Skip to content
Independent perspectives. Global stories.
BREAKING

ਐਕਸਾਈਜ਼ ਸੈਲ ਦੀ ਪੁਲਿਸ ਪਾਰਟੀ ਵੱਲੋਂ 60 ਬੋਤਲਾਂ ਸ਼ਰਾਬ ਸਮੇਤ ਪਿਉ ਪੁੱਤ ਕਾਬੂ

Share this story

ਬਰਨਾਲਾ, 4 ਫ਼ਰਵਰੀ (ਅਵਤਾਰ ਸਿੰਘ ਕੌਲੀ)- ਬਰਨਾਲਾ ਦੇ ਐਕਸਾਈਜ਼ ਸੈਲ ਦੀ ਪੁਲਿਸ ਪਾਰਟੀ ਨੇ 60 ਬੋਤਲਾਂ ਬਰਾਮਦ ਕਰਕੇ ਪਿਉ ਪੁੱਤ ‘ਤੇ ਪਰਚਾ ਦਰਜ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਪ੍ਰਗਟ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈਲ ਅਤੇ ਐਕਸਾਈਜ ਸੈਲ ਜਿਲ੍ਹਾ ਬਰਨਾਲਾ ਨੇ ਦੱਸਿਆ ਕਿ ਸ੍ਰੀ ਹਰਜੀਤ ਸਿੰਘ ਸਾਹਿਬ ਬਰਨਾਲਾ ਦੀ ਯੋਗ ਅਗਵਾਈ ਹੇਠ ਸੁਖਦੇਵ ਸਿੰਘ ਵਿਰਕ ਅਤੇ ਰੁਪਿੰਦਰ ਭਾਰਦਵਾਜ ਨਾਰਕੋਟਿਕ ਸੈਲ ਬਰਨਾਲਾ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਦੇ ਸਮੱਗਲਰਾਂ ਖਿਲਾਫ ਛੇੜੀ ਮੁਹਿੰਮ ਨੂੰ ਉਸ ਸਮੇ ਸਫਲਤਾ ਮਿਲੀ। ਜਦੋਂ ਥਾਣੇਦਾਰ ਪਰਮਜੀਤ ਸਿੰਘ ਐਂਟੀ ਨਾਰਕੋਟਿਕ ਸੈਲ ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਮੁਖਬਰੀ ਦੇ ਅਧਾਰ ‘ਤੇ ਸੁਰਿੰਦਰ ਸਿੰਘ ਪੁੱਤਰ ਨੰਦ ਸਿੰਘ ਤੇ ਇਸਦੇ ਲੜਕੇ ਸਤਨਾਮ ਸਿੰਘ ਉਰਫ ਸੱਤੀ ਦੇ ਰਿਹਾਇਸੀ ਮਕਾਨ ਕੋਠੇ ਰਾਮਸਰ, ਬਾਜਾਖਾਨਾ ਰੋਡ ਬਰਨਾਲਾ ਵਿੱਚ ਰੇਡ ਕਰਕੇ 60 ਬੋਤਲਾ ਸਰਾਬ ਠੇਕਾ ਦੇਸੀ ਬਰਾਮਦ ਕੀਤੀ। ਪੁਲਿਸ ਨੇ ਸੁਰਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਕਰ ਲਿਆ, ਜਦੋਂਕਿ ਸਤਨਾਮ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਦੋਵਾਂ ਖਿਲਾਫ਼ ਐਕਸਾਈਜ ਐਕਟ ਅਧੀਨ ਪਰਚਾ ਦਰਜ਼ ਕੀਤਾ ਗਿਆ ਹੈ।

WRITTEN BY