ਗਾਜ਼ੀਪੁਰ, 13 ਜੂਨ (ਪੀ. ਟੀ)- ਉੱਤਰ ਪ੍ਰਦੇਸ਼ ‘ਚ ਪੈਂਦੇ ਜਾਂਗੀਪੁਰ ਜ਼ਿਲ੍ਹੇ ‘ਚ ਅੱਜ ਗੰਗਾ ਨਦੀ ‘ਚ ਇਕ ਕਿਸ਼ਤੀ ਦੇ ਡੁੱਬਣ ਨਾਲ 7 ਲੋਕਾਂ ਦੀ ਡੁੱਬ ਕੇ ਮਰਨ ਨਾਲ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਸੱਤ ਲੋਕਾਂ ‘ਚ ਨਵਾਂ ਵਿਆਹਿਆ ਜੋੜਾ ਵੀ ਸੀ। ਪੁਲਿਸ ਨੇ ਦੱਸਿਆ ਕਿ ਇਕੋ ਪਰਿਵਾਰ ਦੇ 12 ਮੈਂਬਰ ਵਿਆਹ ਤੋਂ ਬਾਅਦ ਦੀਆਂ ਰਸਮਾਂ ਪੂਰੀਆਂ ਕਰਨ ਲਈ ਨਦੀ ਪਾਰ ਕਰ ਰਹੇ ਸਨ ਕਿ ਬਾਈਪੁਰ ਦੇਵਕਾਲੀ ਪਿੰਡ ਲਾਗੇ ਇਹ ਕਿਸ਼ਤੀ ਡੁੱਬ ਗਈ। ਪੁਲਿਸ ਨੇ ਦੱਸਿਆ ਕਿ ਪੰਜ ਲੋਕਾਂ ਨੂੰ ਸਥਾਨਕ ਲੋਕਾਂ ਨੇ ਬਚਾਅ ਲਿਆ। ਸੂਤਰਾਂ ਦੱਸਿਆ ਕਿ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਤੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।
ਗੰਗਾ ਨਦੀ ’ਚ ਕਿਸ਼ਤੀ ਡੁੱਬਣ ਨਾਲ 7 ਮਰੇ



