ਨਵੀਂ ਦਿੱਲੀ, 12 ਜੂਨ (ਪੀ. ਟੀ)- ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਚੁਕੇ ਹਨ ਪਰ ਉਨ੍ਹਾਂ ‘ਤੇ ਕਾਂਗਰਸ ਦੇ ਵਾਰ ਲਗਾਤਾਰ ਜਾਰੀ ਹੈ। ਕਾਂਗਰਸ ਦੇ ਉੱਘੇ ਨੇਤਾ ਮਣੀਸ਼ੰਕਰ ਅਈਅਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਦਾ ਲੜਕਾ ਹੈ , ਉਹ ਜੋਸ਼ ਵਿਚ ਕੁਝ ਵੀ ਬੋਲ ਜਾਂਦਾ ਹੈ ਅਤੇ ਉਸ ਨੂੰ ਅਕਲ ਨਹੀਂ ਹੈ। ਇਹ ਉਹੀ ਮਣੀਸ਼ੰਕਰ ਹਨ ਜਿਨ੍ਹਾਂ ਨੇ ਚੋਣਾਂ ਦੌਰਾਨ ਨਰਿੰਦਰ ਮੋਦੀ ਨੂੰ ਚਾਹ ਵਾਲਾ ਕਹਿ ਦਿੱਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਏ. ਆਈ. ਸੀ. ਸੀ. ‘ਚ ਆਕੇ ਉਹ ਟੀ. ਸਟਾਲ ਲਗਾ ਸਕਦੇ ਹਨ। ਭਾਜਪਾ ਨੇ ਇਸ ਬਿਆਨ ਨੂੰ ਲੈ ਕੇ ਚੋਣਾਂ ‘ਚ ਖੂਬ ਫਾਇਦਾ ਲਿਆ ਸੀ ਅਤੇ ਮੋਦੀ ਨੇ ‘ਚਾਏ ਪੇ ਚਰਚਾ‘ ਨਾਮ ਤੋਂ ਚੌਪਾਲ ਵੀ ਚਲਾਇਆ ਸੀ ਜਿਸ ਨੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਸੀ।
ਮੋਦੀ ਤਾਂ ਕੱਲ੍ਹ ਦਾ ਲੜਕਾ-ਮਣੀਸ਼ੰਕਰ ਅਈਅਰ



