Skip to content
Independent perspectives. Global stories.
BREAKING

ਬਸੰਤ ਪੰਚਮੀ ਮੌਕੇ ਹੋਈ ਚਾਇਨਾ ਡੋਰ ਦੀ ਸ਼ਰੇਆਮ ਵਰਤੋਂ-ਪ੍ਰਾਸ਼ਾਸਨ ਫੇਲ ਸਾਬਿਤ ਹੋਇਆ

Share this story

ਸੰਗਰੂਰ, 29 ਜਨਵਰੀ (ਪਰਮਜੀਤ ਸਿੰਘ ਲੱਡਾ)- ਬਸੰਤ ਪੰਚਮੀ ਦੇ ਤਿਉਹਾਰ ਦੇ ਮੱਦੇਨਜਰ ਚਾਇਨਾ ਡੋਰ ਦੀ ਵਰਤੋਂ ਦੀ ਪਾਬੰਦੀ ਦੇ ਭਾਵੇਂ ਲੱਖਾਂ ਦਾਅਵੇ ਪ੍ਰਸਾਸਨ ਵੱਲੋਂ ਕੀਤੇ ਗਏ ਪ੍ਰੰਤੂ ਇਹਨਾਂ ਦਾਅਵਿਆਂ ਇਸ ਅਸਲ ਸੱਚਾਈ ਅੱਜ ਬਸੰਤ ਪੰਚਮੀ ਵਾਲੇ ਦਿਨ ਸਾਹਮਣੇ ਆਈ ਜਦੋਂ ਇਸ ਖੂਨੀ ਡੋਰ ਨਾਲ ਜਖ਼ਮੀ 6-7 ਤੋਂ ਵਧੇਰੇ ਮਰੀਜ ਜਖਮੀ ਹੋ ਕੇ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਪਹੁੰਚੇ ਇੱਕ ਪਾਸੇ ਲੋਕਾਂ ਵੱਲੋਂ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਤੇ ਜੋਰ ਸੋਰ ਨਾਲ ਪਤੰਗਬਾਜ਼ੀ ਕੀਤੀ ਪ੍ਰੰਤੂ ਉੱਥੇ ਹੀ ਇਹ ਪਤੰਗਬਾਜ਼ੀ ਕੁੱਝ ਲੋਕਾਂ ਲਈ ਆਫ਼ਤ ਵੀ ਬਣਦੀ ਨਜ਼ਰ ਆਈ ਕਿਉਂਕਿ ਪਤੰਗਬਾਜ਼ਾਂ ਵੱਲੋਂ ਪਤੰਗਬਾਜ਼ੀ ਲਈ ਵਰਤੀ ਗਈ ਚਾਇਨਾ ਡੋਰ ਨਾਲ ਬਹੁਤ ਸਾਰੇ ਰਾਹਗੀਰ ਜਿੱਥੇ ਜਖਮੀ ਹੋ ਉੱਥੇ ਕੁੱਝ ਲੋਕ ਇਸ ‘ਚ ਉਲਝਦੇ ਵੀ ਦਿਖਾਈ ਦਿੱਤੀ। ਸਿਵਲ ਹਸਪਤਾਲ ਸੰਗਰੂਰ ਦੌਰਾ ਕੀਤਾ ਗਿਆ ਤਾਂ ਉੱਥੇ ਦੇਖਿਆ ਕਿ ਡਾਕਟਰ ਸਾਹਿਬਨ ਇਸ ਖੂਨੀ ਡੋਰ ਨਾਲ ਜਖਮੀ ਮਰੀਜ਼ਾਂ ਦਾ ਇਲਾਜ ਕਰ ਰਹੇ ਸਨ। ਇਸ ਸਬੰਧੀ ਡਾ. ਸੁਮਿਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਸਵੇਰੇ ਤੋਂ ਹੀ ਹਸਪਤਾਲ ‘ਚ ਇਸ ਡੋਰ ਨਾਲ ਜਖਮੀ ਹੋਣ ਵਾਲਿਆਂ ਦਾ ਇਲਾਜ ਕਰ ਰਹੇ ਹਨ ਉਨ੍ਹਾਂ ਦੱਸਿਆ ਕਿ ਦੁਪਹਿਰ ਤੱਕ 6-7 ਲੋਕਾਂ ਦਾ ਇਲਾਜ ਕੀਤਾ ਜਾ ਚੁੱਕਿਆ। ਹਸਪਤਾਲ ‘ਚ ਇਸ ਡੋਰ ਨਾਲ ਜਖਮੀ ਹੋਏ ਭੁਪਿੰਦਰ ਸਿੰਘ ਵਾਸੀ ਗੁਰਨਾਨਕ ਕਲੋਨੀ ਸੰਗਰੂਰ ਉਹ ਆਪਣੇ ਦੋਸਤ ਪਿੱਛੇ ਬੈਠਿਆ ਘਰੇਲੂ ਕੰਮ ਲਈ ਪੁਲਿਸ ਲਾਇਨ ਵੱਲ ਜਾ ਰਿਹਾ ਜਿੱਥੇ ਬਰਨਾਲਾ ਕੈਂਚੀਆਂ ‘ਚ ਬਣੇ ਪੁੱਲ ‘ਤੇ ਇਸ ਡੋਰ ਨੇ ਉਸਨੂੰ ਜਖਮੀ ਕਰ ਦਿੱਤਾ ਤੇ ਉਸਦੇ ਤਿੰਨ ਟਾਂਕੇ ਨੱਕ ‘ਤੇ ਲੱਗੇ ਹਨ। ਰੀਨਾ ਕੁਮਾਰੀ ਇੰਦਰਾ ਕਲੋਨੀ ਸੰਗਰੂਰ ਨੇ ਦੱਸਿਆ ਕਿ ਉਹ ਪੁਲਿਸ ਲਾਇਨ ‘ਚੋਂ ਆਪਣੀ ਡਿਊਟੀ ਖਤਮ ਕਰਕੇ ਆਪਣੀ ਸਕੂਟਰੀ ਤੇ ਘਰ ਜਾ ਰਹੀ ਤਦ ਪੁੱਲ ‘ਤੇ ਇਸ ਡੋਰ ਨਾਲ ਉਹ ਵੀ ਜਖਮੀ ਹੋ ਗਈ ਤੇ ਉਸਦੇ ਮੂੰਹ ਤੇ ਚਾਰ ਟਾਂਕੇ ਲੱਗੇ। ਜਖਮੀ ਨੂੰ ਸਿਵਲ ਹਸਪਤਾਲ ਦੇ ਐਮਰਜਂੈਸੀ ਵਾਰਡ ‘ਚੋਂ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ।ਕੀ ਕਹਿਣਾ ਹੈ ਐਸ.ਐਸ.ਪੀ. ਸੰਗਰੂਰ- ਜਦੋਂ ਇਸ ਸਬੰਧੀ ਐਸ.ਐਸ.ਪੀ. ਸੰਗਰੂਰ ਡਾ. ਸੰਦੀਪ ਗਰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜਾਂਚ ਕਰਵਾਉਣਗੇਤੇ ਐਸ.ਐਚ.ਓ. ਸਿਟੀ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਬੰਧੀ 5-7 ਮਾਮਲੇ ਦਰਜ ਕੀਤੇ ਗਏ ਹਨ ਤੇ ਇਸ ਤੋਂ ਇਲਾਵਾ ਉੱਚੀ ਅਵਾਜ਼ ‘ਚ ਡੀਜੇਚਲਾਉਣ ਵਾਲਿਆਂ ‘ਤੇ ਵੀ ਕਰਵਾਈ ਕੀਤੀ ਗਈ ਤੇ ਪੁਲਿਸ ਵੱਲੋਂ ਸ਼ਹਿਰ ਵਧੇਰੇ ਗਸ਼ਤ ਕੀਤੀ ਗਈ।

WRITTEN BY