May 25, 2026 7:51 pm

ਬਾਬਾ ਜਗਤਾਰ ਸਿੰਘ ਦੇ ਡੇਰੇ ‘ਚ ਹੋਈ ਡੇਢ ਕਰੋੜ ਦੀ ਲੁੱਟ ਦੇ ਮਾਮਲੇ ‘ਚ 12 ਲੱਖ ਸਮੇਤ 1 ਕਾਬੂ

ਡੇਰੇ ਦੇ ਸਾਬਕਾ ਡਰਾਈਵਰ ਸਮੇਤ 6 ਦੋਸ਼ੀ ਸਨ ਸ਼ਾਮਿਲ

ਤਰਨਤਾਰਨ, 29 ਫਰਵਰੀ (ਸਿੰਬਲਪ੍ਰੀਤ ਸਿੰਘ ਸਹੋਤਾ)- ਜ਼ਿਲ੍ਹਾ ਤਰਨ ਤਾਰਨ ਪੁਲਿਸ ਦੇ ਹੱਥ ਉਦੋਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਪਿਛਲੇ ਦਿਨੀਂ ਡੇਰਾ ਬਾਬਾ ਜਗਤਾਰ ਸਿੰਘ ਦੇ ਡੇਰੇ ਵਿੱਚ ਹੋਈ 1.5 ਕਰੋੜ ਤੋਂ ਵੱਧ ਦੀ ਹੋਈ ਚੋਰੀ ਨੂੰ ਸੁਲਝਾਉਣ ਤੇ 1 ਦੋਸ਼ੀ ਨੂੰ ਕਾਬੂ ਕੀਤਾ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਜਿਲ੍ਹੇ ਦੇ ਐਸ ਐਸ ਪੀ ਧਰੁਵ ਦਹੀਆ ਨੇ ਦੱਸਿਆ ਕਿ ਡੇਰੇ ਦੇ ਸਾਬਕਾ ਡਰਾਈਵਰ ਸਤਨਾਮ ਸਿੰਘ ਸੱਤਾ ਪਿੰਡ ਸੰਘਾ ਜਿਲ੍ਹਾ ਤਰਨਤਾਰਨ ਤੇ ਸੁਖਚੈਨ ਸਿੰਘ ਉਰਫ ਚੈਨਾਂ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਖ਼ੁਰਮਨੀਆ ਥਾਣਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ ਮੁੱਖ ਸਾਜਿਸ਼ਕਰਤਾ ਸਨ। ਉਨ੍ਹਾਂ ਦੱਸਿਆ ਸੁਖਚੈਨ ਸਿੰਘ ਚੈਨਾ ਨੂੰ ਥਾਣਾ ਸਿਟੀ ਅਧੀਨ ਆਉਂਦੇ ਮੁਰਾਦਪੁਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜਿਸ ਕੋਲੋਂ 12 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ। ਇਸ ਦੇ ਨਾਲ ਬਾਕੀਆਂ ਦੋਸ਼ੀਆਂ ਦੀ ਪਹਿਚਾਣ ਵੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਲੁੱਟ ਨੂੰ ਅੰਜਾਮ ਦੇਣ ਵਾਲੇ 6 ਵਿਅਕਤੀ ਸਨ। ਜਿਨ੍ਹਾਂ ਵਿਚ ਤਰਸੇਮ ਸਿੰਘ ਪਿੰਡ ਖੁਰਮਨੀਆ ਜਿਲ੍ਹਾ ਅੰਮ੍ਰਿਤਸਰ, ਬਲਵਿੰਦਰ ਸਿੰਘ ਪਿੰਡ ਖੁਰਮਨੀਆ ਜਿਲ੍ਹਾ ਅੰਮ੍ਰਿਤਸਰ, ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਕੰਬੋਕੇ , ਸਤਨਾਮ ਸਿੰਘ ਸੱਤਾ ਪਿੰਡ ਸੰਘਾ ਜਿਲ੍ਹਾ ਤਰਨਤਾਰਨ ਸ਼ਾਮਲ ਸਨ। ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੁਖਚੈਨ ਸਿੰਘ ਤੇ ਕਾਫੀ ਮਾਮਲੇ ਦਰਜ਼ ਹਨ ਤੇ ਦੋਸ਼ੀ 10 ਸਾਲ ਦੀ ਸਜ਼ਾ ਕੱਟ ਚੁੱਕਿਆ ਹੈ। ਇਸ ਮੌਕੇ ਜਿਲ੍ਹੇ ਦੇ ਕਈ ਉੱਚ ਅਧਿਕਾਰੀ ਹਾਜਰ ਸਨ।

Send this to a friend