ਸ੍ਰੀ ਅਨੰਦਪੁਰ ਸਾਹਿਬ, 11 ਜੂਨ (ਦਵਿੰਦਰਪਾਲ ਸਿੰਘ/ਅੰਕੁਸ਼)- ਸ੍ਰੀ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਨੂੰ ਸਮਰਪਿਤ 350 ਵਾਂ ਸਾਲਾਂ ਸਤਾਬਦੀ ਨੂੰ ਵਿਸ਼ਵ ਪਧੱਰ ਤੇ ਮਨਾਉਣ ਲਈ ਪੰਜਾਬ ਸਰਕਾਰ ਵਚਨਵੱਧ ਹੈ, ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਤੇ ਪਵਿਤੱਰ ਧਰਤੀ ਉੱਤੇ ਹੋਣ ਵਾਲੇ ਇਨ•ਾਂ ਸਮਾਰੋਹਾਂ ਨੂੰ 1999 ਦੇ 300 ਸਾਲਾਂ ਖਾਲਸਾ ਜਨਮ ਸਤਾਬਦੀ ਸਮਾਰੋਹ ਤੇ ਵੀ ਵੱਧ ਕੇ ਮਨਾਉਣ ਲਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਹ ਪ੍ਰਗਟਾਵਾ ਪੰਜਾਬ ਦੇ ਨਵੇਂ ਨਿਯੁਕਤ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਤਖਤ ਸ੍ਰੀ ਕੇਸਗੜ• ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਇੰੱਕ ਵਿਸ਼ੇਸ ਗਲਬਾਤ ਦੌਰਾਨ ਕੀਤਾ। ਉਨ•ਾਂ ਨੇ ਕਿਹਾ ਕਿ ਮੁੱਖ
ਮੰਤਰੀ ਸ. ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮਕੱੜ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਦੇ 350 ਵਾਂ ਸਾਲਾਂ ਸਮਾਰੋਹ 19 ਜੂਨ ਤੋ ਪੁਰੇ ਇੱਕ ਸਾਲ ਲਈ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਇਹ ਸਮਾਰੋਹ ਤਖਤ ਸ੍ਰੀ ਕੇਸਗੜ• ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਮਨਾਏ ਜਾਣਗੇ। ਅਤੇ ਜੂਨ 2015 ਵਿੱਚ 350 ਵਾਂ ਸਾਲਾਂ ਸਮਾਰੋਹ ਨੂੰ ਅੰਤਰ ਰਾਸਟਰੀ ਪਧੱਰ ਤੇ ਮਨਾਇਆ ਜਾਵੇ। ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਅੱਜ ਅਕਾਲ ਪੁਰਖ ਦਾ ਸੁਕਰਾਨਾ ਕਰਨ ਦੇ ਲਈ ਸ੍ਰੀ ਅਨੰਦਪੁਰ ਸਾਹਿਬ ਵਿਚੇ ਪੁੱਜੇ ਹਨ । ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸ. ਬਾਦਲ ਨੇ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਲਈ ਜਿੰਮੇਵਾਰੀ ਉਨ•ਾਂ ਨੂੰ ਸੌਂਪੀ ਹੈ। ਉਹ ਅਕਾਲ ਪੁਰਖ ਦਾ ਅਸ਼ੀਰਵਾਦ ਲੈ ਕੇ ਹੀ ਪੁਰੀ ਮਿਹਨਤ ,ਲਗਨ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ ਜਾ ਸਕਦੀ ਹੈ। ਉਨ•ਾਂ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਹਮੇਸ਼ਾ ਕੇਂਦਰ ਦੀ ਕਾਂਗਰਸ ਸਰਕਾਰ ਨੇ ਬਚਾਇਆ ਹੈ ਹੁਣ ਕੇਂਦਰ ਐਨ.ਡੀ.ਏ. ਦੀ ਸਰਕਾਰ ਹੋਂਦ ਚ ਆਉਣ ਨਾਲ ਇਨ•ਾਂ ਦੋਸ਼ੀਆਂ ਨੂੰ ਸਜਾਵਾਂ ਦਿੱਤੀ ਜਾਣਗੀਆਂ। ਡਾ.ਚੀਮਾ ਨੇ ਭਾਰਤੀ ਜਨਤਾ ਪਾਰਟੀ ਦੇ ਕੁੱਝ ਲੀਡਰਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਕੀਤੇ ਜਾ ਰਹੇ ਸ਼ਬਦੀ ਹਮਲਿਆ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਕਾਲੀ ਦਲ-ਭਾਜਪਾ ਗਠਜੋੜ ਦਾ ਰਿਸ਼ਤਾਂ ਨੁੰਹ ਸੱਸ ਵਾਲਾ ਹੈ। ਇਸ ਵਿੱਚ ਕੋਈ ਵਖਰੇਵਾਂ ਨਹੀ ਹੈ।ਉਨ•ਾ ਨੇ ਪਾਣੀਆਂ ਦੇ ਮਸਲਿਆ ਤੇ ਬੋਲਦੇ ਹੋਏ ਕਿਹਾ ਕਿ ਇਸ ਮਾਮਲਾ ਸੁਪਰੀਮ ਕੋਰਟ ਚ ਵਿਚਾਰ ਅਧੀਨ ਹੈ ਅਤੇ ਅਦਾਲਤ ਦਾ ਫੈਸਲਾ ਆਉਣ ਤੱਕ ਇਸ ਬਾਰੇ ਕੋਈ ਟਿੱਪਣੀ ਨਹੀ ਕੀਤੀ ਜਾ ਸਕਦੀ। ਇਸ ਮੌਕੇ ਤੇ ਡਾ.ਚੀਮਾ ਨੂੰ ਕਖਤ ਸ਼੍ਰੀ ਕੇਸਗੜ• ਸਾਹਿਬ ਦੇ ਜਥੇ.ਸਿੰਘ ਸਾਹਿਬ ਗਿਆਨੀ ਮੱਲ ਸਿੰਘ,ਸ਼ੋਮਣੀ ਕਮੇਟੀ ਮੈਬਰ ਭਾਈ ਅਮਰਜੀਤ ਸਿੰਘ ਚਾਵਲਾ,ਤਖਤ ਸਾਹਿਬ ਦੇਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਨੇ ਸਿਰੋਪਾਓ ਦੁਸ਼ਾਲਾ ਤੇ ਸ਼੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਵਾਲੀਆ,ਠੇਕੇਦਾਰ ਗੁਰਨਾਮ ਸਿੰਘ,ਠੇਕੇਦਾਰ ਕਰਨੈਲ ਸਿੰਘ ਬਜਰੂੜ,ਠੇਕੇਦਾਰ ਮਨਜੀਤ ਸਿੰਘ ਬਾਸੋਵਾਲ,ਮਨਜਿੰਦਰ ਸਿੰਘ ਬਰਾੜ,ਜਥੇ.ਸੁਰਿੰਦਰ ਸਿੰਘ ਮਟੋਰ,ਜਥੇ.ਸੰਤੋਖ ਸਿੰਘ ,ਭਗਤ ਸਿੰਘ ਚਨੋਲੀ,ਨਰਿੰਦਰ ਸਿੰਘ ਧਾਲੀਵਾਲ,ਐਡਵੋਕੇਟ ਹਰਦੇਵ ਸਿੰਘ ਹੈਪੀ,ਜਥੇ.ਮੋਹਣ ਸਿੰਘ ਡੂਮੇਵਾਲ,ਜਥੇ.ਮੋਹਣ ਸਿੰਘ ਢਾਹੇ,ਨੰਬਰਦਾਰ ਕਰਮ ਸਿੰਘ,ਜਥੇ.ਸੋਹਣ ਸਿੰਘ,ਮਹਿੰਦਰ ਸਿੰਘ ਵਾਲੀਆ,ਜਸਕਰਨ ਸਿੰਘ,ਬੀਬੀ ਕੁਲਵਿੰਦਰ ਕੋਰ,ਬੀਬੀ ਤਜਿੰਦਰ ਕੋਰ, ਹਰਮੇਸ਼ ਸਿੰਘ ਚੋਧਰੀ,ਮਨਿੰਦਰਪਾਲ ਸਿੰਘ ਮਨੀ,ਗਿਰਦਾਰੀ ਲਾਲ ਵਰਮਾਂ,ਮ੍ਯਨਿੰਦਰ ਸਿੰਘ,ਜਗਤਾਰ ਸਿੰਘ ਬੇਦੀ,ਰਣਬੀਰ ਸਿੰਘ ਕਲੋਤਾ,ਕੁਲਵੰਤ ਸਿੰਘ,ਹਰਪ੍ਰੀਤ ਸਿੰਘ ਬਸੰਤ,ਪ੍ਰਧਾਨ ਜਿਲ•ਾ ਯੂਥ ਅਕਾਲੀ ਦਲ ਰਣਜੀਤ ਸਿੰਘ,ਬੀਬੀ ਜਸਵਿੰਦਰ ਕੋਰ, ਗੁਰਮੇਲ ਕੋਰ ਟੋਹੜਾ,ਬਲਵੀਰ ਕੋਰ,ਬਾਬਾ ਜਰਨੈਲ ਸਿੰਘ,ਗੋਰਵ ਵਰਮਾ,ਹਰਪ੍ਰੀਤ ਸਿੰਘ ਆਦਿ ਹਾਜਰ ਸਨ।



