Skip to content
Independent perspectives. Global stories.
BREAKING

ਸਮਾਰਟ ਕਾਰਡਾਂ ਤੇ ਲੋੜਵੰਦ ਗਰੀਬਾਂ ਨੂੰ ਸਸਤੀ ਕਣਕ ਦੀ ਵੰਡ ਸ਼ੁਰੂ

Share this story

ਜਲਦੀ ਹੀ ਹਲਕੇ ਦੇ ਸਾਰੇ ਪਿੰਡਾਂ ਵਿੱਚ ਮਿਲੇਗੀ : ਜਟਾਣਾ

ਤਲਵੰਡੀ ਸਾਬੋ, 2 ਫਰਵਰੀ (ਰਾਮ ਰੇਸ਼ਮ ਸ਼ਰਨ)- ਲੰਮੇ ਸਮੇਂ ਤੋਂ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਸਤੀ ਕਣਕ ਦੀ ਉਡੀਕ ਕਰ ਰਹੇ ਲੋੜਵੰਦਾਂ ਨੂੰ ਤਲਵੰਡੀ ਸਾਬੋ ਦੇ ਸੇਵਾਦਾਰ ਅਤੇ ਬਠਿੰਡਾ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਸ ਖੁਸ਼ਬਾਜ਼ ਸਿੰਘ ਜਟਾਣਾ ਦੀ ਅਗਵਾਈ ਵਿੱਚ ਅੱਜ ਦੋ ਰੁਪਏ ਕਿਲੋ ਵਾਲੀ ਸਰਕਾਰੀ ਕਣਕ ਦੀ ਵੰਡ ਸ਼ੁਰੂ ਕਰ ਦਿੱਤੀ ਗਈ ਹੈ।ਉਕਤ ਸੇਵਾ ਬਾਰੇ ਗੱਲਬਾਤ ਕਰਦਿਆਂ ਸ ਜਟਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦ ਗਰੀਬ ਪਰਿਵਾਰਾਂ ਦੇ ਸਮਾਰਟ ਰਾਸ਼ਨ ਕਾਰਡ ਬਣਾਏ ਗਏ ਹਨ ਅਤੇ ਇਸ ਸਕੀਮ ਤਹਿਤ ਅੱਜ ਪਿੰਡ ਕੋਟਬਖਤੂ ਵਿਖੇ ਸਮਾਰਟ ਰਾਸ਼ਨ ਕਾਰਡ ਅਧੀਨ 2 ਰੁਪਏ ਪ੍ਰਤੀ ਕਿੱਲੋ ਕਣਕ ਦੀ ਵੰਡ ਕੀਤੀ ਗਈ ਹੈ। ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਬਠਿੰਡਾਂ ਵੱਲੋਂ ਕਾਰਡਾ ਨੂੰ ਪੋਰਟਲ ਤੇ ਆਨਲਾਈਨ ਕੀਤਾ ਜਾ ਰਿਹਾ ਹੈ ਅਤੇ ਤਲਵੰਡੀ ਸਾਬੋ ਹਲਕ ਦੇ ਸਾਰੇ ਰਾਸ਼ਨ ਕਾਰਡ ਲੱਗਭੱਗ ਆਨਲਾਈਨ ਪੋਰਟਲ ਤੇ ਚੜ੍ਹ ਚੁੱਕੇ ਹਨ ਅਤੇ ਜਲਦੀ ਹੀ ਸਾਰੇ ਪਿੰਡਾ ਵਿੱਚ 2 ਰੁਪਏ ਪ੍ਰਤੀ ਕਿੱਲੋ ਕਣਕ ਦੀ ਵੰਡ ਕੀਤੀ ਜਾਵੇਗੀ।ਇਸ ਮੌਕੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਸੰਧੂ ਨਿੱਜੀ ਸਹਾਇਕ ਜਟਾਣਾ, ਗੁਰਪ੍ਰੀਤ ਸਿੰਘ ਮਾਨਸ਼ਾਹੀਆ ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ, ਦਵਿੰਦਰ ਸ਼ਰਮਾਂ, ਗੁਰਤਿੰਦਰ ਸਿੰਘ ਰਿੰਪੀ ਮਾਨ,ਬਲਾਕ ਪ੍ਰਧਾਨ ਦਿਲਪ੍ਰੀਤ ਸਿੰਘ ਜਗਾ,ਕ੍ਰਿਸ਼ਨ ਸਿੰਘ ਭਾਗੀਵਾਂਦਰ ਸਾਬਕਾ ਬਲਾਕ ਪ੍ਰਧਾਨ,ਅੰਮ੍ਰਿਤਪਾਲ ਗਰਗ (ਕਾਕਾ ਸੀਮਿੰਟ ਵਾਲਾ),ਹਰਬੰਸ ਸਿੰਘ,ਦਵਿੰਦਰ ਸਿੰਘ ਸੂਬਾ,ਤਰਸੇਮ ਸੇਮੀ,ਅਰੁਣ ਕੁਮਾਰ ਕੋਕੀ, ਚਿੰਟੂ ਜਿੰਦਲ਼,ਮਨਦੀਪ ਸਿੰਘ ਨੰਬਰਦਾਰ ਨੰਗਲਾ ਸਮੇਤ ਸਮੁੱਚੇ ਕਾਂਗਰਸੀ ਅਹੁਦੇਦਾਰ ਅਤੇ ਕੌਂਸਲਰ ਹਾਜ਼ਰ ਸਨ।

WRITTEN BY