Skip to content
Independent perspectives. Global stories.
BREAKING

ਡਰੱਗ ਸਪਲਾਈ ਮਾਮਲੇ ’ਚ ਕਬੱਡੀ ਖਿਡਾਰੀ ਗ੍ਰਿਫਤਾਰ

Share this story

Page-1_16 ਜਲੰਧਰ, 15 ਜੂਨ (ਪੀ. ਟੀ)-ਪੰਜਾਬ ਪੁਲਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੌਰਾਨ ਉਨ੍ਹਾਂ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ 25 ਲੱਖ ਦੀ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਇਨ੍ਹਾਂ ਨੌਜਵਾਨਾਂ ਵਿਚ ਇਕ ਬੈਂਕ ਦਾ ਸੇਲਜ਼ਮੈਨ ਅਤੇ ਦੂਜਾ ਕਬੱਡੀ ਦਾ ਖਿਡਾਰੀ ਹੈ। ਦੋਵੇਂ ਦੋਸ਼ੀ ਹੈਰੋਇਨ ਲੈ ਕੇ ਕਪੂਰਥਲਾ ਜੇਲ ਵੱਲ ਜਾ ਰਹੇ ਰਹੇ ਸਨ ਪਰ ਪਟੇਲ ਚੌਂਕ ‘ਤੇ ਹੋਈ ਨਾਕਾਬੰਦੀ ਦੌਰਾਨ ਪੁਲਸ ਦੇ ਹੱਥੇ ਚੜ੍ਹ ਗਏ। ਜਲੰਧਰ ਤੋਂ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਨਸ਼ਾ ਤਸਕਰਾਂ ਦੇ ਨਾਂ ਅਨੁ ਅਤੇ ਗੁਰਪ੍ਰੀਤ ਸਿੰਘ ਦੱਸੇ ਜਾ ਰਹੇ ਹਨ। ਦੋਹਾਂ ਦੋਸ਼ੀਆਂ ਦੇ ਕੋਲ 50-50 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਕੌਮਾਂਤਰੀ ਬਾਜ਼ਾਰ ਵਿਚ ਇਸ ਦੀ ਕੀਮਤ 25 ਲੱਖ ਦੱਸੀ ਜਾ ਰਹੀ ਹੈ।

WRITTEN BY