਹ 27, ਸ੍ਰੀ ਹਰਗੋਬਿੰਦਪੁਰ 11, ਨਾਭਾ 23, ਜੰਡਿਆਲਾ ਗੁਰੂ 15, ਕੋਟ ਈਸੇ ਖਾਂ 13, ਨਿਹਾਲ ਸਿੰਘ ਵਾਲਾ 13, ਮਹਿਤਪੁਰ 13, ਕੀਰਤਪੁਰ ਸਾਹਿਬ 11, ਨੂਰਪੁਰ ਬੇਦੀ 11, ਭਿੱਖੀਵਿੰਡ 15 ਅਤੇ ਲਾਲੜੂ ਦੇ 17 ਵਾਰਡ ਬਣਾਏ ਗਏ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਨਵੀਂ ਵਾਰਡਬੰਦੀ ਅਨੁਸਾਰ ਸਾਰੀਆਂ 102 ਨਗਰ ਕੌਂਸਲਾਂ/ਪੰਚਾਇਤਾਂ ‘ਚ ਇਕ-ਇਕ ਸੀਟ ਪੱਛੜੀਆਂ ਸ਼੍ਰੇਣੀਆਂ ਲਈ ਰਾਖਵੀਂ ਰੱਖੀ ਗਈ ਹੈ। ਜਦਕਿ ਅਨੁਸੂਚਿਤ ਜਾਤੀ ਲਈ ਮਾਨਸਾ ‘ਚ ਕੁੱਲ 6 ਵਾਰਡ ਰਾਖਵੇਂ ਰੱਖੇ ਗਏ ਹਨ ਜਿਨ੍ਹਾਂ ‘ਚ 2 ਔਰਤਾਂ ਤੇ 4 ਮਰਦਾਂ ਲਈ ਹਨ। ਇਸੇ ਤਰ੍ਹਾਂ ਬੱਧਨੀ ਕਲਾਂ ‘ਚ ਅਨੁਸੂਚਿਤ ਜਾਤੀ ਦੀ 1 ਔਰਤ ਤੇ 2 ਮਰਦਾਂ ਲਈ, ਮਜੀਠਾ ‘ਚ 2 ਔਰਤਾਂ ਤੇ 4 ਮਰਦਾਂ ਲਈ, ਗੜ੍ਹਸ਼ੰਕਰ, ਭੁੱਚੋ ਮੰਡੀ ਤੇ ਧੂਰੀ ‘ਚ 2 ਔਰਤਾਂ ਤੇ 3 ਮਰਦਾਂ ਲਈ, ਬੱਸੀ ਪਠਾਣਾਂ, ਗੋਨਿਆਣਾ, ਸਰਦੂਲਗੜ੍ਹ, ਖਮਾਣੋਂ, ਬਰੇਟਾ, ਲੋਹੀਆਂ ਤੇ ਲਹਿਰਾਗਾਗਾ ‘ਚ 1 ਔਰਤ ਤੇ 3 ਮਰਦਾਂ ਲਈ, ਬਰਨਾਲਾ ‘ਚ 3 ਔਰਤਾਂ ਤੇ 5 ਮਰਦਾਂ ਲਈ, ਅਜਨਾਲਾ ਤੇ ਗੜ੍ਹਦੀਵਾਲਾ ‘ਚ 1 ਔਰਤ ਤੇ 2 ਮਰਦਾਂ ਲਈ, ਅਤੇ ਜਗਰਾਉਂ ‘ਚ 2 ਔਰਤਾਂ ਤੇ 4 ਅਨੁਸੂਚਿਤ ਜਾਤੀ ਦੇ ਮਰਦਾਂ ਲਈ ਵਾਰਡ ਰਾਖਵੇਂ ਰੱਖੇ ਗਏ ਹਨ।
ਇਸੇ ਤਰ੍ਹਾਂ ਪਾਇਲ, ਨੂਰਮਹਿਲ, ਆਦਪੁਰ ਰਾਮਪੁਰਾ ਫੂਲ, ਰਾਮਾਂ ਤੇ ਬੰਗਾ ‘ਚ 2 ਔਰਤਾਂ ਤੇ 3 ਮਰਦਾਂ ਲਈ, ਮੌੜ, ਤਰਨ ਤਾਰਨ ਤੇ ਕਰਤਾਰਪੁਰ ‘ਚ 2 ਔਰਤਾਂ ਤੇ 4 ਮਰਦਾਂ ਲਈ, ਰਮਦਾਸ, ਅਲਾਵਲਪੁਰ ‘ਚ 3 ਔਰਤਾਂ ਤੇ 4 ਮਰਦਾਂ ਲਈ, ਸਨੌਰ, ਡੇਰਾ ਬੱਸੀ ਤੇ ਫਤਹਿਗੜ੍ਹ ਚੂੜੀਆਂ ‘ਚ 1 ਔਰਤ ਤੇ 1 ਮਰਦ ਲਈ, ਅਬੋਹਰ ‘ਚ 3 ਔਰਤਾਂ ਤੇ 5 ਮਰਦਾਂ ਲਈ, ਧਾਰੀਵਾਲ ‘ਚ 0 ਔਰਤ ਤੇ 1 ਮਰਦ ਲਈ, ਹੁਸ਼ਿਆਰਪੁਰ ‘ਚ 3 ਔਰਤਾਂ ਤੇ 6 ਮਰਦਾਂ ਲਈ, ਫਿਲੌਰ ‘ਚ 3 ਔਰਤਾਂ ਤੇ 4 ਮਰਦਾਂ ਲਈ, ਆਨੰਦਪੁਰ ਸਾਹਿਬ, ਤਲਵੰਡੀ ਭਾਈ, ਦੋਰਾਹਾ, ਲੌਂਗੋਵਾਲ ਤੇ ਭਵਾਨੀਗੜ੍ਹ ‘ਚ 1 ਔਰਤ ਤੇ 3 ਮਰਦਾਂ ਲਈ, ਰਾਏਕੋਟ, ਜੈਤੋ ਤੇ ਭਦੌੜ ‘ਚ 2 ਔਰਤਾਂ ਤੇ 4 ਮਰਦਾਂ ਲਈ ਅਤੇ ਸਮਰਾਲਾ ‘ਚ ਅਨੁਸੂਚਿਤ ਜਾਤੀ ਦੀ 1 ਔਰਤਾਂ ਤੇ 3 ਮਰਦਾਂ ਲਈ ਵਾਰਡ ਰਾਖਵੇਂ ਰੱਖੇ ਗਏ ਹਨ।
ਉੱਧਰ ਕੋਟਕਪੁਰਾ ਤੇ ਫਰੀਦਕੋਟ ‘ਚ 3 ਔਰਤਾਂ ਤੇ 6 ਮਰਦਾਂ ਲਈ, ਬੁਢਲਾਡਾ ‘ਚ 2 ਔਰਤਾਂ ਤੇ 4 ਮਰਦਾਂ ਲਈ, ਡੇਰਾ ਬਾਬਾ ਨਾਨਕ, ਰਾਜਪੁਰਾ, ਰਈਆ, ਹਰਿਆਣਾ ਤੇ ਅਹਿਮਦਗੜ੍ਹ ‘ਚ 1 ਔਰਤ ਤੇ 2 ਮਰਦਾਂ ਲਈ, ਸਮਾਣਾ, ਸ਼ਾਮ ਚੁਰਾਸੀ, ਦੀਨਾਨਗਰ, ਤਪਾ, ਕੋਟ ਫੱਤਾ, ਧਨੌਲਾ, ਰਾਹੋਂ, ਜ਼ੀਰਾ, ਜਲਾਲਾਬਾਦ, ਬਨੂੜ ਤੇ ਸਰਹਿੰਦ-ਫਤਹਿਗੜ੍ਹ ਸਾਹਿਬ ‘ਚ 2 ਔਰਤਾਂ ਤੇ 3 ਮਰਦਾਂ ਲਈ, ਕਾਦੀਆਂ, ਸੰਗਤ, ਸੁਲਤਾਨਪੁਰ ਲੋਧੀ, ਸ੍ਰੀ ਮੁਕਤਸਰ ਸਾਹਿਬ ‘ਚ 4 ਔਰਤਾਂ ਤੇ 6 ਮਰਦਾਂ ਲਈ, ਗੁਰੂ ਹਰਸਹਾਏ, ਦਸੂਹਾ, ਰੂਪਨਗਰ, ਨਵਾਂ ਗਾਓਂ, ਗੋਬਿੰਦਗੜ੍ਹ, ਸ੍ਰੀ ਹਰਗੋਬਿੰਦਪੁਰ, ਕੋਸ ਈਸੇ ਖਾਂ, ਭਿੱਖੀਵਿੰਡ, ਲਾਲੜੂ ਤੇ ਮੋਰਿੰਡਾ ‘ਚ 1 ਔਰਤ ਤੇ 3 ਮਰਦਾਂ ਲਈ ਅਤੇ ਗਿੱਦੜਬਾਹਾ, ਫਾਜ਼ਿਲਕਾ ਤੇ ਨਵਾਂ ਸ਼ਹਿਰ ‘ਚ ਅਨੁਸੂਚਿਤ ਜਾਤੀ ਦੇ 3 ਔਰਤਾਂ ਤੇ 4 ਮਰਦਾਂ ਲਈ ਵਾਰਡ ਰਾਖਵੇਂ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਖੰਨਾ ਤੇ ਮਲੋਟ ‘ਚ ਅਨੁਸੂਚਿਤ ਜਾਤੀ ਲਈ ਕੁੱਲ 9 ਵਾਰਡ ਰਾਖਵੇਂ ਰੱਖੇ ਗਏ ਹਨ ਜਿਨ੍ਹਾਂ ‘ਚ 3 ਔਰਤਾਂ ਤੇ 6 ਮਰਦਾਂ ਲਈ ਹਨ। ਜ਼ੀਰਾ, ਉੜਮੁੜ ਟਾਂਡਾ, ਪੱਟੀ, ਗੁਰਦਾਸਪੁਰ, ਜੰਡਿਆਲਾ ਗੁਰੂ, ਮਹਿਤਪੁਰ ਤੇ ਸੁਜਾਨਪੁਰ ‘ਚ 2 ਔਰਤਾਂ ਤੇ 3 ਮਰਦਾਂ ਲਈ, ਸੁਨਾਮ, ਨਿਹਾਲ ਸਿੰਘ ਵਾਲਾ, ਨਕੋਦਰ, ਕਪੂਰਥਲਾ ਤੇ ਸੰਗਰੂਰ ‘ਚ 2 ਔਰਤਾਂ ਤੇ 4 ਮਰਦਾਂ ਲਈ, ਨਾਭਾ, ਕੀਰਤਪੁਰ ਸਾਹਿਬ, ਮੁਕੇਰੀਆਂ ਤੇ ਜ਼ੀਰਕਪੁਰ ‘ਚ 1 ਔਰਤਾਂ ਤੇ 2 ਮਰਦਾਂ ਲਈ, ਮਾਲੇਰਕੋਟਲਾ ਤੇ ਨੂਰਪੁਰ ਬੇਦੀ ‘ਚ ‘ਚ 1 ਔਰਤ ਤੇ 1 ਮਰਦ ਲਈ, ਬਟਾਲਾ ‘ਚ 3 ਔਰਤਾਂ ਤੇ 5 ਮਰਦਾਂ ਲਈ ਅਤੇ ਖਰੜ ‘ਚ ਅਨੁਸੂਚਿਤ ਜਾਤੀ ਦੀਆਂ 2 ਔਰਤਾਂ ਤੇ 5 ਮਰਦਾਂ ਲਈ ਵਾਰਡ ਰਾਖਵੇਂ ਰੱਖੇ ਗਏ ਹਨ।

WRITTEN BY