ਲੰਦਨ/ ਨਵੀਂ ਦਿੱਲੀ, 15 ਜੂਨ (ਪੀ. ਟੀ)- ਅੱਤਵਾਦੀ ਜਥੇਬੰਦੀ ਅਲ ਕਾਇਦਾ ਦੇ ਵੀਡੀਓ ‘ਤੇ ਜੇ ਭਰੋਸਾ ਕੀਤਾ ਜਾਵੇ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਕਸ਼ਮੀਰ ਨੂੰ ਆਜ਼ਾਦ ਕਰਾਉਣ ਲਈ ਜਿਹਾਦੀਆਂ ਦਾ ਗਰੁੱਪ ਅਫਗਾਨਿਸਤਾਨ ਤੋਂ ਆ ਰਿਹਾ ਹੈ, ਤਾਂ ਇਹ ਨਰਿੰਦਰ ਮੋਦੀ ਦੀ ਸਰਕਾਰ ਲਈ ਮੁਸ਼ਕਿਲ ਖੜੀ ਹੋ ਸਕਦੀ ਹੈ। ਵੀਡੀਓ ’ਚ ਅਲ ਕਾਇਦਾ ਦੇ ਪਾਕਿਸਤਾਨ ਗੁਟ ਦੇ ਇਕ ਵੱਡੇ ਮੈਂਬਰ ਮੌਲਾਨਾ ਆਸੀਮ ਉਮਰ ਨੇ ਇਸ ਸਬੰਧ ‘ਚ ਕਿਹਾ ਹੈ। ਇਸ ਵੀਡੀਓ ਦੇ ਆਉਣ ਤੋਂ ਬਾਅਦ ਭਾਰਤੀ ਖੁਫੀਆ ਏਜੰਸੀਆਂ ਖ਼ਬਰਦਾਰ ਹੋ ਗਈਆਂ ਹਨ। ਇਸ ਵੀਡੀਓ ‘ਚ ਨਾ ਸਿਰਫ ਕਸ਼ਮੀਰ ਬਲਕਿ ਪੂਰੇ ਭਾਰਤ ਅਤੇ ਪਾਕਿਸਤਾਨ ਦੀ ਮੁਸਲਿਮ ਜਨਤਾ ਨੂੰ ਭਾਰਤ ਦੇ ਖਿਲਾਫ ਜਿਹਾਦ ਛੇੜਣ ਦੀ ਅਪੀਲ ਕੀਤੀ ਗਈ ਹੈ। ਵੀਡੀਓ ‘ਚ ਮੌਲਾਨਾ ਉਮਰ ਨਾਮਕ ਜਿਹਾਦੀ ਕਹਿ ਰਿਹਾ ਹੈ ਕਿ ਅਫਗਾਨਿਸਤਾਨ ਤੋਂ ਜਿਹਾਦੀਆਂ ਦਾ ਕਾਰਵਾਂ ਕਸ਼ਮੀਰ ਨੂੰ ਆਜ਼ਾਦ ਕਰਾਉਣ ਲਈ ਆ ਰਿਹਾ ਹੈ।


