ਰੂਪਨਗਰ ਦੇ ਡੀ.ਸੀ. ਬਦਲਣ ਕਰਕੇ ਮਾਈਨਿੰਗ ਮਾਫੀਆ ਨੂੰ ਕਿਉਂ ਪਈਆਂ ਭਾਜੜਾਂ

ਰੋਪੜ, 7 ਫਰਵਰੀ (ਅਸ਼ੋਕ ਪਾਲ ਸਿੰਘ, ਬੇਲਾ)- ਸਥਾਨਕ ਜ਼ਿਲ੍ਹੇ ‘ਚ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਦੀ ਬਦਲੀ ਹੋ ਜਾਣ ਕਰਕੇ ਅਤੇ ਨਵੇਂ ਤਾਇਨਾਤ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਦੀ ਨਿਯੁਕਤੀ ਹੋਣ ਕਰਕੇ ਕਈ ਮਹੀਨਿਆਂ ਤੋਂ ਦਰਿਆ ਸਤਲੁਜ ਵਿੱਚ ਲਗਾਤਾਰ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਰਾਤੋ ਰਾਤ ਠੱਲ ਕਿਵੇਂ ਪੈ ਗਈ। ਉਕਤ ਸਵਾਲਾਂ ਦਾ ਪ੍ਰਗਟਾਵਾ ਇਲਾਕੇ ਬੇਲਾ ਬਹਿਰਾਮ ਪੁਰ ਦੇ ਦਰਜਨਾਂ ਵਸਨੀਕਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ। ਉਨ੍ਹਾਂ ਪੁੱਛਿਆ ਕਿ ਕਈ ਮਹੀਨਿਆਂ ਤੋਂ ਦਰਿਆ ਸਤਲੁਜ ਦੇ ਨਾਲ ਲੱਗਦੇ ਪਿੰਡਾਂ ਜਿਵੇਂ ਅਟਾਰੀ, ਜੱਸੜਾਂ, ਦਾਊਦ ਪੁਰ, ਗੋਬਿੰਦ ਗੜ੍ਹ ਕੁਲਚੀਆਂ ਤੇ ਜਿੰਦਾਪੁਰ ਆਦਿ ‘ਚ ਜ਼ਿਲ੍ਹੇ ਦੇ ਪ੍ਰਸਾਸ਼ਨ ਮੁਖੀ, ਸਬੰਧਤ ਵਿਭਾਗ ਤੇ ਸਰਕਾਰੇ ਦਰਬਾਰੇ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਹੋ ਰਹੀ ਨਜਾਇਜ਼ ਮਾਈਨਿੰਗ ਰੁਕਣ ਦਾ ਨਾਂ ਨਹੀਂ ਸੀ ਲੈ ਰਹੀ ਪ੍ਰਤੂੰ ਇੱਕ ਰਾਤ ਚ ਹੀ ਅਜਿਹਾ ਕੀ ਵਾਪਰਿਆ ਕਿ ਨਜਾਇਜ ਮਾਇਨਿੰਗ ਵੀ ਬੰਦ ਹੋ ਗਈ ਤੇ ਸਬੰਧਤ ਵਿਭਾਗ ਦੇ ਉਹ ਵੱਡੇ ਅਧਿਕਾਰੀ ਜਿਹੜੇ ਕਦੇ ਇਸ ਦਰਿਆ ਵਾਲੇ ਪਾਸੇ ਆਉਣ ਤੋਂ ਵੀ ਕੰਨੀ ਕਤਰਾਉਂਦੇ ਸਨ ਉਹ ਆਪਣੀਆਂ ਜਿਪਸੀਆਂ ਚ ਬੈਠੇ ਹੋਏ ਟਿੱਪਰਾਂ ਦੇ ਰਸਤਿਆਂ ਚ ਆਪ ਖੜ੍ਹੇ ਹੋਏ ਖੱਡੇ ਪੁਟਾਉਂਦੇ ਹੋਇਆਂਂ ਦੇਖੇ ਗਏ। ਪਿੰਡਾਂ ਦੇ ਆਮ ਲੋਕਾਂ ਚ ਇਸ ਗੱਲ ਨੂੰ ਲੈ ਕੇ ਕਾਫੀ ਹੈਰਾਨੀ ਪਾਈ ਜਾ ਰਹੀ ਹੈ ਕਿ ਮੀਡੀਆ ਵੱਲੋਂਂ ਲਗਾਤਾਰ ਖਬਰਾਂ ਲਾਏ ਜਾਣ ਦੇ ਬਾਵਜੂਦ ਵੀ ਜਿਲਾ ਪ੍ਰਸਾਸ਼ਨਿਕ ਅਧਿਕਾਰੀਆਂ ਵਲੋਂ ਮਾਈਨਿੰਗ ਪ੍ਰਤੀ ਕੋਈ ਸਖਤ ਐਕਸ਼ਨ ਕਿਉਂ ਨਹੀਂ ਲਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ, ਗੁਰਨਾਮ ਸਿੰਘ, ਰਤਨ ਸਿੰਘ, ਅਮਰੀਕ ਸਿੰਘ ਤੋਂ ਇਲਾਵਾ ਦਰਜਨਾਂ ਪਿੰਡ ਵਾਸੀ ਹਾਜਰ ਸਨ।

Send this to a friend