Skip to content
Independent perspectives. Global stories.
BREAKING

ਨਗਰ ਨਿਗਮ ਦੇ ਕਲਰਕ ਨੂੰ 8 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਕੀਤਾ ਕਾਬੂ

Share this story

ਬਠਿੰਡਾ, 30 ਜਨਵਰੀ (ਸੁਖਵਿੰਦਰ ਸਰਾਂ)- ਨਗਰ ਨਿਗਮ ਬਠਿੰਡਾ ਦੇ ਇੱਕ ਕਲਰਕ ਨੂੰ ਪ੍ਰੋਪਰਟੀ ਟੈਕਸ ਦੀ ਐਨਓਸੀ ਬਦਲੇ 8 ਹਜ਼ਾਰ ਰੁਪਏ ਰਿਸ਼ਵਤ ਲੈਦਿਆਂ ਵਿਜੀਲੈਂਸ ਟੀਮ ਨੇ ਰੰਗੀ ਹੱਥੀ ਗ੍ਰਿਫਤਾਰ ਕੀਤਾ ਹੈ। ਇਸ ਸੰਬਧੀ ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਬਠਿੰਡਾ ਨੇ ਦੱÎਸਿਆ ਕਿ ਡੀਐਸਪੀ ਲਖਵੀਰ ਸਿੰਘ ਵਿਜੀਲੈਂਸ ਬਿਉਰੋ ਦੀ ਟੀਮ ਵਲੋਂ ਟਰੈਪ ਲਗਾਕੇ ਅਸ਼ੋਕ ਕੁਮਾਰ ਕਲਰਕ ਦਫਤਰ ਨਗਰ ਨਿਗਮ ਬਠਿੰਡਾ ਨੂੰ 8,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਸ੍ਰੀ ਬਰਾੜ ਨੇ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਬਠਿੰਡਾ ਨੇ ਵਿਜੀਲੈਂਸ ਪਾਸ ਸ਼ਿਕਾਇਤ ਕੀਤੀ ਕਿ ਉਸ ਵੱਲੋ ਆਪਣੀ ਸਾਲੀ ਮਨਮੋਹਨ ਕੌਰ ਪਤਨੀ ਸਵ ਰਘਬੀਰ ਸਿੰਘ ਲੁਧਿਆਣਾ ਪਾਸੋਂ ਉਹਨਾਂ ਦਾ ਮਕਾਨ ਨੰਬਰ 6288 ਨੇੜੇ ਥਾਣਾ ਸਦਰ ਬਠਿੰਡਾ ਆਪਣੀ ਪਤਨੀ ਜਸਵੀਰ ਕੌਰ ਦੇ ਨਾਮ ਪਰ ਖਰੀਦ ਕੀਤਾ ਗਿਆ ਹੁਣ ਇਸ ਮਕਾਨ ਦੀ ਰਜਿਸਟਰੀ ਮੁਦੱਈ ਵੱਲੋਂ ਆਪਣੀ ਪਤਨੀ ਦੇ ਨਾਮ ਕਰਵਾਉਣ ਲਈ ਰਜਿਸਟਰੀ ਤੋ ਪਹਿਲਾ ਮਨਮੋਹਨ ਕੌਰ ਦੇ ਨਾਮ ਵਾਲੇ ਉਕਤ ਮਕਾਨ ਦੀ ਨਗਰ ਨਿਗਮ ਬਠਿੰਡਾ ਪਾਸੋਂ ਪਾਣੀ ਕੁਨੈਕਸ਼ਨ, ਸੀਵਰੇਜ ਕੁਨੈਕਸ਼ਨ ਅਤੇ ਪ੍ਰੋਪਰਟੀ ਟੈਕਸ ਦੀ ਐਨਓਸੀ ਲੈਣੀ ਸੀ, ਇਸ ਸਬੰਧੀ ਉਸਦੀ ਸਾਲੀ ਮਨਮੋਹਨ ਕੌਰ ਦੀ ਦਰਖਾਸਤ ਪਰ ਨਗਰ ਨਿਗਮ ਦਫਤਰ ਬਠਿੰਡਾ ਪਾਸੋਂ ਪਾਣੀ ਕਨੈਕਸ਼ਨ ਅਤੇ ਹਾਊਸ ਟੈਕਸ ਨਾਲ ਸਬੰਧਿਤ ਇੰਚਾਰਜਾਂ ਦੇ ਦਸਤਖਤ ਕਰਵਾ ਲਏ ਸਨ ਪਰ ਸੀਵਰੇਜ ਕੁਨੈਕਸ਼ਨ ਬਾਰੇ ਰਿਪੋਰਟ ਕਰਨ ਲਈ ਅਸੋਕ ਕੁਮਾਰ ਕਲਰਕ ਨੂੰ ਮਿਲਿਆ ਤਾਂ ਉਸਨੇ ਆਪਣੀ ਬਰਾਂਚ ਪਾਸੋਂ ਇਸ ਮਕਾਨ ਦਾ ਸੀਵਰੇਜ ਕੁਨੈਕਸ਼ਨ ਨਾ ਹੋਣ ਸਬੰਧੀ ਰਿਪੋਰਟ ਕਰਵਾਉਣ ਬਦਲੇ 10,000 ਰੁਪੈ ਰਿਸ਼ਵਤ ਦੀ ਮੰਗ ਕੀਤੀ ਤਾਂ ਉਸ ਵੱਲੋਂ ਇਹ ਰਕਮ ਘੱਟ ਕਰਨ ਲਈ ਕਹਿਣ ਤੇ ਉਹ 8000 ਰੁਪੈ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ। ਸ਼ਿਕਾਇਤਕਰਤਾ ਨੇ ਇਸ ਬਾਰੇ ਡੀਐਸਪੀ ਲਖਵੀਰ ਸਿੰਘ ਵਿਜੀਲੈਂਸ ਬਿਉਰੋ ਰੇਂਜ ਬਠਿੰਡਾ ਪਾਸ ਆਪਣਾ ਬਿਆਨ ਦਰਜ ਕਰਵਾਇਆ ਜਿਸਦੇ ਆਧਾਰ ਤੇ ਡੀਐਸਪੀ ਲਖਵੀਰ ਸਿੰਘ ਨੇ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਟਰੈਪ ਲਗਾਕੇ ਅਸ਼ੋਕ ਕੁਮਾਰ ਨੂੰ ਸ਼ਿਕਾਇਤਕਰਤਾ ਪਾਸੋਂ 8,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧ ਵਿੱਚ ਮੁਕੱਦਮਾ ਨੰ: 03 ਮਿਤੀ 30-01-2020 ਅ/ਧ 7 ਪੀ.ਸੀ.ਐਕਟ 1988 ਐਜ ਅਮੈਂਡਮੈਂਟ ਬਾਏ ਪੀ.ਸੀ. ਐਕਟ 2018 ਥਾਣਾ ਵਿਜੀਲੈਂਸ ਬਿਊਰੋ, ਰੇਂਜ ਬਠਿੰਡਾ ਦਰਜ ਰਜਿਸਟਰਡ ਕੀਤਾ ਗਿਆ।

WRITTEN BY