ਖਨੌਰੀ- ਆਜ਼ਾਦੀ ਦੇ 73 ਵਰ੍ਹੇ ਬੀਤ ਜਾਣ ਦੇ ਬਾਵਜੂਦ ਹਲਕਾ ਲਹਿਰਾਗਾਗਾ ਹਲਕਾ ਅੱਜ ਵੀ ਪਛੜੇਪਣ ਵਿੱਚ ਹੀ ਰਹਿ ਗਿਆ ਹੈ। ਹਲਕਾ ਲਹਿਰਾਗਾਗਾ ਦੇ ਤਿੰਨ ਕਸਬੇ ਹਨ ।ਲਹਿਰਾ, ਮੂਣਕ ਅਤੇ ਖਨੌਰੀ, ਤਿੰਨਾਂ ਨੂੰ ਆਪਸ ਵਿੱਚ ਜੋੜਣ ਲਈ ਪੰਜਾਬ ਰੋਡਵੇਜ਼ ਦੀ ਬੱਸ ਦੀ ਵੀ ਕੋਈ ਸਹੂਲਤ ਨਹੀਂ ਹੈ। ਹਲਕਾ ਲਹਿਰਾ ਚ ਸਿੱਖਿਆ ਅਤੇ ਸਿਹਤ ਸਹੂਲਤ ਵੀ ਨਾਂ ਦੇ ਬਰਾਬਰ ਹੀ ਹਨ।।ਹਲਕਾ ਲਹਿਰਾ ਦੇ ਸਮੇਂ ਸਮੇਂ ‘ਤੇ ਕੱਦਾਵਰ ਨੇਤਾ ਮਿਲੇ ਨੇ ਪ੍ਰੰਤੂ ਇਸ ਹਲਕੇ ਦੇ ਲੋਕ ਸੁਭਾਅ ਪੱਖੋਂ ਭੋਲੇ ਭਾਲੇ ਹਨ ਜੋ ਆਪਣੀ ਵੋਟ ਸ਼ਕਤੀ ਤੋਂ ਬਾਅਦ ਵੀ ਲੀਡਰਾਂ ਤੋਂ ਕੁਝ ਮੰਗਦੇ ਨਹੀਂ ਤੇ ਲੀਡਰ ਇਨ੍ਹਾਂ ਦੀ ਇਸੇ ਭਲੇਮਾਣਸੀ ਦਾ ਫਾਇਦਾ ਉਠਾਉਂਦੇ ਹੋਏ ਸੱਤਾ ਦਾ ਸੁੱਖ ਭੋਗਦੇ ਹਨ। ਜਦੋਂ ਪੰਜਾਬ ਹਰਿਆਣਾ ਇਕੱਠਾ ਸੀ ਪੈਪਸੂ ਦੀ ਸਰਕਾਰ ਟਾਇਮ ਬਾਬੂ ਬ੍ਰਿਸ਼ਭਾਨ ਮੁੱਖ ਮੰਤਰੀ ਸਨ, ਉਹ ਵੀ ਹਲਕਾ ਲਹਿਰਾ ਦੇ ਕਸਬਾ ਮੁਨਕ ਦੇ ਰਹਿਣ ਵਾਲੇ ਸਨ 1977 ਤੋਂ ਹਲਕਾ ਲਹਿਰਾ ਦੀ ਕਮਾਨ ਬੀਬੀ ਰਜਿੰਦਰ ਕੌਰ ਭੱਠਲ ਦੇ ਹੱਥ ਵਿੱਚ ਰਹੀ ਹੈ।। ਬੀਬੀ ਰਾਜਿੰਦਰ ਕੌਰ ਭੱਠਲ ਪੰਜਾਬ ਦੀ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਦੇ ਵੀ ਵੱਖ ਵੱਖ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਪਰ ਹਲਕੇ ਚ ਵਿਕਾਸ ਬਾਰੇ ਕਦੇ ਕੁਝ ਸੋਚਿਆ ਹੀ ਨਹੀਂ ਲੱਗਦਾ।।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਵੀ ਇਸ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣਦੇ ਰਹੇ ਹਨ ਪਰ ਉਨ੍ਹਾਂ ਨੇ ਵੀ ਵਿਕਾਸ ਦਾ ਨਾਮ ਖਿਆਲ ਨਹੀਂ ਲਿਆ।।ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮੈਂਬਰ ਪਾਰਲੀਮੈਂਟ ਅਤੇ ਰਾਜ ਸਭਾ ਮੈਂਬਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਵੀ ਇਸ ਹਲਕੇ ਦੀ ਕਮਾਨ ਕਰਦੇ ਰਹੇ ਸਨ। ਆਮ ਆਦਮੀ ਪਾਰਟੀ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੀ ਦੋ ਵਾਰ ਇਸੇ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣੇ ਹਨ।। ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇਸ ਹਲਕੇ ਚ ਆਏ ਸਨ।।ਇਥੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਹਲਕੇ ਲਹਿਰਾਗਾਗਾ ਨੂੰ ਗੋਦ ਲੈ ਲਿਆ। ਬਦਕਿਸਮਤੀ ਨਾਲ ਹਲਕਾ ਲਹਿਰਾਗਾਗਾ ਦੇ ਲੋਕਾਂ ਨੂੰ ਅੱਜ ਵੀ ਸਿਹਤ ਅਤੇ ਸਿੱਖਿਆ ਸਹੂਲਤ ਲਈ ਥਾਂ ਥਾਂ ਭਟਕਣਾ ਪੈ ਰਿਹਾ ਹੈ ।ਦੱਸਣਾ ਇਹ ਹੈ ਕਿ ਸਿਹਤ ਸਹੂਲਤ ਲਈ ਪਟਿਆਲਾ, ਹਰਿਆਣੇ ਚ ਕੈਥਲ ਜਾਂ ਟੋਹਾਣਾ ਜਾਣਾ ਪੈਂਦਾ ਹੈ ਅਤੇ ਸਿੱਖਿਆ ਸਹੂਲਤ ਲਈ ਵੀ ਪਟਿਆਲਾ, ਸੰਗਰੂਰ ਅਤੇ ਕੈਥਲ ਹਰਿਆਣਾ ਵਿੱਚ ਜਾਣਾ ਪੈਂਦਾ ਹੈ ਬਹੁਤੇ ਪਰਿਵਾਰਾਂ ਦੇ ਬੱਚੇ ਤਾਂ ਪੜ੍ਹਾਈ ਪਿੱਛੋਂ ਵੀ ਸੱਖਣੇ ਰਹਿ ਜਾਂਦੇ ਹਨ।
ਪੂਰਾ ਹਲਕਾ ਖੇਤੀ ‘ਤੇ ਨਿਰਭਰ ਹੈ ਅਤੇ ਨੌਜਵਾਨ ਬੇਰੁਜ਼ਗਾਰੀ ਦੀ ਲਪੇਟ ਵਿੱਚ ਹਨ। ਇਸ ਹਲਕੇ ਅੰਦਰ ਉਦਯੋਗ ਨਾਮਾਤਰ ਹੈ। ਖੇਤੀ ਸੈਕਟਰ ਨਾਲ ਸਬੰਧਤ ਸੈੱਲਰਾਂ ਤੋਂ ਇਲਾਵਾ ਉਦਯੋਗ ਧੰਦਾ ਨਹੀਂ ਹੈ।।ਬਹੁਤ ਸਾਰੇ ਪਿੰਡਾਂ ਦਾ ਹਿੱਸਾ ਪਾਣੀ ਖਾਰਾ ਹੈ। ਇਸ ਹਲਕੇ ਦੇ ਖਨੌਰੀ ਡਿਵੀਜ਼ਨ ਵਿੱਚੋਂ ਭਾਖੜਾ ਨਹਿਰ ਲੱਗਣ ਦੇ ਬਾਵਜੂਦ ਵੀ ਇਸ ਹਲਕੇ ਦੇ ਲੋਕਾਂ ਨੂੰ ਨਹਿਰੀ ਪਾਣੀ ਫਸਲਾਂ ਲਈ ਨਹੀਂ ਮਿਲਦਾ ਹੈ। ਇਸ ਕਰਕੇ ਫ਼ਸਲਾਂ ਦਾ ਝਾੜ ਵੀ ਘੱਟ ਹੁੰਦਾ ਹੈ।ਖਨੌਰੀ ਵਿੱਚੋਂ ਦੀ ਲੰਘਦਾ ਘੱਗਰ ਦਰਿਆ ਵੀ ਹਲਕਾ ਲਹਿਰਾਗਾਗਾ ਦੇ ਤਕਰੀਬਨ ਤੀਹ ਪਿੰਡਾਂ ਦੀ ਸਾਉਣੀ ਦੀ ਫ਼ਸਲ ਪਾਣੀ ਦੀ ਮਾਰ ਹੇਠਾਂ ਬਰਬਾਦ ਕਰ ਦਿੰਦਾ ਹੈ ।ਇਸ ਵਾਰ ਵੀ ਮੁਨਕ ਤਕਰੀਬਨ ਹਜ਼ਾਰਾਂ ਏਕੜ ਫ਼ਸਲ ਘੱਗਰ ਦੀ ਮਾਰ ਹੇਠਾਂ ਆ ਗਈ ਸੀ। ਘੱਗਰ ਦੇ ਗੰਧਲੇ ਪਾਣੀ ਨਾਲ ਕੈਂਸਰ ਦੇ ਮਰੀਜ਼ ਵੀ ਲਹਿਰਾ ਹਲਕੇ ਚ ਸਭ ਤੋਂ ਵਧੇਰੇ ਹਨ ।ਜਿਸ ਦਾ ਮੁੱਦਾ ਮੈਂਬਰ ਪਾਰਲੀਮੈਂਟ ਨੇ ਇੱਕ ਵਾਰ ਵਿਧਾਨ ਸਭਾ ਵਿੱਚ ਚੁੱਕਿਆ ਸੀ ਬਾਅਦ ਵਿੱਚ ਉਹ ਵੀ ਫਲਾਪ ਹੋ ਕੇ ਹੀ ਰਹਿ ਗਿਆ ਹੈ।
ਇਲਾਕੇ ਅੰਦਰ ਕੋਈ ਚੰਗਾ ਰੁਜ਼ਗਾਰ ਸਿਖਲਾਈ ਕੇਂਦਰ ਵੀ ਨਹੀਂ ਹੈ। ਕੇਵਲ ਇੱਕ ਡਿਗਰੀ ਕਾਲਜ ਹੈ ।ਜੋ ਮੂਣਕ ਵਿਖੇ ਹੈ। ਇਸ ਡਿਗਰੀ ਕਾਲਜ ਵਿੱਚ ਵੀ ਸਾਇੰਸ ਅਤੇ ਮੈਡੀਕਲਾਂ ਸਬੰਧਤ ਵਿਸ਼ਿਆਂ ਦੇ ਮਾਹਰ ਅਧਿਆਪਕ ਨਹੀਂ ਹਨ। ਇਸ ਕਰਕੇ ਇਲਾਕੇ ਦੇ ਜੋ ਵਿਦਿਆਰਥੀ ਡਾਕਟਰ ਜਾਂ ਸਾਇੰਸ ਦੇ ਖੇਤਰ ਵਿੱਚ ਜਾਣਾ ਚਾਹੁੰਦੇ ਹਨ। ਉਹਨਾਂ ਲਈ ਬਹੁਤ ਵੱਡੀ ਮੁਸ਼ਕਿਲ ਹੈ।। ਡਿਗਰੀ ਕਾਲਜ ਵੀ ਮੂਣਕ ਹੋਣ ਦੇ ਕਾਰਨ ਖਨੌਰੀ ਦੇ ਲਹਿਰਾ ਦੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੂਰ ਜਾਣਾ ਪੈਂਦਾ ਹੈ।। ਕੁੜੀਆਂ ਦਾ ਉਚੇਰੀ ਪੜ੍ਹਾਈ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਬਾਰਡਰ ਏਰੀਆ ਹੋਣ ਕਾਰਨ ਬਹੁਤ ਸਾਰੇ ਨੌਜਵਾਨ ਸ਼ਰਾਬ ਵਰਗੀ ਸਮਗਲਿੰਗ ਦੇ ਧੰਦੇ ਵਿੱਚ ਫਸ ਕੇ ਆਪਣੀ ਜਵਾਨੀ ਰੋਲ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਚ ਨਸ਼ਿਆਂ ਦੀ ਸਖ਼ਤੀ ਹੋਣ ਕਾਰਨ ਨਸ਼ਾ ਖਾਣ ਦੇ ਆਦੀ ਹਰਿਆਣਾ ਖਾ ਪੀਕੇ ਆ ਜਾਂਦੇ ਹਨ। ਜਿਸ ਕਾਰਨ ਇਸ ਇਲਾਕੇ ਦੀ ਜਵਾਨੀ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ। ਲਹਿਰਾ ਵਿਖੇ ਨੌਜਵਾਨਾਂ ਬੱਚਿਆਂ ਦੇ ਖੇਡਣ ਲਈ ਇੱਕ ਖੇਡ ਸਟੇਡੀਅਮ ਬਣਾਇਆ ਗਿਆ ਹੈ ।ਪ੍ਰੰਤੂ ਕੋਚਾਂ ਦੀ ਘਾਟ ਹੈ ਜਦੋਂ ਕਿ ਮੂਣਕ ਅਤੇ ਖਨੌਰੀ ਵਿੱਚ ਖੇਡ ਸਟੇਡੀਅਮ ਨਹੀਂ ਹਨ। ਜਿਸ ਕਾਰਨ ਨੌਜਵਾਨ ਵਰਗ ਖੇਡਾਂ ਪ੍ਰਤੀ ਉਦਾਸੀਨਤਾ ਵੱਲ ਹੈ। ਤੇ ਬਹੁਤ ਸਾਰੇ ਯੋਗ ਖਿਡਾਰੀ ਖੇਡਾਂ ਨੂੰ ਆਪਣਾ ਕੈਰੀਅਰ ਨਹੀਂ ਬਣਾ ਪਾਉਂਦੇ ਪਿਛਲੇ ਸਮੇਂ ਦੀ ਸਰਕਾਰ ਨੇ ਗ੍ਰਾਂਟਾਂ ਤਾਂ ਬਹੁਤ ਦਿੱਤੀਆਂ ਪ੍ਰੰਤੂ ਭ੍ਰਿਸ਼ਟਾਚਾਰ ਦੀ ਭੇਟ ਚੜ੍ਹਨ ਕਾਰਨ ਹਲਕੇ ਦੀ ਨੁਹਾਰ ਬਦਲਣ ਵਿੱਚ ਅਸਫਲਤਾ ਮਿਲੀ। ਖਨੌਰੀ ਤੇ ਹਲਕੇ ਦੇ ਬਹੁਤ ਸਾਰੇ ਪਿੰਡਾਂ ਵਿੱਚ ਬੱਸ ਸਰਵਿਸ ਨਾ ਮਾਤਰ ਹੈ ਜਿਸ ਕਾਰਨ ਗ਼ਰੀਬ ਵਰਗ ਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਹਲਕੇ ਅੰਦਰ ਸਿਹਤ ਸਹੂਲਤਾਂ ਨੂੰ ਲੈ ਕੇ ਦੋ ਸਬ ਡਿਵੀਜ਼ਨ ਪੱਧਰ ਦੇ ਅਤੇ ਇੱਕ ਖਨੌਰੀ ਵਿਖੇ ਡਿਸਪੈਂਸਰੀ ਹਸਪਤਾਲ ਹੈ ਪ੍ਰੰਤੂ ਡਾਕਟਰਾਂ ਤੇ ਮੈਡੀਕਲ ਦਵਾਈਆਂ ਦੀ ਸਹੂਲਤ ਨਾ ਹੋਣ ਕਾਰਨ ਚਿੱਟੇ ਹਾਥੀ ਸਾਬਤ ਹੋ ਰਹੇ ਹਨ। ਬਹੁਤ ਸਾਰੇ ਪਿੰਡ ਇਤਿਹਾਸ ਦੀਆਂ ਡੂੰਘੀਆਂ ਜੜ੍ਹਾਂ ਨਾਲ ਜੁੜੇ ਹਨ। ਉਨ੍ਹਾਂ ਇਤਿਹਾਸਕ ਥਾਵਾਂ ਦਾ ਵੀ ਪ੍ਰਸਾਰ ਨਹੀਂ ਹੋਇਆ ਏਦਾਂ ਹੀ ਦੇਹਲਾ ਸੀਹਾਂ ਜੋ ਮੂਨਕ ਥਾਣੇ ਅਧੀਨ ਪੈਂਦਾ ਹੈ।।ਬਾਬਾ ਅਕਾਲੀ ਫੂਲਾ ਸਿੰਘ ਜਨਮ ਅਸਥਾਨ ਹੈ। ਇਸ ਪਿੰਡ ਅਤੇ ਇਸ ਇਤਿਹਾਸਕ ਸਥਾਨ ਲਈ ਵੀ ਸਰਕਾਰ ਵੱਲੋਂ ਕੋਈ ਉੱਦਮ ਨਹੀਂ ਕੀਤਾ ਗਿਆ। ਤਾਂ ਜੋ ਇਸ ਮਹਾਨ ਯੋਧੇ ਬਾਰੇ ਆਉਣ ਵਾਲੀਆਂ ਨਸਲਾਂ ਜਾਣ ਕੇ ਮਾਣ ਮਹਿਸੂਸ ਕਰਨ।ਇਨ੍ਹਾਂ ਤੋਂ ਇਲਾਵਾ ਖਨੌਰੀ ਦੇ ਨੇੜਲੇ ਪਿੰਡ ਬਨਾਰਸੀ ਦੇ ਤਕਰੀਬਨ ਅੱਠ ਏਕੜ ਵਿੱਚ ਆਈਟੀਆਈ ਬਣਾਈ ਗਈ ਸੀ ।ਜੋ ਕਿ ਕਰੋੜਾਂ ਰੁਪਿਆਂ ਦੀ ਲਾਗਤ ਨਾਲ ਬਣਾਈ ਗਈ ਸੀ।ਪਰੰਤੂ ਸਰਕਾਰ ਵੱਲੋਂ ਕਰੋੜਾਂ ਰੁਪਏ ਲਗਾ ਕੇ ਇਸ ਆਈਟੀਆਈ ਨੂੰ 99ਵੇ ਸਾਲਾ ਪਟੇ ਤੇ ਦੇ ਦਿੱਤਾ ਹੈ।।ਇਨ੍ਹਾਂ ਤੋਂ ਇਲਾਵਾ ਮੂਣਕ ਵਿਖੇ ਕਰੋੜਾਂ ਰੁਪਿਆਂ ਦੀ ਲਾਗਤ ਨਾਲ ਬੱਸ ਸਟੈਂਡ ਬਣਾਇਆ ਗਿਆ ਹੈ ਜੋ ਕਿ ਸ਼ਹਿਰ ਤੋਂ ਬਾਹਰ ਬਣਾਇਆ ਗਿਆ ਹੈ ਜਿਸ ਵਿੱਚ ਨਾ ਤਾਂ ਬੱਸ ਜਾਂਦੀ ਹੈ ਅਤੇ ਨਾ ਹੀ ਸਵਾਰੀਆਂ ਜਾਂਦੀਆ ਹਨ।। ਸਰਕਾਰਾਂ ਵੱਲੋਂ ਕਰੋੜਾਂ ਰੁਪਿਆਂ ਖ਼ਰਚ ਕੇ ਬਿਲਡਿੰਗ ਅਤੇ ਤਿਆਰ ਕੀਤੀਆਂ ਜਾਂਦੀਆਂ ਹਨ ਪਰ ਬਾਅਦ ਵਿੱਚ ਅਣਦੇਖੀ ਕਾਰਨ ਚਿੱਟਾ ਹਾਥੀ ਸਾਬਤ ਹੋ ਰਹੀਆਂ ਹਨ।